ਇਮਰਾਨ ਦੀ ਪਾਰਟੀ ਦੇ 166 ਮੈਂਬਰਾਂ ਨੂੰ ਦਸ-ਦਸ ਸਾਲ ਦੀ ਜੇਲ੍ਹ
ਪਾਕਿਸਤਾਨ ਦੀ ਅਦਾਲਤ ਨੇ ਪੰਜਾਬ ਪ੍ਰਾਂਤ ਵਿੱਚ 9 ਮਈ 2023 ਨੂੰ ਆਈਐੱਸਆਈ ਭਵਨ ਤੇ ਹੋਰ ਫ਼ੌਜੀ ਸੰਸਥਾਵਾਂ ’ਤੇ ਹੋਏ ਹਮਲੇ ਦੇ ਦੋਸ਼ ਹੇਠ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਕੁਝ ਸੰਸਦ ਮੈਂਬਰਾਂ ਸਮੇਤ 166 ਮੈਂਬਰਾਂ ਨੂੰ...
Advertisement
ਪਾਕਿਸਤਾਨ ਦੀ ਅਦਾਲਤ ਨੇ ਪੰਜਾਬ ਪ੍ਰਾਂਤ ਵਿੱਚ 9 ਮਈ 2023 ਨੂੰ ਆਈਐੱਸਆਈ ਭਵਨ ਤੇ ਹੋਰ ਫ਼ੌਜੀ ਸੰਸਥਾਵਾਂ ’ਤੇ ਹੋਏ ਹਮਲੇ ਦੇ ਦੋਸ਼ ਹੇਠ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਕੁਝ ਸੰਸਦ ਮੈਂਬਰਾਂ ਸਮੇਤ 166 ਮੈਂਬਰਾਂ ਨੂੰ ਦਸ-ਦਸ ਸਾਲ ਦੀ ਸਜ਼ਾ ਸੁਣਾਈ ਹੈ। ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਆਗੂਆਂ ਨੂੰ ਸਜ਼ਾ ਸੁਣਾਉਣ ਦਾ ਫ਼ੈਸਲਾ ਦੇਸ਼ ਭਰ ਵਿੱਚ ਆਗਾਮੀ 5 ਅਗਸਤ ਤੋਂ ਸ਼ੁਰੂ ਹੋਣ ਵਾਲੇ ‘ਫ੍ਰੀ ਇਮਰਾਨ ਖਾਨ ਮੂਵਮੈਂਟ’ ਤੋਂ ਮਹਿਜ਼ ਹਫ਼ਤਾ ਪਹਿਲਾਂ ਆਇਆ ਹੈ। ‘ਪੀਟੀਆਈ’ ਨੇ ਫੈਸਲਾਬਾਦ ਦੀ ਅਤਿਵਾਦ ਵਿਰੋਧੀ ਅਦਾਲਤ (ਏਟੀਸੀ) ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ ਤੇ ਇਸ ਨੂੰ ਸੰਸਦ ’ਚੋਂ ਇਸ ਦੇ ਮੈਂਬਰਾਂ ਨੂੰ ਅਯੋਗ ਠਹਿਰਾਉਣ ਤੇ ਪਾਰਟੀ ਨੂੰ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਗਟਾਉਣ ਤੋਂ ਰੋਕਣ ਦੀ ਸਾਜ਼ਿਸ਼ ਦਾ ਹਿੱਸਾ ਦੱਸਿਆ ਹੈ। ਅਦਾਲਤ ਨੇ ਅੱਜ ਫੈਸਲਾਬਾਦ ਵਿੱਚ ਆਈਐੱਸਆਈ ਭਵਨ ’ਤੇ ਹਮਲੇ ਦੇ ਮਾਮਲੇ ਵਿੱਚ 185 ਮੁਲਜ਼ਮਾਂ ’ਚੋਂ 108 ਨੂੰ ਦੋਸ਼ੀ ਕਰਾਰ ਦਿੱਤਾ ਤੇ ਬਾਕੀ 77 ਨੂੰ ਬਰੀ ਕਰ ਦਿੱਤਾ। ਫੈਸਲਾਬਾਦ ਵਿੱਚ ਇੱਕ ਪੁਲੀਸ ਸਟੇਸ਼ਨ ’ਤੇ ਹਮਲੇ ਦੇ ਮਾਮਲੇ ’ਚ 58 ਮੁਲਜ਼ਮਾਂ ਨੂੰ ਦਸ-ਦਸ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
Advertisement
Advertisement