ਸੋਮਾਲੀਆ ਦੀ ਰਾਜਧਾਨੀ ਵਿੱਚ ਅਫਰੀਕੀ ਯੂਨੀਅਨ ਦਾ ਫੌਜੀ ਜਹਾਜ਼ ਹਾਦਸਾਗ੍ਰਸਤ
ਮੋਗਾਦਿਸ਼ੂ, 2 ਜੁਲਾਈ
ਸੋਮਾਲੀਆ ਵਿੱਚ ਅਫਰੀਕੀ ਯੂਨੀਅਨ ਸ਼ਾਂਤੀ ਮਿਸ਼ਨ ਦੀ ਸੇਵਾ ਕਰ ਰਿਹਾ ਇੱਕ ਛੋਟਾ ਫੌਜੀ ਜਹਾਜ਼ ਬੁੱਧਵਾਰ ਨੂੰ ਰਾਜਧਾਨੀ ਮੋਗਾਦਿਸ਼ੂ ਦੇ ਹਵਾਈ ਅੱਡੇ ’ਤੇ ਹਾਦਸਾਗ੍ਰਸਤ ਹੋ ਗਿਆ। ਸੋਮਾਲੀ ਨੈਸ਼ਨਲ ਨਿਊਜ਼ ਏਜੰਸੀ ਦੇ ਅਨੁਸਾਰ ਅਦਨ ਐਡੇ ਹਵਾਈ ਅੱਡੇ ’ਤੇ ਉਤਰਦੇ ਸਮੇਂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਅੱਗ ਲੱਗ ਗਈ।
ਏਜੰਸੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਕਿਹਾ ਕਿ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਅਧਿਕਾਰੀ ਸਥਿਤੀ ਦਾ ਮੁਲਾਂਕਣ ਕਰ ਰਹੇ ਹਨ। ਸੋਮਾਲੀ ਇਸ ਬਾਰੇ ਅਧਿਕਾਰੀਆਂ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ਅਤੇ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅਫਰੀਕੀ ਯੂਨੀਅਨ ਸ਼ਾਂਤੀ ਮਿਸ਼ਨ, ਜਿਸਨੂੰ AUSSOM ਵਜੋਂ ਜਾਣਿਆ ਜਾਂਦਾ ਹੈ, ਸੋਮਾਲੀ ਅਧਿਕਾਰੀਆਂ ਨੂੰ ਅਲ-ਸ਼ਬਾਬ ਦੇ ਕੱਟੜਪੰਥੀ ਬਾਗੀਆਂ ਨਾਲ ਲੜਨ ਵਿੱਚ ਮਦਦ ਕਰ ਰਿਹਾ ਹੈ, ਜੋ ਕਿ ਹੌਰਨ ਆਫ਼ ਅਫਰੀਕਾ ਦੇਸ਼ ਵਿੱਚ ਵਿਦੇਸ਼ੀ ਫੌਜਾਂ ਦੀ ਮੌਜੂਦਗੀ ਦਾ ਵਿਰੋਧ ਕਰਦਾ ਹੈ। ਮਿਸ਼ਨ ਵਿੱਚ ਯੂਗਾਂਡਾ ਅਤੇ ਕੀਨੀਆ ਵਰਗੇ ਦੇਸ਼ਾਂ ਦੇ ਫੌਜੀ ਸ਼ਾਮਲ ਹਨ। -ਏਪੀ