ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Mountaineering Success: ਪਰਬਤਾਰੋਹੀ ਵਿਸ਼ਾਲ ਠਾਕੁਰ ਦੀ ਅਗਵਾਈ ਵਿੱਚ ਟੀਮ ਨੇ ਰਚਿਆ ਇਤਿਹਾਸ ; 21,630 ਫੁੱਟ ਉੱਚੀ ਮਾਨੀਰੰਗ ਚੋਟੀ ’ਤੇ ਲਹਿਰਾਇਆ ਤਿਰੰਗਾ

ਇੱਥੇ ਪਹੁੰਚਣਾ ਮੇਰੇ ਤੇ ਮੇਰੀ ਟੀਮ ਲਈ ਮਾਣ ਵਾਲਾ ਪਲ: ਵਿਸ਼ਾਲ
ਪਰਬਤਾਰੋਹੀ ਵਿਸ਼ਾਲ ਠਾਕੁਰ ਦੀ ਅਗਵਾਈ ਹੇਠ ਟੀਮ ਨੇ ਮਨੀਰੰਗ ਚੋਟੀ ਨੂੰ ਕੀਤਾ ਫਤਿਹ।
Advertisement

Mountaineering Success: ਚਾਰ ਪਰਬਤਾਰੋਹੀਆਂ ਦੀ ਇੱਕ ਟੀਮ ਨੇ ਹਿਮਾਚਲ ਪ੍ਰਦੇਸ਼ ਦੀ ਅੱਠਵੀਂ ਸਭ ਤੋਂ ਉੱਚੀ ਚੋਟੀ ਮਨੀਰੰਗ ਚੋਟੀ (6,593 ਮੀਟਰ / 21,630 ਫੁੱਟ) ਨੂੰ ਸਫਲਤਾਪੂਰਵਕ ਸਰ ਕੀਤਾ ਅਤੇ ਸਿਖਰ ’ਤੇ ਭਾਰਤੀ ਝੰਡਾ ਲਹਿਰਾਇਆ। ਇਹ ਟੀਮ 20 ਸਤੰਬਰ ਨੂੰ ਦੁਪਹਿਰ 2:26 ਵਜੇ ਟੀਮ ਨੇ ਸਿਖਰ ’ਤੇ ਪਹੁੰਚੀ।

Advertisement

ਇਸ ਮੁਹਿੰਮ ਦੀ ਅਗਵਾਈ ਪੇਸ਼ੇਵਰ ਪਰਬਤਾਰੋਹੀ ਅਤੇ ਬਾਹਰੀ ਸਿੱਖਿਅਕ ਵਿਸ਼ਾਲ ਠਾਕੁਰ ਨੇ ਕੀਤੀ। ਉਨ੍ਹਾਂ ਦੀ ਟੀਮ ਵਿੱਚ ਅਮਨ ਚੌਹਾਨ, ਬ੍ਰਿਜ ਮੋਹਨ ਕੇਵਲਾ ਅਤੇ ਤੇਜਾ ਸਿੰਘ ਸ਼ਾਮਲ ਸਨ। ਇਸ ਮੁਹਿੰਮ ਵਿੱਚ ਪਰਬਤਾਰੋਹੀ ਪੂਰੀ ਤਰ੍ਹਾਂ ਸਵੈ-ਨਿਰਭਰ ਹੁੰਦੇ ਹਨ- ਕੋਈ ਕੁਲੀ, ਗਾਈਡ, ਰਸੋਈਆ ਜਾਂ ਘੋੜੇ ਨਹੀਂ ਹੁੰਦੇ। ਟੀਮ ਆਪਣਾ ਸਾਰਾ ਭਾਰ, ਤਕਨੀਕੀ ਉਪਕਰਣ ਅਤੇ ਭੋਜਨ ਖੁਦ ਚੁੱਕਦੀ ਅਤੇ ਤਿਆਰ ਕਰਦੀ ਹੈ। ਇਹ ਮੁਹਿੰਮ ਸਿਰਫ਼ ਛੇ ਦਿਨਾਂ ਵਿੱਚ ਸਫਲਤਾਪੂਰਵਕ ਪੂਰੀ ਹੋ ਗਈ।

