ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਯੂਰੋਪ ’ਚ ਉੱਚ ਸਿੱਖਿਆ ਲਈ 101 ਭਾਰਤੀ ਵਿਦਿਆਰਥੀਆਂ ਨੂੰ ‘ਇਰਾਸਮਸ+’ ਸਕਾਲਰਸ਼ਿਪ ਮਿਲੀ

ਲਾਭਪਾਤਰੀਆਂ ’ਚ 50 ਔਰਤਾਂ ਸ਼ਾਮਲ; 20 ਸੂਬਿਆਂ ਨਾਲ ਸਬੰਧਤ ਵਿਦਿਆਰਥੀ 19 ਤੋਂ ਵੱਧ ਯੂਰੋਪੀ ਮੁਲਕਾਂ ’ਚ ਕਰਨਗੇ ਪੜ੍ਹਾਈ
Advertisement

ਨਵੀਂ ਦਿੱਲੀ, 8 ਜੁਲਾਈ

ਇਸ ਵਰ੍ਹੇ ਸ਼ੁਰੂ ਹੋ ਰਹੇ ਅਗਾਮੀ ਵਿੱਦਿਅਕ ਸੈਸ਼ਨ ਲਈ 101 ਭਾਰਤੀ ਵਿਦਿਆਰਥੀਆਂ ਜਿਨ੍ਹਾਂ ਵਿੱਚ 50 ਔਰਤਾਂ ਸ਼ਾਮਲ ਹਨ, ਨੂੰ ਯੂਰੋਪ ’ਚ ਦੋ ਸਾਲਾ ਮਾਸਟਰਜ਼ ਪ੍ਰੋਗਰਾਮ (ਪੋਸਟਗ੍ਰੈਜੂਏਟ ਪੜ੍ਹਾਈ) ਲਈ ਵੱਕਾਰੀ ‘ਇਰਾਸਮਸ ’ ਸਕਾਲਰਸ਼ਿਪ ਦਿੱਤੀ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਾਲ 1987 ਵਿੱਚ ਸ਼ੁਰੂ ਕੀਤਾ ਗਿਆ ਇਰਾਸਮਸ ਪ੍ਰੋਗਰਾਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਯੂਰੋਪੀਅਨ ਰੀਜਨ ਐਕਸ਼ਨ ਸਕੀਮ (ਯੂਰੋਪੀਅਨ ਰੀਜਨ ਐਕਸ਼ਨ ਸਕੀਮ ਫਾਰ ਮੋਬਿਲਟੀ ਫਾਰ ਯੂਨੀਵਰਸਿਟੀ ਸਟੂਡੈਂਟਸ) ਦਾ ਹਿੱਸਾ ਹੈ।

Advertisement

ਇਹ ਕੌਮਾਂਤਰੀ ਗਤੀਸ਼ੀਲਤਾ ਤੇ ਸਿੱਖਿਆ ਅਦਾਨ-ਪ੍ਰਦਾਨ ਲਈ ਯੂਰੋਪੀਅਨ ਯੂਨੀਅਨ (ਈਯੂ) ਦੀ ਅਹਿਮ ਤਰਜੀਹ ਦਾ ਹਿੱਸਾ ਹੈ। ਇਹ ਵਿਦਿਆਰਥੀ ਭਾਰਤ ਦੇ 20 ਸੂਬਿਆਂ ਨਾਲ ਸਬੰਧਤ ਹਨ।

ਭਾਰਤ ਵਿੱਚ ਈਯੂ ਦੇ ਡੈਲੀਗੇਟ ਨੇ ਸੋਮਵਾਰ ਨੂੰ ਇੱਕ ਬਿਆਨ ’ਚ ਕਿਹਾ, ‘‘50 ਵਿਦਿਆਰਥਣਾਂ ਸਣੇ 101 ਭਾਰਤੀ ਵਿਦਿਆਰਥੀਆਂ ਨੂੰ 2025 ਤੋਂ ਸ਼ੁਰੂ ਹੋਣ ਵਾਲੇ ਵਿੱਦਅਕ ਸੈਸ਼ਨ ਲਈ ਯੂਰੋਪ ’ਚ ਦੋ ਸਾਲਾ ਪੋਸਟਗ੍ਰੈਜੂਏਟ ਪੜ੍ਹਾਈ ਲਈ ਵੱਕਾਰੀ ਇਰਾਸਮਸ ਸਕਾਲਰਸ਼ਿਪ ਦਿੱਤੀ ਗਈ ਹੈ।’’ ਇਸ ਵਿੱਚ ਕਿਹਾ ਗਿਆ ਕਿ ਸਾਲ 2014 ਤੋਂ ਭਾਰਤ ਸਮੁੱਚੇ ਤੌਰ ’ਤੇ ਇਸ ਸਕਾਲਰਸ਼ਿਪ ਦਾ ਸਭ ਤੋਂ ਵੱਡਾ ਲਾਭਪਾਤਰ ਬਣਿਆ ਹੋਇਆ ਹੈ। ਇਹ ਕਦਮ ਈਯੂ ਨਾਲ ਭਾਰਤ ਦੀ ਮਜ਼ਬੂਤ ਤੇ ਵਿਸ਼ਾਲ ਸਿੱਖਿਆ ਭਾਈਵਾਲੀ ਨੂੰ ਉਭਾਰਦਾ ਹੈ।

ਬਿਆਨ ਮੁਤਾਬਕ ‘ਇਰਾਸਮਸ ’ ਵਿਦਿਆਰਥੀ ਆਮ ਤੌਰ ’ਤੇ ਘੱਟੋ ਘੱਟ ਦੋ ਯੂਰੋਪੀ ਯੂਨੀਵਰਸਿਟੀਆਂ ’ਚ ਅਧਿਐਨ ਕਰਦੇ ਹਨ ਤੇ ਇੱਕ ਸਾਂਝੀ, ਦੋਹਰੀ ਜਾਂ ਮਲਟੀਪਲ ਡਿਗਰੀ ਹਾਸਲ ਕਰਦੇ ਹਨ। ਬਿਆਨ ’ਚ ਕਿਹਾ ਗਿਆ, ‘‘ਅਗਲੇ ਦੋ ਸਾਲਾਂ ’ਚ ਭਾਰਤੀ ਵਿਦਿਆਰੀਆਂ ਨੂੰ 19 ਤੋਂ ਵੱਧ ਯੂਰੋਪੀ ਮੁਲਕਾਂ ’ਚ ਪੜ੍ਹਾਈ ਕਰਨ ਦਾ ਮੌਕਾ ਮਿਲੇਗਾ। -ਪੀਟੀਆਈ

 

Advertisement