ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਾਜ਼ਾ ’ਚ ਇਜ਼ਰਾਇਲੀ ਹਮਲੇ ਕਾਰਨ 34 ਫ਼ਲਸਤੀਨੀ ਹਲਾਕ

20 ਜ਼ਖ਼ਮੀ; ਇਕ ਸਹਾਇਤਾ ਵੰਡ ਕੇਂਦਰ ਨੇਡ਼ੇ ਇਜ਼ਰਾਇਲੀ ਗੋਲੀਬਾਰੀ ਵਿੱਚ ਹੋਈ
ਗਾਜ਼ਾ ਵਿੱਚ ਚੈਰਿਟੀ ਕਿਚਨ ’ਚ ਭੋਜਨ ਦੀ ਉਡੀਕ ਕਰਦੇ ਹੋਏ ਫਲਸਤੀਨੀ। -ਫੋਟੋ: ਰਾਇਟਰਜ਼
Advertisement

ਇਜ਼ਰਾਈਲ ਵੱਲੋਂ ਅੱਜ ਗਾਜ਼ਾ ਵਿੱਚ ਵੱਖ-ਵੱਖ ਥਾਵਾਂ ’ਤੇ ਕੀਤੇ ਗਏ ਹਮਲਿਆਂ ਵਿੱਚ ਘੱਟੋ-ਘੱਟ 34 ਫ਼ਲਸਤੀਨੀਆਂ ਦੀ ਮੌਤ ਹੋ ਗਈ। ਇਸ ਹਮਲੇ ਤੋਂ ਇਕ ਦਿਨ ਪਹਿਲਾਂ ਹੀ ਇਜ਼ਰਾਈਲ ਨੇ ਖੇਤਰ ਵਿੱਚ ਗੰਭੀਰ ਹੁੰਦੇ ਮਨੁੱਖੀ ਸੰਕਟ ਦੇ ਮੱਦੇਨਜ਼ਰ ਸਹਾਇਤਾ ਪਾਬੰਦੀਆਂ ਵਿੱਚ ਢਿੱਲ ਦਿੱਤੀ ਸੀ।

ਇਜ਼ਰਾਇਲੀ ਫੌਜ ਨੇ ਅੱਜ ਕਿਹਾ ਸੀ ਕਿ ਉਹ ਵੱਡੀ ਆਬਾਦੀ ਵਾਲੇ ਗਾਜ਼ਾ ਸਿਟੀ, ਦੀਰ ਅਲ-ਬਲਾਹ ਅਤੇ ਮੁਵਾਸੀ ਵਿੱਚ ਸੀਮਿਤ ਸਮੇਂ ਲਈ ਜੰਗ ਰੋਕੇਗੀ ਤਾਂ ਜੋ ਮਨੁੱਖੀ ਸਹਾਇਤਾ ਦਾ ਦਾਇਰਾ ਵਧਾਇਆ ਜਾ ਸਕੇ। ਇਹ ਰੋਕ ਐਤਵਾਰ ਨੂੰ ਸ਼ੁਰੂ ਹੋ ਕੇ ਅਗਲੀ ਸੂਚਨਾ ਤੱਕ ਸਥਾਨਕ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਰਹੇਗੀ।

Advertisement

ਮੱਧ ਗਾਜ਼ਾ ਸਥਿਤ ਅਵਦਾ ਹਸਪਤਾਲ ਮੁਤਾਬਕ ਸੱਤ ਲਾਸ਼ਾਂ ਉਸ ਕੋਲ ਪਹੁੰਚਾਈਆਂ ਗਈਆਂ ਹਨ। ਹਸਪਤਾਲ ਦਾ ਦਾਅਵਾ ਹੈ ਕਿ ਇਨ੍ਹਾਂ ਲੋਕਾਂ ਦੀ ਮੌਤ ਅੱਜ ਅਮਰੀਕਾ ਅਤੇ ਇਜ਼ਰਾਈਲ ਦਾ ਸਮਰਥਨ ਪ੍ਰਾਪਤ ਗਾਜ਼ਾ ਹਿਊਮੈਨੀਟੇਰੀਅਨ ਫਾਊਂਡੇਸ਼ਨ ਵੱਲੋਂ ਸੰਚਾਲਿਤ ਇਕ ਸਹਾਇਤਾ ਵੰਡ ਕੇਂਦਰ ਨੇੜੇ ਇਜ਼ਰਾਇਲੀ ਗੋਲੀਬਾਰੀ ਵਿੱਚ ਹੋਈ ਸੀ। ਹਸਪਤਾਲ ਨੇ ਦੱਸਿਆ ਕਿ ਘਟਨਾ ਸਥਾਨ ਨੇੜੇ ਹੀ 20 ਹੋਰ ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਫਲਸਤੀਨੀ ਰੈੱਡ ਕ੍ਰੀਸੈਂਟ ਮੁਤਾਬਕ ਦੱਖਣੀ ਸ਼ਹਿਰ ਖ਼ਾਨ ਯੂਨਿਸ ਦੇ ਪੱਛਮ ਵਿੱਚ ਮੁਵਾਸੀ ਇਲਾਕੇ ਵਿੱਚ ਇਕ ਘਰ ’ਤੇ ਹੋਏ ਹਮਲੇ ਵਿੱਚ ਸੱਤ ਮਹੀਨੇ ਦੀ ਗਰਭਵਤੀ ਮਹਿਲਾ ਅਤੇ 11 ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਇਜ਼ਰਾਇਲੀ ਫੌਜ ਨੇ ਇਨ੍ਹਾਂ ਹਮਲਿਆਂ ਨੂੰ ਲੈ ਕੇ ਫੌਰੀ ਕੋਈ ਟਿੱਪਣੀ ਨਹੀਂ ਕੀਤੀ ਹੈ।

Advertisement