ਮੋਦੀ ਦੇ ਦੌਰੇ ਮਗਰੋਂ ਅਮਰੀਕਾ ਨੇ ਭਾਰਤ ਨੂੰ 105 ਪੁਰਾਤਨ ਵਸਤਾਂ ਵਾਪਸ ਕੀਤੀਆਂ
ਨਿਊਯਾਰਕ, 17 ਜੁਲਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਰਕਾਰੀ ਦੌਰੇ ਮਗਰੋਂ ਅਮਰੀਕਾ ਨੇ ਭਾਰਤ ਨੂੰ 105 ਪੁਰਾਤਨ ਵਸਤਾਂ ਵਾਪਸ ਕੀਤੀਆਂ ਹਨ। ਇਹ ਵਸਤਾਂ ਦੂਜੀ-ਤੀਜੀ ਈਸਾ ਪੂਰਵ ਸਦੀ ਤੋਂ 18ਵੀਂ ਤੇ 19ਵੀਂ ਈਸਾ ਪੂਰਵ ਸਦੀ ਕਾਲ ਨਾਲ ਸਬੰਧਤ ਹਨ। ਅਮਰੀਕਾ ਨੇ...
ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨਿਊਯਾਰਕ ਸਥਿਤ ਭਾਰਤੀ ਕੌਂਸੁਲੇਟ ਵਿੱਚ ਸਮਾਗਮ ਦੌਰਾਨ ਅਮਰੀਕੀ ਅਧਿਕਾਰੀਆਂ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ
Advertisement
ਨਿਊਯਾਰਕ, 17 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਰਕਾਰੀ ਦੌਰੇ ਮਗਰੋਂ ਅਮਰੀਕਾ ਨੇ ਭਾਰਤ ਨੂੰ 105 ਪੁਰਾਤਨ ਵਸਤਾਂ ਵਾਪਸ ਕੀਤੀਆਂ ਹਨ। ਇਹ ਵਸਤਾਂ ਦੂਜੀ-ਤੀਜੀ ਈਸਾ ਪੂਰਵ ਸਦੀ ਤੋਂ 18ਵੀਂ ਤੇ 19ਵੀਂ ਈਸਾ ਪੂਰਵ ਸਦੀ ਕਾਲ ਨਾਲ ਸਬੰਧਤ ਹਨ। ਅਮਰੀਕਾ ਨੇ ਅੱਜ ਨਿਊਯਾਰਕ ਸਥਿਤ ਭਾਰਤੀ ਕੌਂਸੁਲੇਟ ਜਨਰਲ ਵਿੱਚ ਕਰਵਾਏ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਇਹ ਬੇਸ਼ਕੀਮਤੀ ਪੁਰਾਤਨ ਵਸਤਾਂ ਭਾਰਤ ਨੂੰ ਸੌਂਪੀਆਂ। ਇਸ ਮੌਕੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ, ਕੌਂਸੁਲ ਜਨਰਲ ਰਣਧੀਰ ਜੈਸਵਾਲ ਅਤੇ ਮੈਨਹਟਨ ਡਿਸਟਿਕ ਅਟਾਰਨੀ ਦਫ਼ਤਰ ਦੇ ਅਧਿਕਾਰੀ ਮੌਜੂਦ ਸਨ। -ਪੀਟੀਆਈ
Advertisement
Advertisement