ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਇਜ਼ਰਾਈਲ ਵੱਲੋਂ ਕੀਤੇ ਗਏ ਡਰੋਨ ਹਮਲੇ ’ਚ 7 ਫਲਸਤੀਨੀ ਲੋਕ ਹਲਾਕ

ਯੋਰੋਸ਼ਲਮ: ਇਜ਼ਰਾਈਲ ਨੇ ਪੱਛਮੀ ਕੰਢੇ ’ਤੇ ਦਹਿਸ਼ਤੀ ਟਿਕਾਣਿਆਂ ਉਪਰ ਡਰੋਨਾਂ ਨਾਲ ਹਮਲੇ ਕਰਦਿਆਂ ਇਲਾਕੇ ’ਚ ਸੈਂਕੜੇ ਜਵਾਨ ਤਾਇਨਾਤ ਕਰ ਦਿੱਤੇ ਹਨ। ਫਲਸਤੀਨੀ ਸਿਹਤ ਅਧਿਕਾਰੀਆਂ ਮੁਤਾਬਕ ਇਜ਼ਰਾਇਲੀ ਹਮਲੇ ’ਚ ਸੱਤ ਫਲਸਤੀਨੀ ਹਲਾਕ ਹੋ ਗਏ ਹਨ। ਹਮਲੇ ’ਚ ਦੋ ਦਰਜਨ ਤੋਂ ਜ਼ਿਆਦਾ...
ਇਜ਼ਰਾਇਲ ਗਾਜ਼ਾ ਪੱਟੀ ਦੇ ਨਾਲ ਲੱਗਦੇ ਜੇਨਿਨ ਵਿੱਚ ਇਜ਼ਰਾਇਲੀ ਫੌਜ ਖ਼ਿਲਾਫ਼ ਮੁਜ਼ਾਹਰਾ ਕਰਦੇ ਹੋਏ ਫਲਸਤੀਨੀ। ਫੋਟੋ: ਰਾਇਰਜ਼
Advertisement

ਯੋਰੋਸ਼ਲਮ: ਇਜ਼ਰਾਈਲ ਨੇ ਪੱਛਮੀ ਕੰਢੇ ’ਤੇ ਦਹਿਸ਼ਤੀ ਟਿਕਾਣਿਆਂ ਉਪਰ ਡਰੋਨਾਂ ਨਾਲ ਹਮਲੇ ਕਰਦਿਆਂ ਇਲਾਕੇ ’ਚ ਸੈਂਕੜੇ ਜਵਾਨ ਤਾਇਨਾਤ ਕਰ ਦਿੱਤੇ ਹਨ। ਫਲਸਤੀਨੀ ਸਿਹਤ ਅਧਿਕਾਰੀਆਂ ਮੁਤਾਬਕ ਇਜ਼ਰਾਇਲੀ ਹਮਲੇ ’ਚ ਸੱਤ ਫਲਸਤੀਨੀ ਹਲਾਕ ਹੋ ਗਏ ਹਨ। ਹਮਲੇ ’ਚ ਦੋ ਦਰਜਨ ਤੋਂ ਜ਼ਿਆਦਾ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਗਿਆ ਹੈ ਜਿਨ੍ਹਾਂ ’ਚੋਂ ਤਿੰਨ ਦੀ ਹਾਲਤ ਨਾਜ਼ੁਕ ਹੈ। ਇਜ਼ਰਾਇਲੀ ਸੈਨਾ ਦਾ ਇਕੱਠ ਦੋ ਦਹਾਕੇ ਪਹਿਲਾਂ ਫਲਸਤੀਨੀਆਂ ਵੱਲੋਂ ਕੀਤੀ ਗਈ ਦੂਜੀ ਬਗ਼ਾਵਤ ਦੌਰਾਨ ਵੱਡੇ ਪੱਧਰ ’ਤੇ ਕੀਤੀ ਗਈ ਕਾਰਵਾਈ ਵਾਂਗ ਦੇਖਿਆ ਜਾ ਰਿਹਾ ਹੈ। ਜਵਾਨਾਂ ਨੇ ਜੇਨਿਨ ਸ਼ਰਨਾਰਥੀ ਕੈਂਪ ਦੀ ਘੇਰਾਬੰਦੀ ਕਰਕੇ ਕਾਰਵਾਈ ਆਰੰਭੀ। ਕੈਂਪ ਦੀਆਂ ਭੀੜ-ਭੜੱਕੇ ਵਾਲੀਆਂ ਗਲੀਆਂ ’ਚੋਂ ਕਾਲਾ ਧੂੰਆਂ ਅਤੇ ਡਰੋਨ ਉੱਡਦੇ ਦਿਖਾਈ ਦਿੰਦੇ ਰਹੇ। ਲੋਕਾਂ ਨੇ ਕਿਹਾ ਕਿ ਕੁਝ ਹਿੱਸਿਆਂ ’ਚ ਬਿਜਲੀ ਬੰਦ ਕਰ ਦਿੱਤੀ ਗਈ ਅਤੇ ਫ਼ੌਜੀ ਬੁਲਡੋਜ਼ਰ ਇਮਾਰਤਾਂ ਤੋੜਦੇ ਹੋਏ ਇਜ਼ਰਾਇਲੀ ਫ਼ੌਜੀਆਂ ਲਈ ਰਾਹ ਪੱਧਰਾ ਕਰਦੇ ਜਾ ਰਹੇ ਹਨ। ਫਲਸਤੀਨ ਅਤੇ ਗੁਆਂਢੀ ਮੁਲਕ ਜੌਰਡਨ ਨੇ ਹਿੰਸਾ ਦੀ ਨਿਖੇਧੀ ਕੀਤੀ ਹੈ। -ਏਪੀ

Advertisement
Advertisement
Tags :
israelਇਜ਼ਰਾਈਲਹਮਲੇਹਲਾਕਕੀਤੇਡਰੋਨਫਲਸਤੀਨੀਵੱਲੋਂ