ਰਾਸ਼ਟਰੀ ਜਨਤਾ ਦਲ ਤੋਂ ਟਿਕਟ ਨਾ ਮਿਲਣ ’ਤੇ ਪਾਰਟੀ ਵਰਕਰ ਨੇ ਹੰਗਾਮਾ ਕੀਤਾ
ਲਾਲੂ ਪ੍ਰਸਾਦ ਦੇ ਘਰ ਅੱਗੇ ਕੱਪਡ਼ੇ ਪਾਡ਼ੇ
Advertisement
ਰਾਸ਼ਟਰੀ ਜਨਤਾ ਦਲ ਤੋਂ ਟਿਕਟ ਨਾ ਮਿਲਣ ’ਤੇ ਪ੍ਰੇਸ਼ਾਨ ਹੋਏ ਇੱਕ ਪਾਰਟੀ ਕਾਰਕੁਨ ਨੇ ਲਾਲੂ ਪ੍ਰਸਾਦ ਦੀ ਰਿਹਾਇਸ਼ ਅੱਗੇ ਹੰਗਾਮਾ ਕੀਤਾ। ਮਦਨ ਸਾਹ ਨਾਂ ਦਾ ਇਹ ਵਿਅਕਤੀ ਆਪਣੇ ਕੱਪੜੇ ਪਾੜ ਕੇ ਸੜਕ ’ਤੇ ਲਿਟਣ ਲੱਗਿਆ।
ਮਦਨ ਸਾਹ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ, ਜਿਸ ਵਿੱਚ ਉਹ ਦਾਅਵਾ ਕਰ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਮਧੂਬਨ ਤੋਂ ਟਿਕਟ ਦੀ ਉਮੀਦ ਕਰ ਰਿਹਾ ਸੀ, ਜਿੱਥੇ ਉਹ 2020 ਵਿੱਚ ਦੂਜੇ ਸਥਾਨ ’ਤੇ ਰਿਹਾ ਸੀ ਅਤੇ ਭਾਜਪਾ ਉਮੀਦਵਾਰ ਤੋਂ ਥੋੜ੍ਹੇ ਜਿਹੇ ਫਰਕ ਨਾਲ ਹਾਰ ਗਿਆ ਸੀ।
Advertisement
ਮਦਨ ਸਾਹ ਨੇ ਕਿਹਾ, ‘‘ਮੈਨੂੰ ਟਿਕਟ ਬਦਲੇ 2.70 ਕਰੋੜ ਰੁਪਏ ਦੇਣ ਲਈ ਕਿਹਾ ਗਿਆ ਸੀ। ਮੈਂ ਆਪਣੇ ਬੱਚਿਆਂ ਦੇ ਵਿਆਹਾਂ ਨੂੰ ਰੋਕ ਕੇ ਪੈਸੇ ਦਾ ਪ੍ਰਬੰਧ ਕੀਤਾ। ਹੁਣ ਮੈਂ ਕੰਗਾਲ ਹੋ ਗਿਆ ਹਾਂ। ਘੱਟੋ-ਘੱਟ ਉਨ੍ਹਾਂ ਨੂੰ ਪੈਸੇ ਮੋੜਨੇ ਚਾਹੀਦੇ ਹਨ।’’
ਪਾਰਟੀ ਆਗੂ ਚਾਹਵਾਨ ਤੋਂ ਪੈਸੇ ਮੰਗੇ ਜਾਣ ਦੇ ਦੋਸ਼ ’ਤੇ ਚੁੱਪ ਸਨ।
ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਸੋਮਵਾਰ ਨੂੰ ਸਮਾਪਤ ਹੋ ਜਾਵੇਗੀ ਅਤੇ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਸੀਟ ਦੁਬਾਰਾ ਆਰਜੇਡੀ ਵੱਲੋਂ ਲੜੀ ਜਾਵੇਗੀ ਜਾਂ ਇਸ ਦੇ ਭਾਈਵਾਲਾਂ ਵਿੱਚੋਂ ਕੋਈ ਹੋਰ ਇਸ ’ਤੇ ਆਪਣਾ ਉਮੀਦਵਾਰ ਖੜ੍ਹਾ ਕਰੇਗਾ।
Advertisement