ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

UIDAI ਵੱਲੋਂ ਨਾਗਰਿਕਾਂ ਲਈ ਨਵਾਂ Adhaar ਐਪ ਲਾਂਚ...ਜਾਣੋ ਕੀ ਨੇ ਐਪ ਦੀਆਂ ਨਵੀਆਂ ਖੂਬੀਆਂ

ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (UIDAI) ਨੇ ਹਾਲ ਹੀ ਵਿੱਚ ਨਾਗਰਿਕਾਂ ਲਈ ਇੱਕ ਨਵਾਂ ਆਧਾਰ ਐਪ ਲਾਂਚ ਕੀਤਾ ਹੈ। ਇਹ ਐਪ 2017 ਵਿੱਚ ਲਾਂਚ ਕੀਤੇ ਗਏ mAdhaar ਐਪ ਤੋਂ ਵੱਖਰਾ ਹੈ। ਇਹ ਨਵਾਂ ਐਪ ਲਗਪਗ 140 ਕਰੋੜ ਆਧਾਰ ਧਾਰਕਾਂ...
Advertisement

ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (UIDAI) ਨੇ ਹਾਲ ਹੀ ਵਿੱਚ ਨਾਗਰਿਕਾਂ ਲਈ ਇੱਕ ਨਵਾਂ ਆਧਾਰ ਐਪ ਲਾਂਚ ਕੀਤਾ ਹੈ। ਇਹ ਐਪ 2017 ਵਿੱਚ ਲਾਂਚ ਕੀਤੇ ਗਏ mAdhaar ਐਪ ਤੋਂ ਵੱਖਰਾ ਹੈ। ਇਹ ਨਵਾਂ ਐਪ ਲਗਪਗ 140 ਕਰੋੜ ਆਧਾਰ ਧਾਰਕਾਂ ਲਈ ਡਿਜੀਟਲ ਪਛਾਣ ਪ੍ਰਬੰਧਨ ਨੂੰ ਸਰਲ ਅਤੇ ਵਧੇਰੇ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਕਈ ਅਪਡੇਟ ਕੀਤੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਇਹ ਐਪ ਯੂਜ਼ਰਜ਼ ਨੂੰ ਆਪਣੇ ਸਮਾਰਟਫੋਨ ’ਤੇ ਆਪਣੇ ਆਧਾਰ ਨੂੰ ਡਿਜੀਟਲ ਰੂਪ ਵਿੱਚ ਸਟੋਰ ਕਰਨ ਦੀ ਸਹੂਲਤ ਦੇਣ ਤੋਂ ਇਲਾਵਾ ਹੋਰ ਵੀ ਫੀਚਰਜ਼ ਉਪਲਬਧ ਕਰਵਾਉਂਦਾ ਹੈ। ਨਵੀਂ ਆਧਾਰ ਐਪ ਨੂੰ ਹੁਣ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਦੋਵਾਂ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।ਪਹਿਲਾਂ ਪਰਿਵਾਰਕ ਮੈਂਬਰਾਂ ਲਈ ਕਈ ਆਧਾਰ ਕਾਰਡਾਂ ਦਾ ਪ੍ਰਬੰਧਨ ਕਰਨਾ ਚੁਣੌਤੀਪੂਰਨ ਸੀ ਕਿਉਂਕਿ mAadhaar ਐਪ ਉਸ ਵਿਕਲਪ ਦਾ ਸਮਰਥਨ ਨਹੀਂ ਕਰਦਾ ਸੀ। ਪੁਰਾਣੀ ਐਪ ਯੂਜ਼ਰਜ਼ ਨੂੰ ਜ਼ਰੂਰੀ ਜਾਣਕਾਰੀ, ਜਿਵੇਂ ਕਿ ਨਾਮ, ਪਤਾ ਅਤੇ ਮੋਬਾਈਲ ਨੰਬਰ ਅਪਡੇਟ ਕਰਨ ਦੀ ਆਗਿਆ ਦਿੰਦੀ ਸੀ, ਪਰ ਫਿਰ ਵੀ ਉਨ੍ਹਾਂ ਨੂੰ ਆਧਾਰ ਸੇਵਾ ਕੇਂਦਰ ਵਿੱਚ ਜਾਣ ਦੀ ਲੋੜ ਪੈਂਦੀ ਸੀ। ਨਵੀਂ ਐਪਲੀਕੇਸ਼ਨ ਦਾ ਉਦੇਸ਼ ਇਨ੍ਹਾਂ ਵਿੱਚੋਂ ਬਹੁਤ ਸਾਰੇ ਬਿੰਦੂਆਂ ਨੂੰ ਘੱਟ ਕਰਨਾ ਹੈ।

