ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਾਈਜੀਰੀਆ ਵਿੱਚ ਬੰਦੀ ਬਣਾਏ ਬੱਚਿਆਂ ’ਚ 50 ਬਚ ਨਿਕਲੇ

ਹਾਲੇ ਵੀ ਹਿਰਾਸਤ ਵਿੱਚ ਹਨ 253 ਵਿਦਿਆਰਥੀ ਅਤੇ 12 ਅਧਿਆਪਕ
Advertisement

ਉੱਤਰੀ-ਕੇਂਦਰੀ ਨਾਈਜੀਰੀਆ ਦੇ ਇੱਕ ਕੈਥੋਲਿਕ ਸਕੂਲ ਤੋਂ ਅਗਵਾ ਕੀਤੇ ਗਏ 303 ਸਕੂਲੀ ਬੱਚਿਆਂ ਵਿੱਚੋਂ 50 ਬੱਚੇ ਬਚ ਨਿਕਲੇ ਹਨ ਅਤੇ ਹੁਣ ਆਪਣੇ ਪਰਿਵਾਰਾਂ ਕੋਲ ਹਨ। ਇਹ ਜਾਣਕਾਰੀ ਸਕੂਲ ਪ੍ਰਬੰਧਕਾਂ ਨੇ ਅੱਜ ਸਾਂਝੀ ਕੀਤੀ ਹੈ।

ਨਾਈਜੀਰੀਆ ਰਾਜ ਵਿੱਚ ਕ੍ਰਿਸਚੀਅਨ ਐਸੋਸੀਏਸ਼ਨ ਆਫ ਨਾਈਜੀਰੀਆ ਦੇ ਚੇਅਰਮੈਨ ਅਤੇ ਸਕੂਲ ਦੇ ਮਾਲਕ ਮੋਸਟ ਰੈਵ. ਬੁਲੁਸ ਦੌਵਾ ਯੋਹਾਨਾ ਅਨੁਸਾਰ 10 ਤੋਂ 18 ਸਾਲ ਦੀ ਉਮਰ ਦੇ ਸਕੂਲੀ ਬੱਚੇ ਸ਼ੁੱਕਰਵਾਰ ਅਤੇ ਸ਼ਨਿਚਵਾਰ ਦੀ ਦਰਮਿਆਨੀ ਰਾਤ ਕਿਸੇ ਤਰ੍ਹਾਂ ਬਚ ਕੇ ਬਾਹਰ ਆ ਗਏ। ਇਸ ਵਲੇ ਕੁੱਲ 253 ਸਕੂਲੀ ਬੱਚੇ ਅਤੇ 12 ਅਧਿਆਪਕ ਅਗਵਾਕਾਰਾਂ ਨੇ ਬੰਦੀ ਬਣਾਏ ਹੋਏ ਹਨ।

Advertisement

ਇਸ ਤੋਂ ਪਹਿਲਾਂ ਇੱਕ ਈਸਾਈ ਸਮੂਹ ਕਿਹਾ ਸੀ ਕਿ ਬੰਦੂਕਧਾਰੀਆਂ ਨੇ 300 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਗਵਾ ਕਰ ਲਿਆ ਹੈ।

Advertisement
Tags :
50 children escape Nigeria schoolNigeria school abduction updateNorth-Central Nigeria kidnapping
Show comments