ਸ਼ੁਭਾਂਸ਼ੂ ਸ਼ੁਕਲਾ ਐਤਵਾਰ ਨੂੰ ਦੇਸ਼ ਪਰਤੇਗਾ
ਉਸ ਦੇ 22-23 ਅਗਸਤ ਨੂੰ ਰਾਸ਼ਟਰੀ ਪੁਲਾੜ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਲਈ ਰਾਜਧਾਨੀ ਵਾਪਸ ਆਉਣ ਦੀ ਉਮੀਦ ਹੈ।
ਸ਼ੁਕਲਾ ਨੇ ਇੰਸਟਾਗ੍ਰਾਮ ’ਤੇ ਹਵਾਈ ਜਹਾਜ਼ ਵਿਚਲੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਮੁਸਕਰਾਉਂਦਾ ਨਜ਼ਰ ਆ ਰਿਹਾ ਹੈ। ਉਸ ਨੇ ਤਸਵੀਰ ਨਾਲ ਕੈਪਸ਼ਨ ’ਚ ਲਿਖਿਆ ਕਿ ਜਦੋਂ ਉਹ ਅਮਰੀਕਾ ਛੱਡ ਕੇ ਗਿਆ ਤਾਂ ਕਈ ਮਿਲੀਆਂ-ਜੁਲੀਆਂ ਭਾਵਨਾਵਾਂ ਉਸ ਦੇ ਮਨ ’ਚ ਸੀ ਅਤੇ ਉਹ ਘਰ ਵਾਪਸ ਆ ਕੇ ਸਾਰਿਆਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਭਾਰਤ ਵਾਪਸ ਆਉਣ ਦੀ ਹੋਰ ਉਡੀਕ ਨਹੀਂ ਕਰ ਸਕਦਾ।
ਸ਼ੁਕਲਾ ਨੇ ਪੋਸਟ ਵਿੱਚ ਕਿਹਾ, ‘‘ਜਦੋਂ ਮੈਂ ਭਾਰਤ ਵਾਪਸ ਆਉਣ ਲਈ ਜਹਾਜ਼ ’ਚ ਬੈਠਦਾ ਹਾਂ ਤਾਂ ਮੇਰੇ ਦਿਲ ਵਿੱਚ ਭਾਵਨਾਵਾਂ ਦਾ ਮਿਸ਼ਰਣ ਦੌੜ ਰਿਹਾ ਹੈ। ਮੈਨੂੰ ਆਪਣੇ ਪਿੱਛੇ ਲੋਕਾਂ ਦੇ ਇੱਕ ਸ਼ਾਨਦਾਰ ਸਮੂਹ ਨੂੰ ਛੱਡ ਕੇ ਦੁੱਖ ਹੋ ਰਿਹਾ ਹੈ ਜੋ ਇਸ ਮਿਸ਼ਨ ਦੌਰਾਨ ਪਿਛਲੇ ਇੱਕ ਸਾਲ ਤੋਂ ਮੇਰੇ ਦੋਸਤ ਅਤੇ ਪਰਿਵਾਰ ਸਨ। ਮੈਂ ਮਿਸ਼ਨ ਤੋਂ ਬਾਅਦ ਪਹਿਲੀ ਵਾਰ ਆਪਣੇ ਸਾਰੇ ਦੋਸਤਾਂ, ਪਰਿਵਾਰ ਅਤੇ ਦੇਸ਼ ’ਚ ਹਰ ਕਿਸੇ ਨੂੰ ਮਿਲਣ ਲਈ ਵੀ ਉਤਸ਼ਾਹਿਤ ਹਾਂ। ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਇਹੀ ਹੈ, ਇੱਕੋ ਸਮੇਂ ਸਭ ਕੁਝ।’’
ਉਸ ਨੇ ਲਿਖਿਆ, ‘‘ਮਿਸ਼ਨ ਦੌਰਾਨ ਅਤੇ ਬਾਅਦ ਵਿੱਚ ਸਾਰਿਆਂ ਤੋਂ ਸ਼ਾਨਦਾਰ ਪਿਆਰ ਅਤੇ ਸਮਰਥਨ ਪ੍ਰਾਪਤ ਕਰਨ ਤੋਂ ਬਾਅਦ, ਮੈਂ ਤੁਹਾਡੇ ਸਾਰਿਆਂ ਨਾਲ ਆਪਣੇ ਅਨੁਭਵ ਸਾਂਝੇ ਕਰਨ ਲਈ ਭਾਰਤ ਵਾਪਸ ਆਉਣ ਲਈ ਹੋਰ ਉਡੀਕ ਨਹੀਂ ਕਰ ਸਕਦਾ। ਅਲਵਿਦਾ ਔਖਾ ਹੈ ਪਰ ਸਾਨੂੰ ਜ਼ਿੰਦਗੀ ਵਿੱਚ ਅੱਗੇ ਵਧਦੇ ਰਹਿਣ ਦੀ ਲੋੜ ਹੈ। ਜਿਵੇਂ ਕਿ ਮੇਰੀ ਕਮਾਂਡਰ ਪੈਗੀ ਵਿਟਸਨ ਪਿਆਰ ਨਾਲ ਕਹਿੰਦੀ ਹੈ, ‘ਪੁਲਾੜ ਉਡਾਣ ਵਿੱਚ ਇੱਕੋ ਇੱਕ ਸਥਿਰ ਤਬਦੀਲੀ ਹੈ’। ਮੇਰਾ ਮੰਨਣਾ ਹੈ ਕਿ ਇਹ ਜ਼ਿੰਦਗੀ ’ਤੇ ਵੀ ਲਾਗੂ ਹੁੰਦਾ ਹੈ।’’
ਸ਼ੁਕਲਾ ਨੇ ਬਾਲੀਵੁੱਡ ਫਿਲਮ ਸਵਦੇਸ ਦੇ ਉਸ ਗੀਤ ਨੂੰ ਯਾਦ ਕਰਦਿਆਂ, ਜੋ 25 ਜੂਨ ਨੂੰ ਅਮਰੀਕਾ ਤੋਂ ISS ਲਈ Axiom-4 mission ’ਤੇ ਜਾਣ ਤੋਂ ਠੀਕ ਪਹਿਲਾਂ ਉਸ ਦੀ ਪਲੇਲਿਸਟ ਵਿੱਚ ਸੀ, ਕਿਹਾ, ‘‘ਮੈਨੂੰ ਲੱਗਦਾ ਹੈ ਕਿ ਦਿਨ ਦੇ ਅਖ਼ੀਰ ਵਿੱਚ ‘ਯੂ ਹੀ ਚਲਾ ਚਲ ਰਹੀ, ਜੀਵਨ ਗਾੜੀ ਹੈ, ਸਮਾਂ ਪਹੀਆ’।
ਸ਼ੁਕਲਾ ਅਤੇ ਉਸ ਦੇ ਬੈਕਅੱਪ ਪੁਲਾੜ ਯਾਤਰੀ ਪ੍ਰਸ਼ਾਂਤ ਨਾਇਰ ਨੇ ਸ਼ੁੱਕਰਵਾਰ ਨੂੰ ਹਿਊਸਟਨ ਵਿੱਚ ਭਾਰਤੀ ਕੌਂਸਲੇਟ ਵਿੱਚ ਸੁਤੰਤਰਤਾ ਦਿਵਸ ਦੇ ਜਸ਼ਨਾਂ ਵਿੱਚ ਹਿੱਸਾ ਲਿਆ।