ਅਫ਼ਗ਼ਾਨਿਸਤਾਨ ’ਚ ਬੱਸ ਹਾਦਸੇ ’ਚ 79 ਨਾਗਰਿਕ ਹਲਾਕ
ਉੱਤਰੀ-ਪੱਛਮੀ ਅਫ਼ਗਾਨਿਸਤਾਨ ’ਚ ਇਰਾਨ ਤੋਂ ਪਰਤ ਰਹੇ ਘੱਟੋ-ਘੱਟੋ 79 ਜਣਿਆਂ ਦੀ ਬੱਸ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕਾਂ ਵਿੱਚ 19 ਬੱਚੇ ਵੀ ਸ਼ਾਮਲ ਹਨ। ਗ੍ਰਹਿ ਮੰਤਰਾਲੇ ਦੇ ਤਰਜਮਾਨ ਅਬਦੁਲ ਮਤੀਨ ਕਾਨੀ ਨੇ ਦੱਸਿਆ ਕਿ ਹਾਦਸੇ ’ਚ ਦੋ ਜਣੇ ਜ਼ਖਮੀ ਵੀ...
Advertisement
ਉੱਤਰੀ-ਪੱਛਮੀ ਅਫ਼ਗਾਨਿਸਤਾਨ ’ਚ ਇਰਾਨ ਤੋਂ ਪਰਤ ਰਹੇ ਘੱਟੋ-ਘੱਟੋ 79 ਜਣਿਆਂ ਦੀ ਬੱਸ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕਾਂ ਵਿੱਚ 19 ਬੱਚੇ ਵੀ ਸ਼ਾਮਲ ਹਨ। ਗ੍ਰਹਿ ਮੰਤਰਾਲੇ ਦੇ ਤਰਜਮਾਨ ਅਬਦੁਲ ਮਤੀਨ ਕਾਨੀ ਨੇ ਦੱਸਿਆ ਕਿ ਹਾਦਸੇ ’ਚ ਦੋ ਜਣੇ ਜ਼ਖਮੀ ਵੀ ਹੋਏ ਹਨ। ਟੋਲੋ ਨਿਊਜ਼ ਨੇ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਹਾਦਸਾ ਮੰਗਲਵਾਰ ਰਾਤ ਸਥਾਨਕ ਸਮੇਂ ਮੁਤਾਬਕ ਲਗਪਗ 8.30 ਵਜੇ ਹੇਰਾਤ ਸੂਬੇ ’ਚ ਵਾਪਰਿਆ। ਉਨ੍ਹਾਂ ਦੱਸਿਆ ਕਿ ਬੱਸ ਦੀ ਇੱਕ ਟਰੱਕ ਤੇ ਇੱਕ ਮੋਟਰਸਾਈਕਲ ਨਾਲ ਟੱਕਰ ਹੋਣ ਕਾਰਨ ਅੱਗ ਲੱਗ ਗਈ ਅਤੇ ਕਈ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕੁਝ ਮਹੀਨਿਆਂ ’ਚ ਲਗਪਗ 18 ਲੱਖ ਅਫ਼ਗਾਨ ਨਾਗਰਿਕ ਇਰਾਨ ਤੋਂ ਜਬਰੀ ਵਾਪਸ ਭੇਜੇ ਗਏ ਹਨ। ਇਸ ਵਰ੍ਹੇ ਦੀ ਸ਼ੁਰੂਆਤ ਤੋਂ 1,84,459 ਅਫ਼ਗਾਨਿਸਤਾਨੀਆਂ ਨੂੰ ਪਾਕਿਸਤਾਨ ਤੋਂ ਵਾਪਸ ਭੇਜਿਆ ਗਿਆ ਹੈ ਜਦਕਿ 5,000 ਤੋਂ ਵੱਧ ਤੁਰਕੀ ਤੋਂ ਡਿਪੋਰਟ ਕੀਤੇ ਗਏ ਹਨ। ਇਸ ਤੋਂ ਇਲਾਵਾ ਲਗਪਗ 10,000 ਅਫ਼ਗਾਨ ਕੈਦੀ ਵੀ ਵਾਪਸ ਲਿਆਂਦੇ ਗਏ ਹਨ।
Advertisement
Advertisement