ਦੋ ਗੋਲਗੱਪਿਆਂ ਲਈ ਮਹਿਲਾ ਨੇ ਸੜਕ ਵਿਚਾਲੇ ਬੈਠ ਕੇ ਦਿੱਤਾ ਧਰਨਾ
ਭੀੜ-ਭੜੱਕੇ ਵਾਲੀ ਸੜਕ ’ਤੇ ਆਵਾਜਾਈ ਰੋਕੀ; ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ; ਲੋਕਾਂ ਨੇ ਮਹਿਲਾਵਾਂ ਦੀਆਂ ਤਰਜੀਹਾਂ ’ਤੇ ਚੁੱਕੇ ਸਵਾਲ
Advertisement
ਦੋ ਗੋਲਗੱਪਿਆਂ ਲਈ ਇੱਕ ਮਹਿਲਾ ਸੜਕ ਵਿਚਾਲੇ ਧਰਨੇ ’ਤੇ ਬੈਠ ਗਈ। ਇਸ ਅਜੀਬੋ-ਗਰੀਬ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਈ।
ਦਰਅਸਲ ਗੁਜਰਾਤ ਦੇ ਵਡੋਦਰਾ ਵਿੱਚ ਮਹਿਲਾ ਨੂੰ 20 ਰੁਪਏ ਵਿੱਚ ਛੇ ਦੀ ਥਾਂ ਸਿਰਫ਼ ਚਾਰ ਗੋਲਗੱਪੇ ਦਿੱਤੇ ਗਏ, ਜਿਸ ਕਾਰਨ ਨਿਰਾਸ਼ ਹੋਈ ਮਹਿਲਾ ਨੇ ਦੋ ਹੋਰ ਗੋਲਗੱਪਿਆਂ ਲਈ ਭੀੜ-ਭੜੱਕੇ ਵਾਲੀ ਸੜਕ ’ਤੇ ਧਰਨਾ ਦਿੱਤਾ।
Advertisement
ਮਹਿਲਾ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਸ ਨੂੰ ‘ਦੋ ਹੋਰ ਗੋਲਗੱਪੇ’ ਨਹੀਂ ਦਿੱਤੇ ਜਾਂਦੇ ਉਹ ਸੜਕ ਤੋਂ ਨਹੀਂ ਹਿੱਲੇਗੀ। ਮੌਕੇ ’ਤੇ ਮੌਜੂਦ ਲੋਕ ਇਸ ਅਸਾਧਾਰਨ ਪ੍ਰਦਰਸ਼ਨ ਨੂੰ ਫਿਲਮਾਏ ਬਿਨਾਂ ਨਾ ਰਹਿ ਸਕੇ ਅਤੇ ਘਟਨਾ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਏ।
ਜਦੋਂ ਪੁਲੀਸ ਮਹਿਲਾ ਨੂੰ ਉੱਥੋਂ ਹਟਾਉਣ ਲਈ ਪਹੁੰਚੀ ਤਾਂ ਵਿਰੋਧ ਪ੍ਰਦਰਸ਼ਨ ਨੇ ਨਾਟਕੀ ਮੋੜ ਲੈ ਲਿਆ।
ਅੱਖਾਂ ਵਿੱਚ ਅੱਥਰੂ ਲਈ ਮਹਿਲਾ ਫੁੱਟ ਪਈ। ਉਸ ਨੇ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਇਹ ਮੰਗ ਲਾਗੂ ਕਰਵਾਉਣ ਲਈ ਕਿਹਾ ਕਿ 20 ਰੁਪਏ ਵਿੱਚ ਹਰੇਕ ਨੂੰ ਛੇ ਗੋਲਗੱਪੇ ਮਿਲਣ, ਇਸ ਤੋਂ ਘੱਟ ਨਹੀਂ।
ਇਸ ਨਿਵੇਕਲੇ ਰੋਸ ਪ੍ਰਦਰਸ਼ਨ ਦੀਆਂ ਵੀਡੀਓ ਕਈਆਂ ਲਈ ਹਾਸੇ-ਮਜ਼ਾਕ ਦੀ ਵਜ੍ਹਾ ਬਣੀਆਂ, ਜਦਕਿ ਕਈਆਂ ਨੇ ਮਹਿਲਾਵਾਂ ਦੀਆਂ ਤਰਜੀਹਾਂ ’ਤੇ ਸਵਾਲ ਚੁੱਕੇ।
Advertisement