ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਾਜ਼ਾ ’ਚ ਰਾਹਤ ਸਮੱਗਰੀ ਉਡੀਕਦੇ 73 ਫਲਸਤੀਨੀ ਹਲਾਕ

ਇਜ਼ਰਾਈਲ ਵੱਲੋਂ ਕੇਂਦਰੀ ਗਾਜ਼ਾ ਖਾਲੀ ਕਰਨ ਦੀ ਚਿਤਾਵਨੀ
ਉੱਤਰੀ ਗਾਜ਼ਾ ਪੱਟੀ ਦੇ ਬੈਤ ਲਾਹੀਆ ’ਚ ਰਾਹਤ ਸਮੱਗਰੀ ਲੈਣ ਲਈ ਇਕੱਠੇ ਹੋਏ ਲੋਕ। -ਫੋਟੋ: ਰਾਇਰਟਰਜ਼
Advertisement

ਗਾਜ਼ਾ ਵਿੱਚ ਅੱਜ ਵੱਖ-ਵੱਖ ਥਾਈਂ ਰਾਹਤ ਸਮੱਗਰੀ ਦੀ ਉਡੀਕ ਦੌਰਾਨ ਗੋਲੀਬਾਰੀ ’ਚ 73 ਵਿਅਕਤੀ ਮਾਰੇ ਗਏ ਹਨ। ਫਲਸਤੀਨ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਤੇ ਸਥਾਨਕ ਹਸਪਤਾਲਾਂ ਮੁਤਾਬਕ ਸਭ ਤੋਂ ਵੱਧ ਮੌਤਾਂ ਉੱਤਰੀ ਗਾਜ਼ਾ ਵਿੱਚ ਹੋਈਆਂ, ਜਿੱਥੇ ਇਜ਼ਰਾਈਲ ਨਾਲ ਲੱਗਣ ਵਾਲੇ ਜ਼ਿਕਿਮ ਲਾਂਘੇ ਰਾਹੀਂ ਉੱਤਰੀ ਗਾਜ਼ਾ ’ਚ ਪਹੁੰਚ ਰਹੀ ਰਾਹਤ ਸਮੱਗਰੀ ਦੀ ਉਡੀਕ ਰਹੇ ਘੱਟੋ-ਘੱਟ 67 ਫਲਸਤੀਨੀ ਮਾਰੇ ਗਏ। ਹਸਪਤਾਲਾਂ ਮੁਤਾਬਕ 150 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਲੋਕ ਇਜ਼ਰਾਇਲੀ ਫੌਜ ਦੀ ਗੋਲੀਬਾਰੀ ਵਿੱਚ ਮਾਰੇ ਗਏ ਹਨ ਜਾਂ ਹਥਿਆਰਬੰਦ ਗੁੱਟਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ। ਚਸ਼ਮਦੀਦਾਂ ਨੇ ਕਿਹਾ ਕਿ ਇਜ਼ਰਾਇਲੀ ਫੌਜ ਨੇ ਭੀੜ ’ਤੇ ਗੋਲੀਆਂ ਚਲਾਈਆਂ ਸਨ ਜਦਕਿ ਇਜ਼ਰਾਇਲੀ ਫੌਜ ਨੇ ਇਸ ਘਟਨਾ ’ਤੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਹੈ। ਇਸੇ ਦੌਰਾਨ ਇਜ਼ਰਾਇਲੀ ਫੌਜ ਨੇ ਅੱਜ ਕੇਂਦਰੀ ਗਾਜ਼ਾ ਦੇ ਕਈ ਇਲਾਕੇ ਖਾਲੀ ਕਰਨ ਲਈ ਨਵੀਂ ਚਿਤਾਵਨੀ ਜਾਰੀ ਕੀਤੀ ਹੈ। ਇਹ ਚਿਤਾਵਨੀ ਜਾਰੀ ਕੀਤੇ ਜਾਣ ਮਗਰੋਂ ਇਲਾਕੇ ’ਚ ਦੀਰ-ਅਲ ਬਲਾਹ ਅਤੇ ਦੱਖਣੀ ਸ਼ਹਿਰਾਂ ਰਾਫਾਹ ਤੇ ਖ਼ਾਨ ਯੂਨਿਸ ਵਿਚਾਲੇ ਸੰਪਰਕ ਲਗਪਗ ਟੁੱਟ ਗਿਆ ਹੈ। ਇਲਾਕਾ ਖਾਲੀ ਕਰਨ ਦਾ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਇਜ਼ਰਾਈਲ ਅਤੇ ਹਮਾਸ ਕਤਰ ਵਿੱਚ ਗੋਲੀਬੰਦੀ ਲਈ ਗੱਲਬਾਤ ਕਰ ਰਹੇ ਹਨ।

ਪੋਪ ਲੀਓ ਵੱਲੋਂ ਗਾਜ਼ਾ ’ਚ ਤੁਰੰਤ ਗੋਲੀਬੰਦੀ ਦੀ ਅਪੀਲ

Advertisement

ਕਾਸਟੇਲ ਗੰਡੋਲਫੋ: ਪੌਪ ਲੀਓ ਚੌਦਵੇਂ ਨੇ ਅੱਜ ਗਾਜ਼ਾ ਵਿੱਚ ਤੁਰੰਤ ਗੋਲੀਬੰਦੀ ਦੀ ਅਪੀਲ ਕੀਤੀ ਤੇ ਆਲਮੀ ਭਾਈਚਾਰੇ ਨੂੰ ਕੌਮਾਂਤਰੀ ਕਾਨੂੰਨਾਂ ਦਾ ਸਨਮਾਨ ਕਰਨ ਤੇ ਨਾਗਰਿਕਾਂ ਦੀ ਸੁਰੱਖਿਆ ਦੇ ਫਰਜ਼ਾਂ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ ਹੈ। ਪੋਪ ਨੇ ਕਾਸਟੇਲ ਗੰਡੋਲਫੋ ’ਚ ਪ੍ਰਾਰਥਨਾ ਮਗਰੋਂ ਕਿਹਾ, ‘‘ਮੈਂ ਇੱਕ ਵਾਰ ਫਿਰ ਇਸ ਜੰਗ ਦੇ ਜ਼ੁਲਮ ਨੂੰ ਤੁਰੰਤ ਖਤਮ ਕਰਨ ਤੇ ਸੰਘਰਸ਼ ਦੇ ਸ਼ਾਂਤਮਈ ਹੱਲ ਦਾ ਸੱਦਾ ਦਿੰਦਾ ਹਾਂ।’’ -ਏਪੀ

Advertisement
Show comments