Advertisement

ਯੂਜ਼ਰਜ਼ ਇਸ ਐਪ ਜ਼ਰੀਏ ਪੰਜ ਪਰਿਵਾਰਕ ਮੈਂਬਰਾਂ ਤੱਕ ਦੇ ਆਧਾਰ ਕਾਰਡ ਜੋੜ ਅਤੇ ਮੈਨੇਜ ਕਰ ਸਕਣਗੇ। ਹਾਲਾਂਕਿ ਯੂਜ਼ਰਜ਼ ਨੂੰ ਇੱਕ common ਰਜਿਸਟਰਡ ਮੋਬਾਈਲ ਨੰਬਰ ਸਾਂਝਾ ਕਰਨਾ ਹੋਵੇਗਾ, ਜਿਸ ਨਾਲ ਇੱਕ ਥਾਂ ’ਤੇ ਕਈ ਪਛਾਣਾਂ (identities) ਨੂੰ ਸੰਭਾਲਣਾ ਆਸਾਨ ਹੋ ਜਾਵੇਗਾ।

ਇਸ ਐਪ ਵਿਚ ਬਾਈਓਮੀਟਰਕ ਤਸਦੀਕ ਦਾ ਵੀ ਫੀਚਰ ਹੈ ਜਿਸ ਦੀ ਮਦਦ ਨਾਲ ਯੂਜ਼ਰਜ਼ ਆਪਣੇ ਆਧਾਰ ਡੇਟਾ ਨੂੰ ਲੌਕ ਕਰ ਸਕਣਗੇ ਤਾਂ ਕਿ ਕੋਈ ਹੋਰ ਉਨ੍ਹਾਂ ਦੀ ਸੰਵੇਦਨਸ਼ੀਲ ਜਾਣਕਾਰੀ ਤੱਕ ਨਾ ਪਹੁੰਚ ਸਕੇ। ਖਾਤੇ ਦੇ ਪ੍ਰਾਇਮਰੀ ਕੰਟਰੋਲਰ ਡੇਟਾ ਤੱਕ ਪਹੁੰਚ ਕਰਨ ਲਈ ਯੂਜ਼ਰਜ਼ ਐਪ ਨੂੰ ਲੌਕ/ਅਨਲੌਕ ਕਰਨ ਲਈ ਆਪਣੇ ਚਿਹਰੇ ਜਾਂ ਫਿੰਗਰਪ੍ਰਿੰਟ ਦੀ ਵਰਤੋਂ ਕਰ ਸਕਦੇ ਹਨ।

ਇਹ ਐਪ ਯੂਜ਼ਰਜ਼ ਨੂੰ ਇਹ ਫੈਸਲਾ ਕਰਨ ਦੀ ਖੁੱਲ੍ਹ ਦਿੰਦਾ ਹੈ ਕਿ ਉਹ ਕਿਹੜੀ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਨ। ਮਿਸਾਲ ਵਜੋਂ ਉਹ ਸਿਰਫ਼ ਆਪਣਾ ਨਾਮ ਅਤੇ ਫੋਟੋ ਪ੍ਰਦਰਸ਼ਿਤ ਕਰਨ ਦੀ ਚੋਣ ਕਰ ਸਕਦੇ ਹਨ ਜਦੋਂ ਕਿ ਪਤਾ ਜਾਂ ਜਨਮ ਮਿਤੀ ਵਰਗੇ ਵੇਰਵੇ ਲੁਕਾ ਕੇ ਰੱਖ ਸਕਦੇ ਹਨ। ਆਧਾਰ QR ਕੋਡ ਐਪ ਰਾਹੀਂ ਤਿਆਰ ਅਤੇ ਸਕੈਨ ਕੀਤੇ ਜਾ ਸਕਦੇ ਹਨ, ਜਿਸ ਨਾਲ ਬੈਂਕਾਂ, ਸਰਕਾਰੀ ਵਿਭਾਗਾਂ ਅਤੇ ਸੇਵਾ ਕੇਂਦਰਾਂ ’ਤੇ ਕਾਗਜ਼ੀ ਕਾਰਵਾਈ ਤੋਂ ਬਿਨਾਂ ਤੁਰੰਤ ਤਸਦੀਕ ਸੰਭਵ ਹੋ ਸਕਦੀ ਹੈ। ਇੱਕ ਵਾਰ ਸ਼ੁਰੂਆਤੀ ਸੈੱਟਅੱਪ ਪੂਰਾ ਹੋਣ ਤੋਂ ਬਾਅਦ, ਯੂਜ਼ਰਜ਼ ਆਪਣੇ ਸਟੋਰ ਕੀਤੇ ਆਧਾਰ ਵੇਰਵੇ ਇੰਟਰਨੈਟ ਕਨੈਕਸ਼ਨ ਤੋਂ ਬਿਨਾਂ ਵੀ ਦੇਖ ਸਕਦੇ ਹਨ, ਹਾਲਾਂਕਿ ਔਨਲਾਈਨ ਮੋਡ ਟੂਲਸ ਅਤੇ ਸੇਵਾਵਾਂ ਦਾ ਪੂਰਾ ਸੈੱਟ ਪੇਸ਼ ਕਰਦਾ ਹੈ। ਐਪ ਵਿੱਚ ਇੱਕ ਯੂਸੇਜ ਲੌਗ ਸ਼ਾਮਲ ਹੈ ਜੋ ਰਿਕਾਰਡ ਕਰਦਾ ਹੈ ਕਿ ਆਧਾਰ ਕਿੱਥੇ, ਕਦੋਂ ਅਤੇ ਕਿਵੇਂ ਵਰਤਿਆ ਗਿਆ ਸੀ, ਜੋ ਪਾਰਦਰਸ਼ਤਾ ਅਤੇ ਸੁਰੱਖਿਆ ਦੀ ਇੱਕ ਵਾਧੂ ਪਰਤ ਪ੍ਰਦਾਨ ਕਰਦਾ ਹੈ।

