ਰਾਜਸਥਾਨ: ਮਹਿਲਾ ਨੇ ਤਿੰਨ ਸਾਲਾ ਬੱਚੀ ਨੂੰ ਝੀਲ ’ਚ ਸੁੱਟਿਆ
ਇਹ ਹਾਦਸਾ ਮੰਗਲਵਾਰ ਰਾਤ ਵਾਪਰਿਆ। ਮਹਿਲਾ ਦੀ ਪਛਾਣ ਅੰਜਲੀ ਸਿੰਘ (28) ਵਜੋਂ ਹੋਈ। ਅੰਜਲੀ ਆਪਣੀ ਧੀ ਕਾਵਿਆ ਨੂੰ ਲੈ ਕੇ ਕੁੱਝ ਸਮਾਂ ਝੀਲ ’ਤੇ ਸੈਰ ਕਰਦੀ ਰਹੀ।
ਉੱਤਰ ਪ੍ਰਦੇਸ਼ ਦੀ ਮੂਲ ਵਾਸੀ ਅੰਜਲੀ ਅਜਮੇਰ ਦੇ ਇੱਕ ਵਿਅਕਤੀ ਨਾਲ ਲਿਵ-ਇਨ ’ਚ ਰਹਿ ਰਹੀ ਸੀ।
ਸਰਕਲ ਅਧਿਕਾਰੀ ਰੁਦਰਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਮਹਿਲਾ ਨੇ ਸ਼ੁਰੂ ਵਿੱਚ ਆਪਣੀ ਧੀ ਦੇ ਲਾਪਤਾ ਹੋਣ ਬਾਰੇ ਝੂਠੀ ਕਹਾਣੀ ਘੜ ਕੇ ਆਪਣੇ ਸਾਥੀ ਨੂੰ ਗੁੰਮਰਾਹ ਕੀਤਾ ਸੀ।
ਪੁਲੀਸ ਨੇ ਦੱਸਿਆ, ‘‘ਇੱਕ ਔਰਤ ਦੇਰ ਰਾਤ ਚੌਪਾਟੀ ’ਤੇ ਘੁੰਮ ਰਹੀ ਸੀ। ਜਦੋਂ ਇਲਾਕੇ ਵਿੱਚ ਗਸ਼ਤ ਕਰ ਰਹੀ ਇੱਕ ਪੁਲੀਸ ਟੀਮ ਨੇ ਪੁੱਛ ਪੜਤਾਲ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਦੀ ਧੀ ਲਾਪਤਾ ਹੋ ਗਈ ਹੈ ਅਤੇ ਉਹ ਉਸ ਨੂੰ ਲੱਭ ਰਹੀ ਹੈ। ਉਸ ਨੇ ਬੱਚੇ ਦੀ ਭਾਲ ਵਿੱਚ ਪੁਲੀਸ ਦੀ ਮਦਦ ਤੋਂ ਵੀ ਇਨਕਾਰ ਕਰ ਦਿੱਤਾ।’’
ਇਸ ਉਪਰੰਤ ਪੁਲੀਸ ਟੀਮ ਚਲੀ ਗਈ ਅਤੇ ਇਲਾਕੇ ਦੀ ਸੀਸੀਟੀਵੀ ਫੁਟੇਜ ਖੰਘਾਲੀ। ਇੱਕ ਫੁਟੇਜ ਵਿੱਚ ਮਹਿਲਾ ਬੱਚੀ ਨਾਲ ਘੁੰਮਦੀ ਦਿਖਾਈ ਰਹੀ ਸੀ ਅਤੇ ਦੂਜੀ ਵਿੱਚ ਉਹ ਇਕੱਲੀ ਸੀ।
ਇਸ ਤੋਂ ਬਾਅਦ ਪੁਲੀਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਅਤੇ ਬੁੱਧਵਾਰ ਸਵੇਰੇ ਕੁੜੀ ਦੀ ਲਾਸ਼ ਝੀਲ ਵਿੱਚੋਂ ਮਿਲੀ।
ਫਿਰ ਪੁਲੀਸ ਨੇ ਅੰਜਲੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛ ਪੜਤਾਲ ਦੌਰਾਨ ਉਸ ਨੇ ਕਿਹਾ ਕਿ ਉਸਦਾ ਲਿਵ-ਇਨ ਪਾਰਟਨਰ, ਅਖਿਲੇਸ਼, ਅਕਸਰ ਬੱਚੇ ਬਾਰੇ ਉਸ ਨੂੰ ਇਹ ਕਹਿੰਦਿਆਂ ਕਿ ਕਾਵਿਆ ਉਸ ਦੇ ਪਹਿਲੇ ਵਿਆਹ ਤੋਂ ਹੈ, ਤਾਅਨੇ ਮਾਰਦਾ ਸੀ।
ਸਰਕਲ ਅਧਿਕਾਰੀ ਨੇ ਕਿਹਾ, ‘‘ਲਗਾਤਾਰ ਜ਼ਲੀਲ ਹੋਣ ਨੇ ਅੰਜਲੀ ਨੂੰ ਆਪਣੀ ਧੀ ਦੀ ਹੱਤਿਆ ਕਰਨ ਦਾ ਸਖ਼ਤ ਕਦਮ ਚੁੱਕਣ ਲਈ ਮਜਬੂਰ ਕੀਤਾ ਹੋਵੇਗਾ।’’