ਭਾਰਤ ਬਾਰੇ ਸਮਝ ਰੱਖਣ ਵਾਲੀ ਲੀਡਰਸ਼ਿਪ ਤਿਆਰ ਕਰਨ ਦਾ ਟੀਚਾ
ਸਿੰਗਾਪੁਰ ’ਚ ਕਨਫੈਡਰੇਸ਼ਨ ਆਫ ਇੰਡਸਟਰੀ ਯੰਗ ਇੰਡੀਅਨ ਚੈਪਟਰ (ਸੀ ਆਈ ਆਈ ਵਾਈ ਆਈ) ਨੇ ਕਿਹਾ ਕਿ ਉਸ ਦਾ ਮਕਸਦ ਹਰ ਵਰ੍ਹੇ 300 ਨੌਜਵਾਨਾਂ ਨੂੰ ਵਿਦਿਆਰਥੀ ਵਟਾਂਦਰਾ ਪ੍ਰੋਗਰਾਮ (ਐੱਸ ਐੱਸ ਈ ਪੀ) ’ਚ ਸ਼ਾਮਲ ਕਰਨਾ ਹੈ ਤਾਂ ਕਿ ਭਾਰਤੀ ਸੱਭਿਆਚਾਰ ਅਤੇ...
Advertisement
ਸਿੰਗਾਪੁਰ ’ਚ ਕਨਫੈਡਰੇਸ਼ਨ ਆਫ ਇੰਡਸਟਰੀ ਯੰਗ ਇੰਡੀਅਨ ਚੈਪਟਰ (ਸੀ ਆਈ ਆਈ ਵਾਈ ਆਈ) ਨੇ ਕਿਹਾ ਕਿ ਉਸ ਦਾ ਮਕਸਦ ਹਰ ਵਰ੍ਹੇ 300 ਨੌਜਵਾਨਾਂ ਨੂੰ ਵਿਦਿਆਰਥੀ ਵਟਾਂਦਰਾ ਪ੍ਰੋਗਰਾਮ (ਐੱਸ ਐੱਸ ਈ ਪੀ) ’ਚ ਸ਼ਾਮਲ ਕਰਨਾ ਹੈ ਤਾਂ ਕਿ ਭਾਰਤੀ ਸੱਭਿਆਚਾਰ ਅਤੇ ਅਰਥਚਾਰੇ ਦੀ ਡੂੰਘੀ ਸਮਝ ਰੱਖਣ ਵਾਲੀ ਲੀਡਰਸ਼ਿਪ ਤਿਆਰ ਕੀਤੀ ਜਾ ਸਕੇ। ਸੀ ਆਈ ਆਈ ਵਾਈ ਆਈ ਦੇ ਚੇਅਰਮੈਨ ਮੁਹੰਮਦ ਇਰਸ਼ਾਦ ਨੇ ਸਿੰਗਾਪੁਰ ਵਿੱਚ ਪਹਿਲੇ ‘ਵਾਈ ਆਈ-ਭਾਰਤ ਸਿੰਗਾਪੁਰ ਯੁਵਾ ਸੰਮੇਲਨ’ ਦੇ ਇੱਕ ਦਿਨ ਬਾਅਦ ਇਹ ਗੱਲ ਆਖੀ। ਸਿੰਗਾਪੁਰ ਫਿਲਹਾਲ ਭਾਰਤ ਦਾ ਸਭ ਤੋਂ ਵੱਡਾ ਵਿਦੇਸ਼ੀ ਸਿੱਧਾ ਨਿਵੇਸ਼ (ਐੱਫ ਡੀ ਆਈ) ਕੇਂਦਰ ਹੈ। ਇਰਸ਼ਾਦ ਨੇ ਕਿਹਾ, ‘‘ਹੁਣ ਤੱਕ ਸਿੰਗਾਪੁਰ ਦੀਆਂ ਯੂਨੀਵਰਸਿਟੀਆਂ ਦੇ 40 ਵਿਦਿਆਰਥੀ ‘ਇੰਡੀਆ ਟੇਲੈਂਟ ਰੀਡ ਪ੍ਰੋਗਰਾਮ’ ਸਣੇ ਵੱਖ-ਵੱਖ ਪ੍ਰੋਗਰਾਮਾਂ ਤਹਿਤ ਭਾਰਤ ਜਾ ਚੁੱਕੇ ਹਨ। ਇਸੇ ਤਰ੍ਹਾਂ ਭਾਰਤ ਦੀ ਉੱਚ ਸਿੱਖਿਆ ਅਦਾਰਿਆਂ ਤੋਂ 40 ਵਿਦਿਆਰਥੀ ਸਿੰਗਾਪੁਰ ਆਏ।’’ ਸਿੰਗਾਪੁਰ ’ਚ ਇਸ ਸੰਮੇਲਨ ’ਚ ਭਾਰਤ ਤੇ ਸਿੰਗਾਪੁਰ ਵਿੱਚ ਲਗਪਗ 100 ਡੈਲੀਗੇਟਾਂ ਨੇ ਹਿੱਸਾ ਲਿਆ।
Advertisement
Advertisement
