ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ: 5-9 ਸਾਲ ਦੇ ਇੱਕ-ਤਿਹਾਈ ਬੱਚਿਆਂ ਦੇ ਖੂਨ ਵਿੱਚ ਲੋੜ ਤੋਂ ਵੱਧ ਚਰਬੀ (high triglycerides) ਹੋਣ ਦਾ ਅਨੁਮਾਨ

ਇੱਕ ਸਰਕਾਰੀ ਰਿਪੋਰਟ ਅਨੁਸਾਰ ਭਾਰਤ ਦੇ 5-9 ਸਾਲ ਦੀ ਉਮਰ ਦੇ ਇੱਕ ਤਿਹਾਈ ਤੋਂ ਵੱਧ ਬੱਚਿਆਂ ਵਿੱਚ ਉੱਚ ਟ੍ਰਾਈਗਲਿਸਰਾਈਡਸ ਭਾਵ ਖੂਨ ਵਿੱਚ ਲੋੜ ਤੋਂ ਵੱਧ ਹੋ ਸਕਦੀ ਹੈ। ਇਸ ਬਾਰੇ ਜੰਮੂ ਅਤੇ ਕਸ਼ਮੀਰ, ਪੱਛਮੀ ਬੰਗਾਲ ਅਤੇ ਉੱਤਰ-ਪੂਰਬੀ ਰਾਜਾਂ ਵਿੱਚ...
Photo for representation. iStock
Advertisement
ਇੱਕ ਸਰਕਾਰੀ ਰਿਪੋਰਟ ਅਨੁਸਾਰ ਭਾਰਤ ਦੇ 5-9 ਸਾਲ ਦੀ ਉਮਰ ਦੇ ਇੱਕ ਤਿਹਾਈ ਤੋਂ ਵੱਧ ਬੱਚਿਆਂ ਵਿੱਚ ਉੱਚ ਟ੍ਰਾਈਗਲਿਸਰਾਈਡਸ ਭਾਵ ਖੂਨ ਵਿੱਚ ਲੋੜ ਤੋਂ ਵੱਧ ਹੋ ਸਕਦੀ ਹੈ। ਇਸ ਬਾਰੇ ਜੰਮੂ ਅਤੇ ਕਸ਼ਮੀਰ, ਪੱਛਮੀ ਬੰਗਾਲ ਅਤੇ ਉੱਤਰ-ਪੂਰਬੀ ਰਾਜਾਂ ਵਿੱਚ ਸਭ ਤੋਂ ਵੱਧ ਪ੍ਰਚਲਨ ਦੇਖਿਆ ਗਿਆ ਹੈ।

ਟ੍ਰਾਈਗਲਿਸਰਾਈਡਸ ਇੱਕ ਕਿਸਮ ਦੀ ਖੂਨ ਦੀ ਚਰਬੀ ਹੈ ਜੋ ਬਾਅਦ ਦੇ ਜੀਵਨ ਵਿੱਚ  ਦਿਲ ਦੀ ਬਿਮਾਰੀ ਦੇ ਜੋਖਮ ਨੂੰ ਵਧਾਉਂਦੀ ਹੈ। ਇਸ ਦੇ ਉੱਚ ਪੱਧਰਾਂ ਦਾ ਅੰਦਾਜ਼ਾ ਹੇਠ ਲਿਖੇ ਅਨੁਸਾਰ ਲਗਾਇਆ ਗਿਆ ਹੈ।

ਪੱਛਮੀ ਬੰਗਾਲ ਵਿੱਚ 67 ਫੀਸਦੀ, ਸਿੱਕਮ ਵਿੱਚ 64 ਫੀਸਦੀ, ਅਸਾਮ ਵਿੱਚ 57 ਫੀਸਦੀ, ਨਾਗਾਲੈਂਡ ਵਿੱਚ 55 ਫੀਸਦੀ, ਜੰਮੂ ਕਸ਼ਮੀਰ ਵਿੱਚ 50 ਫੀਸਦੀ, ਸਭ ਤੋਂ ਘੱਟ ਪ੍ਰਚਲਨ: ਕੇਰਲਾ (16.6 ਫੀਸਦੀ) ਅਤੇ ਮਹਾਰਾਸ਼ਟਰ (19.1 ਫੀਸਦੀ) ਬੱਚਿਆ ਵਿੱਚ ਉੱਚ ਟ੍ਰਾਈਗਲਿਸਰਾਈਡਸ ਪਾਇਆ ਗਿਆ ਹੈ।