ਜ਼ਿਕਰਯੋਗ ਹੈ ਕਿ ਵਿਸ਼ਾਲ ਠਾਕੁਰ ਨੇ ਅਗਸਤ ਵਿੱਚ ਵੀ ਮਨੀਰੰਗ ਚੋਟੀ ’ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਸੀ ਪਰ ਲਗਾਤਾਰ ਮੀਂਹ ਅਤੇ ਖਰਾਬ ਮੌਸਮ ਨੇ ਉਸਨੂੰ ਅਜਿਹਾ ਕਰਨ ਤੋਂ ਰੋਕਿਆ।

ਹਾਲਾਂਕਿ ਬਿਨਾਂ ਕਿਸੇ ਡਰ ਦੇ ਉਸਨੇ ਸਤੰਬਰ ਵਿੱਚ ਇੱਕ ਨਵੀਂ ਟੀਮ ਬਣਾਈ ਅਤੇ ਮੁਹਿੰਮ ਦੁਬਾਰਾ ਸ਼ੁਰੂ ਕੀਤੀ। ਇਸ ਦਲੇਰੀ ਅਤੇ ਦ੍ਰਿੜ ਇਰਾਦੇ ਨੇ ਇਸ ਵਾਰ ਉਸਦੀ ਸਫਲਤਾ ਦਾ ਕਾਰਨ ਬਣਾਇਆ ਅਤੇ ਤਿਰੰਗਾ ਚੋਟੀ ’ਤੇ ਲਹਿਰਾਇਆ ਗਿਆ।

ਪਰਬਤਾਰੋਹੀ ਵਿਸ਼ਾਲ ਠਾਕੁਰ ਦੀ ਅਗਵਾਈ ਹੇਠ ਟੀਮ ਨੇ ਮਨੀਰੰਗ ਚੋਟੀ ਨੂੰ ਕੀਤਾ ਫਤਿਹ।

ਮੁਹਿੰਮ ਦੀ ਸਫਲਤਾ ’ਤੇ ਟਿੱਪਣੀ ਕਰਦੇ ਹੋਏ ਟੀਮ ਲੀਡਰ ਵਿਸ਼ਾਲ ਠਾਕੁਰ ਨੇ ਕਿਹਾ, “ਮਨੀਰੰਗ ਸਾਡੇ ਲਈ ਸਿਰਫ਼ ਇੱਕ ਚੋਟੀ ਨਹੀਂ ਸੀ, ਇਹ ਹਿੰਮਤ, ਸਬਰ ਅਤੇ ਵਿਸ਼ਵਾਸ ਦਾ ਇਮਤਿਹਾਨ ਸੀ। ਅਗਸਤ ਵਿੱਚ ਮੌਸਮ ਨੇ ਸਾਨੂੰ ਇਹ ਨਹੀਂ ਕਰਨ ਦਿੱਤਾ ਪਰ ਸਤੰਬਰ ਵਿੱਚ ਅਸੀਂ ਪਿੱਛੇ ਨਾ ਹਟਣ ਲਈ ਦ੍ਰਿੜ ਸੀ। ਬਿਨਾਂ ਕਿਸੇ ਬਾਹਰੀ ਮਦਦ ਦੇ ਇਸਨੂੰ ਜਿੱਤਣਾ ਮੇਰੇ ਅਤੇ ਮੇਰੀ ਟੀਮ ਲਈ ਇੱਕ ਮਾਣ ਵਾਲਾ ਪਲ ਹੈ ਅਤੇ ਅਸੀਂ ਇਸ ਲਈ ਅਸੀਂ ਪਰਮਾਤਮਾਂ ਦੇ ਧੰਨਵਾਦੀ ਹਾਂ।”

 

 

Advertisement
Tags :
Flag On SummitHimachal Adventurehimachal newsIndian MountaineersManirang PeakMountaineering SuccessPeak ClimbingPride Of IndiaTeam ExpeditionTricolor On Top
Show comments