ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੈਕਸਿਕੋ ਦੀ ਫਾਤਿਮਾ ਬੋਸ਼ ਫਰਨਾਂਡੇਜ਼ ਬਣੀ ਬ੍ਰਹਿਮੰਡ ਸੁੰਦਰੀ

ਭਾਰਤ ਦੀ ਮਨਿਕਾ ਵਿਸ਼ਵਕਰਮਾ ਆਖਰੀ 12 ਵਿਚ ਥਾਂ ਬਣਾਉਣ ’ਚ ਨਾਕਾਮ ਰਹੀ
ਮਿਸ ਯੂਨੀਵਰਸ ਫਾਤਿਮਾ ਬੌਸ਼ ਫਰਨਾਂਡੇਜ਼। ਫੋਟੋ: ਰਾਇਟਰਜ਼
Advertisement

ਥਾਈਲੈਂਡ ਵਿਚ ਹੋਏ ਫਿਨਾਲੇ ਵਿਚ ਮਿਸ ਯੂਨੀਵਰਸ 2025 ਦਾ 74ਵਾਂ ਖਿਤਾਬ ਮੈਕਸਿਕੋ ਦੀ ਫਾਤਿਮਾ ਬੋਸ਼ ਫਰਨਾਂਡੇਜ਼ ਸਿਰ ਸਜਿਆ ਹੈ। ਮਿਸ ਯੂਨੀਵਰਸ 2024 ਡੈਨਮਾਰਕ ਦੀ ਵਿਕਟੋਰੀਆ ਕਜੇਰ ਥੀਲਵਿਗ ਨੇ ਬੌਸ ਨੂੰ ਰਸਮੀ ਤਾਜ ਪਹਿਨਾਇਆ।

ਪੰਜ ਫਾਈਨਲਿਸਟਾਂ ਵਿਚ ਥਾਈਲੈਂਡ, ਫਿਲੀਪੀਨਜ਼, ਵੈਨੇਜ਼ੁਏਲਾ, ਮੈਕਸਿਕੋ ਅਤੇ ਕੋਟ ਡਿਵੁਆਰ ਸ਼ਾਮਲ ਸਨ। ਮਿਸ ਥਾਈਲੈਂਡ ਨੂੰ ਪਹਿਲੀ ਰਨਰ-ਅੱਪ ਐਲਾਨਿਆ ਗਿਆ, ਜਦੋਂ ਕਿ ਮਿਸ ਵੈਨੇਜ਼ੁਏਲਾ ਨੇ ਦੂਜੀ ਰਨਰ-ਅੱਪ ਪੁਜ਼ੀਸ਼ਨ ਪ੍ਰਾਪਤ ਕੀਤੀ। ਮਿਸ ਫਿਲੀਪੀਨਜ਼ ਅਤੇ ਮਿਸ ਕੋਟ ਡਿਵੁਆਰ ਨੂੰ ਕ੍ਰਮਵਾਰ ਤੀਜੀ ਅਤੇ ਚੌਥੀ ਰਨਰ-ਅੱਪ ਐਲਾਨਿਆ ਗਿਆ।

Advertisement

ਮਿਸ ਯੂਨੀਵਰਸ ਮੁਕਾਬਲੇ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਮਿਸ ਇਡੀਆ ਮਨਿਕਾ ਵਿਸ਼ਵਕਰਮਾ ਆਖਰੀ 12 ਵਿਚ ਵੀ ਥਾਂ ਬਣਾਉਣ ’ਚ ਨਾਕਾਮ ਰਹੀ। ਮਿਸ ਯੂਨੀਵਰਸ ਦੇ ਫਿਨਾਲੇ ਲਈ ਜੱਜਾਂ ਦੇ ਪੈਨਲ ਵਿਚ ਭਾਰਤ ਦੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਵੀ ਸ਼ਾਮਲ ਸੀ।

ਨਵੀਂ ਮਿਸ ਯੂਨੀਵਰਸ ਫਾਤਿਮਾ ਬੋਸ਼ ਫਰਨਾਂਡੇਜ਼ ਵਿਲਾਹਰਮੋਸਾ, ਟੈਬਾਸਕੋ ਤੋਂ ਹੈ ਤੇ ਉਸ ਦਾ ਪਿਛੋਕੜ ਫੈਸ਼ਨ ਅਤੇ ਐਪੇਰਲ ਡਿਜ਼ਾਈਨਿੰਗ ਦਾ ਹੈ। ਉਹ ਏਡੀਐਚਡੀ ਅਤੇ ਹਾਈਪਰਐਕਟੀਵਿਟੀ ਦੇ ਨਾਲ ਆਪਣੇ ਨਿੱਜੀ ਤਜਰਬਿਆਂ ਨੂੰ ਪਰਿਵਰਤਨਸ਼ੀਲ ਸ਼ਕਤੀਆਂ ਵਜੋਂ ਵਰਤਣ ਲਈ ਜਾਣੀ ਜਾਂਦੀ ਹੈ। ਉਸ ਦੀ ਜਿੱਤ ਨਾਲ ਮੈਕਸਿਕੋ ਦੀ ਕਿਸੇ ਸੁੰਦਰੀ ਸਿਰ ਪੰਜ ਸਾਲਾਂ ਬਾਅਦ ਤਾਜ ਸਜਿਆ ਹੈ।

ਮੁਕਾਬਲੇ ਦੌਰਾਨ ਪੰਜ ਫਾਈਨਲਿਸਟਾਂ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ ਇਹ ਵੀ ਸ਼ਾਮਲ ਸੀ ਕਿ ਉਹ ਦੁਨੀਆ ਭਰ ਦੀਆਂ ਨੌਜਵਾਨ ਕੁੜੀਆਂ ਨੂੰ ਪ੍ਰੇਰਿਤ ਅਤੇ ਸਸ਼ਕਤ ਬਣਾਉਣ ਲਈ ਆਪਣੇ ਖਿਤਾਬ ਦਾ ਲਾਭ ਕਿਵੇਂ ਲੈਣਗੀਆਂ। ਮਿਸ ਮੈਕਸਿਕੋ ਤੋਂ 2025 ਵਿੱਚ ਔਰਤਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਪੁੱਛਿਆ ਗਿਆ, ਜਿਸ ਦੇ ਜਵਾਬ ਵਿੱਚ ਉਸ ਨੇ ਕਿਹਾ ਕਿ ਉਹ ਆਪਣੀ ਆਵਾਜ਼ ਦੀ ਵਰਤੋਂ ਦੂਜਿਆਂ ਦੀ ਸੇਵਾ ਅਤੇ ਤਰੱਕੀ ਲਈ ਕਰੇਗੀ। ਮਿਸ ਯੂਨੀਵਰਸ 2026 ਦਾ ਅਗਲਾ ਮੁਕਾਬਲਾ, ਜੋ ਸਿਲਵਰ ਜੁਬਲੀ ਐਡੀਸ਼ਨ (75ਵਾਂ ਮੁਕਾਬਲਾ) ਪੋਰਟੋ ਰੀਕੋ ਵਿਚ ਹੋਵੇਗਾ।

Advertisement
Tags :
Fatima BoschMiss Universe 2025ਪੰਜਾਬੀ ਖ਼ਬਰਾਂਫਾਤਿਮਾ ਬੌਸ਼ ਫਰਨਾਂਡੇਜ਼ਮਿਸ ਇੰਡੀਆ ਮਨਿਕਾ ਵਿਸ਼ਵਕਰਮਾਮਿਸ ਯੂਨੀਵਰਸ 2025
Show comments