ਕੇਐੱਲਐੱਮ ਦੀ ਹੜਤਾਲ ਕਾਰਨ 10 ਸਤੰਬਰ ਨੂੰ 100 ਉਡਾਣਾਂ ਹੋਣਗੀਆਂ ਰੱਦ
KLM to cancel 100 flights on Wednesday ਹਾਲੈਂਡ ਦੀ ਕੇਐੱਲਐੱਮ ਏਅਰਲਾਈਨ ਸਮੂਹ ਦੇ ਮੁਲਾਜ਼ਮ 10 ਸਤੰਬਰ ਨੂੰ ਆਪਣੇ ਮਸਲਿਆਂ ਨੂੰ ਲੈ ਕੇ ਦੋ ਘੰਟੇ ਦੀ ਹੜਤਾਲ ’ਤੇ ਰਹਿਣਗੇ। ਇਸ ਕਾਰਨ 100 ਉਡਾਣਾਂ ਰੱਦ ਕੀਤੀਆਂ ਜਾਣਗੀਆਂ ਜਿਸ ਦੀ ਪੁਸ਼ਟੀ KLM ਦੇ...
Advertisement
KLM to cancel 100 flights on Wednesday ਹਾਲੈਂਡ ਦੀ ਕੇਐੱਲਐੱਮ ਏਅਰਲਾਈਨ ਸਮੂਹ ਦੇ ਮੁਲਾਜ਼ਮ 10 ਸਤੰਬਰ ਨੂੰ ਆਪਣੇ ਮਸਲਿਆਂ ਨੂੰ ਲੈ ਕੇ ਦੋ ਘੰਟੇ ਦੀ ਹੜਤਾਲ ’ਤੇ ਰਹਿਣਗੇ। ਇਸ ਕਾਰਨ 100 ਉਡਾਣਾਂ ਰੱਦ ਕੀਤੀਆਂ ਜਾਣਗੀਆਂ ਜਿਸ ਦੀ ਪੁਸ਼ਟੀ KLM ਦੇ ਇੱਕ ਬੁਲਾਰੇ ਨੇ ਡੱਚ ਨਿਊਜ਼ ਏਜੰਸੀ ਨਾਲ ਗੱਲਬਾਤ ਕੀਤੀ ਹੈ। ਇਹ ਉਡਾਣਾਂ ਰੱਦ ਹੋਣ ਨਾਲ 27,000 ਯਾਤਰੀ ਪ੍ਰਭਾਵਿਤ ਹੋਣਗੇ।
ਜ਼ਿਕਰਯੋਗ ਹੈ ਕਿ ਯੂਰਪੀਅਨ ਏਅਰਲਾਈਨਾਂ ਇਸ ਗਰਮੀਆਂ ਵਿੱਚ ਹੜਤਾਲਾਂ ਨਾਲ ਜੂਝ ਰਹੀਆਂ ਹਨ। ਕੇਐੱਲਐੱਮ ਨੇ ਪਿਛਲੇ ਹਫ਼ਤੇ ਕੁਝ ਮਜ਼ਦੂਰ ਯੂਨੀਅਨਾਂ ਨਾਲ ਇੱਕ ਸਮਝੌਤਾ ਕੀਤਾ ਸੀ ਪਰ ਇਸ ਮਾਮਲੇ ਦਾ ਹੱਲ ਨਹੀਂ ਹੋਇਆ। ਹਵਾਈ ਉਡਾਣ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਗਰਾਊਂਡ ਸਟਾਫ ਵੱਲੋਂ ਦੋ ਘੰਟੇ ਦੀ ਹੜਤਾਲ ਦੀ ਯੋਜਨਾ ਬਣਾਈ ਗਈ ਹੈ ਜਿਸ ਤੋਂ ਬਾਅਦ ਅਗਲੇ ਬੁੱਧਵਾਰ, 17 ਸਤੰਬਰ ਨੂੰ ਸਵੇਰੇ ਵੀ ਚਾਰ ਘੰਟੇ ਦੀ ਹੜਤਾਲ ਕੀਤੀ ਜਾਵੇਗੀ।
Advertisement
Advertisement