ਸਵੱਛਤਾ ਸਰਵੇਖਣ ਦੀ ਨਵੀਂ ਦਰਜਾਬੰਦੀ:ਅਹਿਮਦਾਬਾਦ ਸਭ ਤੋਂ ਸਾਫ਼; ਚੰਡੀਗੜ੍ਹ ਤੇ ਲੁਧਿਆਣਾ ਦੇ ਨਾਮ ਵੀ ਸੂਚੀ ’ਚ
ਸਰਕਾਰ ਦੇ ਸਾਲਾਨਾ ਸਵੱਛਤਾ ਸਰਵੇਖਣ ’ਚ ਵੱਡੇ ਸ਼ਹਿਰਾਂ ਵਿੱਚੋਂ ਅਹਿਮਦਾਬਾਦ ਨੂੰ ਸਭ ਤੋਂ ਸਾਫ਼ ਸ਼ਹਿਰ ਐਲਾਨਿਆ ਗਿਆ ਹੈ, ਜਿਸ ਮਗਰੋਂ ਭੋਪਾਲ ਤੇ ਲਖਨਊ ਦਾ ਸਥਾਨ ਹੈ। ਦਰਜਾਬੰਦੀ ’ਚ ਤਿੰਨ ਤੋਂ 10 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ’ਚੋਂ ਚੰਡੀਗੜ੍ਹ ਨੂੰ ਦੂਜਾ ਸਥਾਨ ਮਿਲਿਆ ਹੈ। 10 ਲੱਖ ਤੋਂ ਵੱਧ ਆਬਾਦੀ ਵਾਲੇ ਸਿਖਰਲੇ 40 ਸ਼ਹਿਰਾਂ ਵਿੱਚੋਂ ਪੰਜਾਬ ਦੇ ਲੁਧਿਆਣਾ ਨੂੰ 39ਵਾਂ ਸਥਾਨ ਮਿਲਿਆ ਹੈ, ਜਿਸ ਵਿੱਚ ਚੇਨੱਈ 38ਵੇਂ ਅਤੇ ਮਦੁਰਾਈ 40ਵੇਂ ਸਥਾਨ ’ਤੇ ਹੈ।
ਦੂਜੇ ਪਾਸੇ ਸਫ਼ਾਈ ’ਚ ਅਸਧਾਰਨ ਪ੍ਰਦਰਸ਼ਨ ਕਰਨ ਕਰਕੇ ਇੰਦੌਰ, ਸੂਰਤ, ਨਵੀਂ ਮੁੰਬਈ ਤੇ ਵਿਜੈਵਾੜਾ ਨੂੰ ਨਵੀਂ ਕੈਟਾਗਰੀ ‘ਸੁਪਰ ਸਵੱਛ ਲੀਗ ਸਿਟੀਜ਼’ ਵਿੱਚ ਜਗ੍ਹਾ ਮਿਲੀ ਹੈ।
ਸਵੱਛ ਸਰਵੇਖਣ ਦੇ ਨਤੀਜਿਆਂ ਦਾ ਅੱਜ ਐਲਾਨ ਕੀਤਾ ਗਿਆ ਹੈ। ਸਰਕਾਰ ਮੁਤਾਬਕ 4,500 ਤੋਂ ਵੱਧ ਸ਼ਹਿਰਾਂ ’ਚ ਗੱਲਬਾਤ, ਸਵੱਛਤਾ ਐਪ, ਮਾਈਜੀਓਵੀ ਤੇ ਸੋਸ਼ਲ ਮੀਡੀਆ ਰਾਹੀਂ 14 ਕਰੋੜ ਲੋਕਾਂ ਨੇ ਸਰਵੇਖਣ ’ਚ ਹਿੱਸਾ ਲਿਆ। ਇਸ ਸਾਲ ਚਾਰ ਵਰਗਾਂ ’ਚ ਕੁੱਲ 78 ਐਵਾਰਡ ਦਿੱਤੇ ਗਏ, ਜਿਨ੍ਹਾਂ ਵਿੱਚ ਸੁਪਰ ਸਵੱਛ ਲੀਗ ਸ਼ਹਿਰ, ਪੰਜ ਵਰਗਾਂ ’ਚ ਸਿਖਰਲੇ ਤਿੰਨ ਸ਼ਹਿਰ, ਵਿਸ਼ੇਸ਼ ਸ਼੍ਰੇਣੀ: ਗੰਗਾ ਸ਼ਹਿਰ, ਛਾਉਣੀ ਬੋਰਡ, ਸਫ਼ਾਈ ਮਿੱਤਰ ਸੁਰੱਖਿਆ, ਮਹਾਂਕੁੰਭ ਅਤੇ ਸੂਬਾ ਪੱਧਰੀ ਐਵਾਰਡ- ਕਿਸੇ ਸੂਬੇ ਜਾਂ ਕੇਂਦਰੀ ਸ਼ਾਸਿਤ ਪ੍ਰਦੇਸ਼ ਦਾ ਸਾਫ਼ ਸ਼ਹਿਰ ਸ਼ਾਮਲ ਹਨ। ਨਵੇਂ ਵਰਗ ‘ਸੁਪਰ ਸਵੱਛ ਲੀਗ’ ਤਹਿਤ 3 ਤੋਂ 10 ਲੱਖ ਦੀ ਆਬਾਦੀ ਵਾਲੇ ਵਰਗ ’ਚ ਨੋਇਡਾ ਸਭ ਤੋਂ ਸਾਫ਼ ਸ਼ਹਿਰ ਬਣ ਕੇ ਉੱਭਰਿਆ ਹੈ, ਜਿਸ ਮਗਰੋਂ ਚੰਡੀਗੜ੍ਹ ਤੇ ਮੈਸੂਰ ਦਾ ਸਥਾਨ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਅੱਜ ਇੱਥੇ ਸਮਾਗਮ ’ਚ ਜੇਤੂਆਂ ਨੂੰ ਐਵਾਰਡ ਦਿੱਤੇ ਗਏ। ਸਮਾਗਮ ਮੌਕੇ ਕੇਂਦਰੀ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਵੀ ਸ਼ਾਮਲ ਹੋਏ। ‘ਸੁਪਰ ਸਵੱਛ ਲੀਗ’ ਸ਼ਹਿਰ ਐਵਾਰਡ ਸਬੰਧੀ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇੰਦੌਰ, ਸੂਰਤ ਤੇ ਨਵੀਂ ਮੁੰਬਈ ਪਿਛਲੇ ਕੁਝ ਵਰ੍ਹਿਆਂ ਤੋਂ ਸਭ ਤੋਂ ਸਾਫ਼ ਸ਼ਹਿਰਾਂ ਦੀ ਸੂਚੀ ’ਚ ਸਿਖਰ ’ਤੇ ਰਹੇ ਹਨ ਤੇ ਸਵੱਛਤਾ ਦੇ ਖੇਤਰ ’ਚ ਨਵੇਂ ਪੈਮਾਨੇ ਸਥਾਪਤ ਕੀਤੇ ਹਨ। ਅਧਿਕਾਰੀ ਨੇ ਦੱਸਿਆ ਕਿ ਨਵੇਂ ਸ਼ਹਿਰਾਂ ਨੂੰ ਸਫ਼ਾਈ ਵੱਲ ਉਤਸ਼ਾਹਿਤ ਕਰਨ ਲਈ ‘ਸਵੱਛ ਸ਼ਹਿਰ’ ਵਰਗ ਵੀ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਅਹਿਮਦਾਬਾਦ ਪਹਿਲੇ ਸਥਾਨ ’ਤੇ ਜਿਸ ਮਗਰੋਂ ਭੋਪਾਲ ਤੇ ਲਖਨਊ ਦਾ ਸਥਾਨ ਹੈ।
ਸਵੱਛ ਸਰਵੇਖਣ ’ਚ ਪੰਜਾਬ ਦੀ ਮਿਸਾਲੀ ਪ੍ਰਗਤੀ
ਨਵੀਂ ਦਿੱਲੀ: ਸਰਕਾਰ ਦੇ ਸਾਲਾਨਾ ਸਵੱਛਤਾ ਸਰਵੇਖਣ ’ਚ ਵੱਡੇ ਸ਼ਹਿਰਾਂ ਵਿੱਚੋਂ ਅਹਿਮਦਾਬਾਦ ਨੂੰ ਸਭ ਤੋਂ ਸਾਫ਼ ਸ਼ਹਿਰ ਐਲਾਨਿਆ ਗਿਆ ਹੈ, ਜਿਸ ਮਗਰੋਂ ਭੋਪਾਲ ਤੇ ਲਖਨਊ ਦਾ ਸਥਾਨ ਹੈ। ਦਰਜਾਬੰਦੀ ’ਚ ਤਿੰਨ ਤੋਂ 10 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ’ਚੋਂ ਚੰਡੀਗੜ੍ਹ ਨੂੰ ਦੂਜਾ ਸਥਾਨ ਮਿਲਿਆ ਹੈ। 10 ਲੱਖ ਤੋਂ ਵੱਧ ਆਬਾਦੀ ਵਾਲੇ ਸਿਖਰਲੇ 40 ਸ਼ਹਿਰਾਂ ਵਿੱਚੋਂ ਪੰਜਾਬ ਦੇ ਲੁਧਿਆਣਾ ਨੂੰ 39ਵਾਂ ਸਥਾਨ ਮਿਲਿਆ ਹੈ, ਜਿਸ ਵਿੱਚ ਚੇਨੱਈ 38ਵੇਂ ਅਤੇ ਮਦੁਰਾਈ ਫਰੀ ਸਿਟੀ ਸਟਾਰ ਰੇਟਿੰਗ ਤਹਿਤ 25 ਯੂਐੱਲਬੀ ਨੂੰ ਵਨ ਸਟਾਰ ਰੇਟਿੰਗ ਪ੍ਰਾਪਤ ਹੋਈ ਹੈ। ਜ਼ਿਕਰਯੋਗ ਹੈ ਕਿ ਮੰਡੀ ਗੋਬਿੰਦਗੜ੍ਹ ਨੂੰ ਥਰੀ ਸਟਾਰ ਰੇਟਿੰਗ ਮਿਲੀ ਹੈ, ਜਦੋਂਕਿ ਬਠਿੰਡਾ ਨਗਰ ਨਿਗਮ ਨੂੰ ਸਵੱਛ ਸ਼ਹਿਰ ਲਈ ਸਟੇਟ ਪੁਰਸਕਾਰ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਯੂਐੱਲਬੀ ਵਿੱਚ ਸਰੋਤਾਂ ਦੀ ਵੰਡ ਕਰਕੇ ਸਫਾਈ, ਸੈਨੀਟੇਸ਼ਨ ਸਹੂਲਤਾਂ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨੂੰ ਵਧੀਆ ਬਣਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਡਾ. ਰਵਜੋਤ ਨੇ ਸਾਰੇ ਨਗਰ ਨਿਗਮ ਕਮਿਸ਼ਨਰਾਂ, ਯੂਐੱਲਬੀਜ਼ ਅਤੇ ਪੀਡਬਲਿਊਐੱਸਐੱਸਬੀ ਫੀਲਡ ਅਧਿਕਾਰੀਆਂ ਦਾ ਇਸ ਸਬੰਧੀ ਧੰਨਵਾਦ ਕੀਤਾ ਹੈ।