ਚੀਨ ਵਿਜੈ ਦਿਵਸ ਪਰੇਡ ’ਚ ਪੂਤਿਨ ਤੇ ਕਿਮ ਸਣੇ 26 ਆਗੂ ਸ਼ਾਮਲ ਹੋਣਗੇ
ਚੀਨ ਦੀ 3 ਸਤੰਬਰ ਨੂੰ ਹੋਣ ਵਾਲੀ ਵਿਜੈ ਦਿਵਸ ਪਰੇਡ ਮੌਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਉੱਤਰ ਕੋਰੀਆ ਦੇ ਆਗੂ ਕਿਮ ਜੌਂਗ ਉਨ ਸਮੇਤ 26 ਵਿਦੇਸ਼ੀ ਆਗੂ ਹਾਜ਼ਰ ਰਹਿਣਗੇ। ਚੀਨ ਇਸ ਪਰੇਡ ਨੂੰ ਦੂਜੀ ਵਿਸ਼ਵ ਜੰਗ ’ਚ ਜਪਾਨੀ ਹਮਲੇ ਖ਼ਿਲਾਫ਼...
Advertisement
ਚੀਨ ਦੀ 3 ਸਤੰਬਰ ਨੂੰ ਹੋਣ ਵਾਲੀ ਵਿਜੈ ਦਿਵਸ ਪਰੇਡ ਮੌਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਉੱਤਰ ਕੋਰੀਆ ਦੇ ਆਗੂ ਕਿਮ ਜੌਂਗ ਉਨ ਸਮੇਤ 26 ਵਿਦੇਸ਼ੀ ਆਗੂ ਹਾਜ਼ਰ ਰਹਿਣਗੇ।
ਚੀਨ ਇਸ ਪਰੇਡ ਨੂੰ ਦੂਜੀ ਵਿਸ਼ਵ ਜੰਗ ’ਚ ਜਪਾਨੀ ਹਮਲੇ ਖ਼ਿਲਾਫ਼ ਟਾਕਰੇ ਦੀ ਜੰਗ ਦੱਸਦਾ ਹੈ। ਇਹ ਪਰੇਡ 31 ਅਗਸਤ ਅਤੇ ਪਹਿਲੀ ਸਤੰਬਰ ਨੂੰ ਤਿਆਨਜਿਨ ਸ਼ਹਿਰ ’ਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸਿਖਰ ਸੰਮੇਲਨ ਮਗਰੋਂ 3 ਸਤੰਬਰ ਨੂੰ ਪੇਈਚਿੰਗ ’ਚ ਹੋਵੇਗੀ।
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਐੱਸਸੀਓ ਸਿਖਰ ਸੰਮੇਲਨ ’ਚ ਹਿੱਸਾ ਲੈਣਗੇ। ਪਰੇਡ ’ਚ ਵਿਦੇਸ਼ੀ ਆਗੂਆਂ ਦੀ ਮੌਜੂਦਗੀ ਨੂੰ ਲੈ ਕੇ ਜਪਾਨ ਅਤੇ ਚੀਨ ਵਿਚਾਲੇ ਕੂਟਨੀਤਕ ਤਣਾਅ ਪੈਦਾ ਹੋ ਗਿਆ ਹੈ ਕਿਉਂਕਿ ਟੋਕੀਓ ਨੇ ਆਲਮੀ ਆਗੂਆਂ ਨੂੰ ਇਸ ਪ੍ਰੋਗਰਾਮ ’ਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ ਹੈ।
Advertisement