X ’ਤੇ ‘ਟਰੰਪ ਦੀ ਮੌਤ’ ਦੀ ਅਫ਼ਵਾਹ
ਪਿਛਲੇ ਹਫ਼ਤੇ ਵ੍ਹਾਈਟ ਹਾਊਸ ਨੇ ਰਾਸ਼ਟਰਪਤੀ ਟਰੰਪ ਦੀ ਸਿਹਤ ਬਾਰੇ ਚਿੰਤਾ ਜ਼ਾਹਿਰ ਕੀਤੀ ਸੀ।
ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਸਿਹਤ ਚਿੰਤਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਸੀ, ‘‘ਹਾਂ, ਭਿਆਨਕ ਦੁਖਾਂਤ ਵਾਪਰਦੇ ਹਨ। ਪਰ ਮੈਨੂੰ ਪੂਰਾ ਭਰੋਸਾ ਹੈ ਕਿ ਸੰਯੁਕਤ ਰਾਸ਼ਟਰ ਦੇ ਰਾਸ਼ਟਰਪਤੀ ਦੀ ਸਿਹਤ ਠੀਕ ਹੈ, ਉਹ ਆਪਣੇ ਬਾਕੀ ਕਾਰਜਕਾਲ ਨੂੰ ਪੂਰਾ ਕਰਨ ਜਾ ਰਹੇ ਹਨ ਅਤੇ ਅਮਰੀਕੀ ਲੋਕਾਂ ਲਈ ਮਹਾਨ ਕੰਮ ਕਰਨਗੇ। ਅਤੇ ਜੇਕਰ, ਰੱਬ ਨਾ ਕਰੇ, ਕੋਈ ਭਿਆਨਕ ਦੁਖਾਂਤ ਵਾਪਰਦਾ ਹੈ ਤਾਂ ਮੈਨੂੰ ਇਸ ਤੋਂ ਵੱਧ ਕੁੱਝ ਨਹੀਂ ਪਤਾ, ਜੋ ਮੈਂ ਪਿਛਲੇ 200 ਦਿਨਾਂ ਵਿੱਚ ਸਿੱਖਿਆ।’’
ਉਪ ਰਾਸ਼ਟਰਪਤੀ ਦੇ ਇਸ ਬਿਆਨ ਨੇ ਸੋਸ਼ਲ ਮੀਡੀਆ ’ਤੇ ਚਰਚਾ ਛੇੜ ਦਿੱਤੀ ਸੀ। ਅੱਜ ਸਵੇਰੇ ਰਾਸ਼ਟਰਪਤੀ ਦੀ ‘ਨਕਲੀ’ ਮੌਤ ਸਬੰਧੀ ਪੋਸਟਾਂ ਨੇ ਬਲਦੀ ’ਤੇ ਤੇਲ ਪਾਉਣ ਦਾ ਕੰਮ ਕੀਤਾ।
ਪਹਿਲੀ ਪੋਸਟ ਵਿੱਚ ਕਿਹਾ ਗਿਆ, ‘‘ਚਰਚਾ ਹੈ ਕਿ ਟਰੰਪ ਮਰ ਗਿਆ ਹੈ।’’ ਇਸ ਪੋਸਟ ਨੂੰ ਇੱਕ ਲੱਖ ਤੋਂ ਵੱਧ ਲੋਕਾਂ ਨੇ Like ਕੀਤਾ।
ਇਸ ਦੌਰਾਨ ਦੂਜੀ ਪੋਸਟ ਵਿੱਚ ਲਿਖਿਆ ਗਿਆ, ‘‘ਟਰੰਪ ਦਾ ਪੂਰੇ ਹਫ਼ਤੇ ਦੇ ਅੰਤ ਵਿੱਚ ਕੋਈ ਜਨਤਕ ਸਮਾਗਮ ਤਹਿ ਨਹੀਂ ਹੈ। ਭਰੋਸਾ ਨਹੀਂ ਤਾਂ ਉਹ ਅੱਜ ਵੀ ਕਿਤੇ ਦਿਖਾਈ ਨਹੀਂ ਦਿੱਤੇ।’’ ਇਸ ਪੋਸਟ ਨੂੰ 13,000 ਲੋਕਾਂ ਨੇ Like ਕੀਤਾ ਹੈ।
ਇਸ ਮਗਰੋਂ ਇਹ ਅਫ਼ਵਾਹ ਫ਼ੈਲਣੀ ਸ਼ੁਰੂ ਹੋ ਗਈ ਕਿ ‘ਟਰੰਪ ਮਰ ਗਿਆ’ ਅਤੇ ਇਨ੍ਹਾਂ ਪੋਸਟਾਂ ਨੂੰ ਹਜ਼ਾਰਾਂ ਲੋਕਾਂ ਨੇ ਸਾਂਝਾ ਕੀਤਾ।