ਸਿਰਫ਼ ਪੰਜਾਬੀ ਹੀ ਗੋਰੇ ਵੀ ਕਰਦੇ ਨੇ ਲੰਗਰ ਨੂੰ ਪਿਆਰ!
ਯੂਕੇ ਦੀਆਂ ਸੜਕਾਂ ’ਤੇ ਐਂਬੂਲੈਂਸ ਵਿੱਚ ਸਟਾਫ਼ ਦੇ ਲੰਗਰ ਛਕਦਿਆਂ ਦੀ ਵੀਡੀਓ ਵਾਇਰਲ
Advertisement
ਲੰਗਰ ਪ੍ਰਤੀ ਸਿਰਫ਼ ਪੰਜਾਬੀਆਂ ਵਿੱਚ ਪਿਆਰ ਨਹੀਂ ਦੁਨੀਆਂ ਦੇ ਹੋਰ ਭਾਈਚਾਰਿਆਂ ਦੇ ਲੋਕਾਂ ਵਿੱਚ ਵੀ ਇਸ ਦੀ ਝਲਕ ਮਿਲਦੀ ਹੈ। ਬਰਤਾਨੀਆ ਦੀ ਇੱਕ ਸੜਕ ਤੋਂ ਇਸ ਸਬੰਧੀ ਇੱਕ ਵੀਡੀਓ ਸਾਹਮਣੇ ਆਈ ਹੈ। ਵਾਇਰਲ ਹੋਈ ਵੀਡੀਓ ਨੇ ਸਭ ਦਾ ਦਿਲ ਛੂਹ ਲਿਆ ਹੈ ਕਿ ਕਿਵੇਂ ਲੰਗਰ ਪ੍ਰਤੀ ਪਿਆਰ ਸਿਰਫ਼ ਪੰਜਾਬੀਆਂ ਵਿੱਚ ਨਹੀਂ, ਪੂਰੀ ਦੂਨੀਆਂ ਵਿੱਚ ਹੈ।
Advertisement
ਇਸ ਵੀਡੀਓ ਵਿੱਚ ਟ੍ਰੈਫਿਕ ਵਿੱਚ ਫਸੀ ਐਂਬੂਲੈਂਸ ਵਿੱਚ ਇੱਕ ਹੈਰਾਨੀ ਵਾਲਾ ਸੀਨ ਨਜ਼ਰ ਆਇਆ ਜਿਸ ਵੱਲੋ ਗੱਡੀ ਦੇ ਡੈਸ਼ਬੋਰਡ ’ਤੇ ਲੰਗਰ ਦੇ ਸੁਆਦਲੇ ਭੋਜਨ ਦੀਆਂ ਥਾਲੀਆਂ ਰੱਖੀਆਂ ਹੋਈਆਂ ਹਨ।
ਲੰਗਰ , ਸਿੱਖ ਧਰਮ ਦੀ ਇੱਕ ਪ੍ਰਥਾ ਹੈ, ਜਿਸ ਅਨੁਸਾਰ ਸਭ ਨੂੰ ਮੁਫ਼ਤ ਖਾਣਾ ਦਿੱਤਾ ਜਾਂਦਾ ਹੈ।
ਵੀਡੀਓ ਬਣਾਉਣ ਵਾਲਾ ਮਜ਼ਾਕ ਵਿੱਚ ਪੰਜਾਬੀ ਵਿੱਚ ਇਹ ਕਹਿੰਦਾ ਸੁਣਾਈ ਦੇ ਰਿਹਾ ਹੈ, “ਸਿਰਫ਼ ਪੰਜਾਬੀ ਹੀ ਨਹੀਂ ਲੰਗਰ ਇਕੱਠਾ ਕਰਦੇ, ਗੋਰੇ ਵੀ ਘਰੇ ਲੈ ਕੇ ਚੱਲੇ ਨੇ!
Advertisement