ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੁਰਗਾ ਪੰਡਾਲ ਵਿੱਚ ਰਾਖਸ਼ਸ ਮਹਿਸ਼ਾਸੁਰ ਦੀ ਥਾਂ ਲਾਇਆ ਟਰੰਪ ਦਾ ਬੁੱਤ, ਪੂਜਾ ਪੰਡਾਲ ਦੀ ਵੀਡੀਓ ਵਾਇਰਲ

ਪੱਛਮੀ ਬੰਗਾਲ ਦਾ ਇੱਕ ਦੁਰਗਾ ਪੂਜਾ ਪੰਡਾਲ ਡੋਨਲਡ ਟਰੰਪ ਨੂੰ ਰਾਖਸ਼ ਮਹਿਸ਼ਾਸੁਰ ਵਜੋਂ ਦਰਸਾਉਣ ਕਾਰਨ ਵਾਇਰਲ ਹੋ ਗਿਆ ਹੈ। ਖਾਗਰਾ ਸ਼ਮਸ਼ਾਨ ਘਾਟ ਪੂਜਾ ਕਮੇਟੀ ਨੇ ਟਰੰਪ ਦੀਆਂ ਵਪਾਰਕ ਨੀਤੀਆਂ ਦੇ ਪ੍ਰਤੀਕ ਵਜੋਂ ਇਸ ਮੂਰਤੀ ਨੂੰ ਬਣਾਇਆ ਹੈ, ਜਿਸ ਬਾਰੇ ਉਨ੍ਹਾਂ...
Photo Social Media/X
Advertisement

ਪੱਛਮੀ ਬੰਗਾਲ ਦਾ ਇੱਕ ਦੁਰਗਾ ਪੂਜਾ ਪੰਡਾਲ ਡੋਨਲਡ ਟਰੰਪ ਨੂੰ ਰਾਖਸ਼ ਮਹਿਸ਼ਾਸੁਰ ਵਜੋਂ ਦਰਸਾਉਣ ਕਾਰਨ ਵਾਇਰਲ ਹੋ ਗਿਆ ਹੈ। ਖਾਗਰਾ ਸ਼ਮਸ਼ਾਨ ਘਾਟ ਪੂਜਾ ਕਮੇਟੀ ਨੇ ਟਰੰਪ ਦੀਆਂ ਵਪਾਰਕ ਨੀਤੀਆਂ ਦੇ ਪ੍ਰਤੀਕ ਵਜੋਂ ਇਸ ਮੂਰਤੀ ਨੂੰ ਬਣਾਇਆ ਹੈ, ਜਿਸ ਬਾਰੇ ਉਨ੍ਹਾਂ ਦਾ ਦਾਅਵਾ ਹੈ ਕਿ ਇਸ ਨੇ ਭਾਰਤੀ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਇਹ ਟਰੰਪ ਦੁਆਰਾ ਭਾਰਤ ਨਾਲ ਕੀਤੀ ਗਈ "ਧੋਖੇਬਾਜ਼ੀ" ਨੂੰ ਦਰਸਾਉਂਦਾ ਹੈ।

Advertisement

ਮੁਰਸ਼ਿਦਾਬਾਦ ਜ਼ਿਲ੍ਹੇ ਦੇ ਖਾਗਰਾ ਖੇਤਰ ਵਿੱਚ, ਲੋਕ ਖਾਗਰਾ ਸ਼ਮਸ਼ਾਨ ਘਾਟ ਪੂਜਾ ਪੰਡਾਲ ਵੱਲ ਮੂਰਤੀਆਂ ਦੀ ਝਲਕ ਦੇਖਣ ਲਈ ਆ ਰਹੇ ਹਨ, ਜਿੱਥੇ ਰਾਖਸ਼ ਮਹਿਸ਼ਾਸੁਰ ਟਰੰਪ ਨਾਲ ਬਹੁਤ ਮਿਲਦਾ-ਜੁਲਦਾ ਹੈ। ਕਥਿਤ ਤੌਰ 'ਤੇ ਇਹ ਮੂਰਤੀ ਮਸ਼ਹੂਰ ਕਲਾਕਾਰ ਅਸੀਮ ਪਾਲ ਵੱਲੋਂ ਤਿਆਰ ਕੀਤੀ ਗਈ ਹੈ।

ਦੇਵੀ ਦੁਰਗਾ ਅਤੇ ਹੋਰ ਦੇਵਤਿਆਂ ਦੀਆਂ ਮੂਰਤੀਆਂ ਨੂੰ ਰਵਾਇਤੀ ਸ਼ੈਲੀ ਵਿੱਚ ਬਣਾਇਆ ਗਿਆ ਹੈ, ਪਰ ਮਹਿਸ਼ਾਸੁਰ ਦੀ ਥਾਂ ’ਤੇ ਟਰੰਪ ਵਰਗੀ ਮੂਰਤੀ ਮੁੱਖ ਕੇਂਦਰ ਬਣੀ ਹੋਈ ਹੈ।

ਟਾਇਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਖਾਗਰਾ ਸ਼ਮਸ਼ਾਨ ਘਾਟ ਦੁਰਗਾ ਪੂਜਾ ਕਮੇਟੀ ਦੇ ਇੱਕ ਮੈਂਬਰ ਪ੍ਰਤੀਕ ਨੇ ਕਿਹਾ, "ਅਸੀਂ ਇਹ ਇਸ ਲਈ ਬਣਾਇਆ ਕਿਉਂਕਿ ਉਸ ਨੇ ਸਾਨੂੰ ਪੰਜਾਹ ਪ੍ਰਤੀਸ਼ਤ ਟੈਕਸ ਦਿੱਤਾ, ਸਾਡੇ ਮੋਦੀ ਜੀ ਜੋ ਡੋਨਲਡ ਟਰੰਪ ਨੂੰ ਸਾਡਾ ਦੋਸਤ ਸਮਝਦੇ ਸਨ, ਉਸ ਨੇ ਮੋਦੀ ਅਤੇ ਭਾਰਤ ਨੂੰ ਧੋਖਾ ਦਿੱਤਾ ਹੈ। ਅਸੀਂ ਉਸ ਨੂੰ ਇੱਕ ਬਣਦਾ ਸਥਾਨ ਦਿੱਤਾ ਹੈ ਅਤੇ ਉਸ ਨੂੰ ਰਾਖਸ਼ਸ ਬਣਾਇਆ ਹੈ। ਜਦੋਂ ਅਸੀਂ ਕੱਲ੍ਹ ਉਦਘਾਟਨ ਕੀਤਾ, ਤਾਂ ਸਾਡੇ ਆਂਢ-ਗੁਆਂਢ ਅਤੇ ਆਲੇ-ਦੁਆਲੇ ਦੇ ਲੋਕਾਂ ਤੋਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਅਸੀਂ ਉਸਨੂੰ ਇੱਕ ਰਾਖਸ਼ਸ ਵਜੋਂ ਦੇਖਦੇ ਹਾਂ ਕਿਉਂਕਿ ਉਸ ਨੇ ਭਾਰਤ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।"

ਪੂਜਾ ਕਮੇਟੀ ਦੇ ਸਕੱਤਰ ਰਾਜੂ ਠਾਕੁਰ ਨੇ ਕਿਹਾ, "ਇਸ ਲਈ, ਅਸੀਂ ਉਸ ਨੂੰ ਬੁਰਾਈ ਦੇ ਰਾਖਸ਼ਸ ਵਜੋਂ ਦਰਸਾ ਕੇ ਪ੍ਰਤੀਕਾਤਮਕ ਤੌਰ ’ਤੇ ਵਿਰੋਧ ਕੀਤਾ।" ਹਾਲਾਂਕਿ ਕਲਾਕਾਰ ਅਸ਼ੀਮ ਪਾਲ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ "ਇਹ ਸਿਰਫ਼ ਇੱਕ ਇਤਫ਼ਾਕ ਹੈ।"

ਜ਼ਿਕਰਯੋਗ ਹੈ ਕਿ ਅਮਰੀਕਾ ਦੀਆਂ ਚੋਣਾਂ ਦੌਰਾਨ ਭਾਰਤ ਵਿੱਚ ਟਰੰਪ ਦੀ ਜਿੱਤ ਲਈ ਪੂਜਾ ਤੱਕ ਕੀਤਾ ਗਈ ਸੀ ਅਤੇ ਟਰੰਪ ਦੇ ਹਾਰ ਪਾ ਕੇ ਪੂਜਣ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਐਕਸ ਯੂਜ਼ਰ ਲਿਖ ਰਹੇ ਹਨ ਕਿ, ‘‘ਭਾਰਤ: ਦੇਵਤਾ ਦੇ ਦਰਜੇ ’ਤੇ ਆਉਣ ਤੋਂ ਬਾਅਦ, ਹੁਣ ਟਰੰਪ ਨੂੰ ਦੇਸ਼ ਨਾਲ ਵਿਵਾਦ ਤੋਂ ਬਾਅਦ ਭਾਰਤ ਵਿੱਚ ਰਾਕਸ਼ਸ ਮਹਿਸ਼ਾਸੁਰ ਦਾ ਦਰਜਾ ਦਿੱਤਾ ਗਿਆ ਹੈ।’’

Advertisement
Show comments