ਆਧਾਰ ਐਪ ਨੂੰ ਗੂਗਲ ਪਲੇਅ ਸਟੋਰ ਜਾਂ iOS ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਡਾਊਨਲੋਡ ਕਰਨ ਤੋਂ ਬਾਅਦ ਪਹਿਲੇ ਕਲਿੱਕ 'ਤੇ ਯੂਜ਼ਰਜ਼ ਨੂੰ ਆਪਣਾ ਆਧਾਰ ਨੰਬਰ ਪ੍ਰਦਾਨ ਕਰਨ ਲਈ ਕਿਹਾ ਜਾਵੇਗਾ। ਫਿਰ ਯੂਜ਼ਰ ਨੂੰ ਆਪਣੇ ਚਿਹਰੇ ਦੀ ਵਰਤੋਂ ਕਰਕੇ ਪ੍ਰਮਾਣਿਤ ਕਰਨ ਲਈ ਕਿਹਾ ਜਾਵੇਗਾ। ਸਕ੍ਰੀਨ ’ਤੇ ਪ੍ਰਦਰਸ਼ਿਤ ਕੈਮਰੇ ਦੇ ਚੱਕਰ ਦੇ ਅੰਦਰ ਆਪਣਾ ਚਿਹਰਾ ਰੱਖਣਾ ਹੋਵੇਗਾ ਅਤੇ ਜਦੋਂ ਤੱਕ ਇਹ ਤੁਹਾਨੂੰ ਤਸਦੀਕ ਨਹੀਂ ਕਰ ਦਿੰਦਾ ਉਦੋਂ ਤੱਕ ਅੱਖਾਂ ਦੀਆਂ ਪਲਕਦਾ ਝਪਕਦੇ ਰਹੋ। ਇੱਕ ਵਾਰ ਤਸਦੀਕ ਹੋਣ ਤੋਂ ਬਾਅਦ, ਤੁਹਾਨੂੰ ਐਪ ਦੇ ਹੋਮ ਪੇਜ ’ਤੇ ਲੈ ਜਾਵੇਗਾ।

ਇੱਕ ਵਾਰ ਜਦੋਂ ਤੁਸੀਂ ਹੋਮ ਪੇਜ ’ਤੇ ਆ ਗਏ, ਤਾਂ ਤੁਹਾਨੂੰ ਐਪ ਦੀਆਂ ਵਿਸ਼ੇਸ਼ਤਾਵਾਂ ਆਪਣੇ ਆਪ ਸਮਝਾਈਆਂ ਜਾਣਗੀਆਂ। ਇੱਕ ਹੋਰ ਪ੍ਰੋਫਾਈਲ ਜੋੜਨ ਲਈ, ਉੱਪਰ ਦਿੱਤੇ ਆਪਣੇ ਨਾਮ ’ਤੇ ਕਲਿੱਕ ਕਰਨਾ ਹੋਵੇਗਾ। ਜਿੱਥੇ ਤੁਹਾਨੂੰ ਇੱਕ ਹੋਰ ਯੂਜ਼ਰ ਜੋੜਨ ਦਾ ਵਿਕਲਪ ਮਿਲੇਗਾ। ਅਗਲੇ ਯੂਜ਼ਰ ਦਾ ਆਧਾਰ ਨੰਬਰ ਦੱਸੇ ਮੁਤਾਬਕ ਦਰਜ ਕਰਨਾ ਹੋਵੇਗੀ।

Advertisement
Show comments