ਭਾਰਤ ਵਿੱਚ 16 ਫੀਸਦੀ ਤੋਂ ਵੱਧ ਕਿਸ਼ੋਰਾਂ ਵਿੱਚ ਉੱਚ ਟ੍ਰਾਈਗਲਿਸਰਾਈਡਸ ਹੋਣ ਦਾ ਅਨੁਮਾਨ ਹੈ।

Advertisement

ਰਿਪੋਰਟ ਦੇ ਲੇਖਕਾਂ ਨੇ ਦੇਸ਼ ਦੇ ਲਗਭਗ ਪੰਜ ਫੀਸਦੀ ਕਿਸ਼ੋਰਾਂ ਨੂੰ ਹਾਈਪਰਟੈਂਸਿਵ (ਉੱਚ ਬਲੱਡ ਪ੍ਰੈਸ਼ਰ) ਵਜੋਂ ਸ਼੍ਰੇਣੀਬੱਧ ਕੀਤਾ ਹੈ। ਦਿੱਲੀ ਵਿੱਚ ਸਭ ਤੋਂ ਵੱਧ ਪ੍ਰਚਲਨ 10 ਫੀਸਦੀ ਦੇਖਿਆ ਗਿਆ, ਇਸ ਤੋਂ ਬਾਅਦ ਉੱਤਰ ਪ੍ਰਦੇਸ਼ (8.6 ਫੀਸਦੀ), ਮਨੀਪੁਰ (8.3 ਫੀਸਦੀ) ਅਤੇ ਛੱਤੀਸਗੜ੍ਹ (7 ਫੀਸਦੀ) ਦਾ ਨੰਬਰ ਆਉਂਦਾ ਹੈ।

ਨਵਜੰਮੇ ਬੱਚਿਆਂ ਦੀ ਮੌਤ ਦੇ ਕਾਰਨ

ਰਿਪੋਰਟ ਵਿੱਚ ਪਹਿਲੇ 29 ਦਿਨਾਂ ਦੇ ਜੀਵਨ ਦੌਰਾਨ ਨਵਜੰਮੇ ਬੱਚਿਆਂ ਦੀ ਮੌਤ ਦਾ ਸਭ ਤੋਂ ਆਮ ਕਾਰਨ ਪਾਇਆ ਗਿਆ ਹੈ, ਜੋ ਕਿ ਸਮੇਂ ਤੋਂ ਪਹਿਲਾਂ ਜਨਮ (Prematurity) ਅਤੇ ਘੱਟ ਜਨਮ ਵਜ਼ਨ ਹੈ। ਕੌਮੀ ਪੱਧਰ ’ਤੇ ਇਸ ਰੁਝਾਨ 48 ਫੀਸਦੀ ਅੰਦਾਜ਼ਨ ਹੈ।

ਇਸ ਤੋਂ ਇਲਾਵਾ ਜਨਮ ਦੌਰਾਨ ਦਮ ਘੁੱਟਣਾ (Birth asphyxia) (ਨਾ-ਕਾਫ਼ੀ ਆਕਸੀਜਨ ਮਿਲਣਾ) ਅਤੇ ਸਦਮਾ ਆਦਿ ਦੇ 16 ਫੀਸਦੀ ਕੇਸ ਹਨ, ਅਤੇ ਨਿਮੋਨੀਆ 9 ਫੀਸਦੀ ਪ੍ਰਚਲਨ ਦੇ ਨਾਲ ਤੀਜਾ ਸਭ ਤੋਂ ਆਮ ਕਾਰਨ ਸੀ।

ਸਿੱਖਿਆ ਅਤੇ ਸਾਖਰਤਾ

ਰਿਪੋਰਟ ਵਿੱਚ 'ਸਿੱਖਿਆ ਅਤੇ ਵਿਕਾਸ' ਸਮੇਤ ਹੋਰ ਪਹਿਲੂਆਂ 'ਤੇ ਵੀ ਡਾਟਾ ਇਕੱਠਾ ਕੀਤਾ ਗਿਆ:

ਕੁੱਲ ਸਾਖਰਤਾ ਦੇ ਵੇਰਵਿਆਂ ਅਨੁਸਾਰ ਸਮੁੱਚੇ ਤੌਰ 'ਤੇ ਭਾਰਤ ਦੇ 63.1 ਫੀਸਦੀ ਬੱਚੇ ਅਤੇ ਕਿਸ਼ੋਰ ਸਾਖਰ ਹਨ, ਜਦੋਂ ਕਿ ਸੱਤ ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚੋਂ 73.1 ਫੀਸਦੀ ਪੜ੍ਹੇ ਲਿਖੇ ਹਨ।

ਜਿਨ੍ਹਾਂ ਵਿੱਚੋਂ 7-9 ਸਾਲ ਦੇ 80 ਫੀਸਦੀ ਤੋਂ ਵੱਧ, 10-14 ਸਾਲ ਦੇ 92 ਫੀਸਦੀ ਅਤੇ 15-19 ਸਾਲ ਦੇ 91 ਫੀਸਦੀ ਲੜਕੇ ਸਾਖਰ ਹਨ। ਇਸੇ ਤਰ੍ਹਾਂ 7-9 ਸਾਲ ਦੀਆਂ 81.2 ਫੀਸਦੀ, 10-14 ਸਾਲ ਦੀਆਂ 90 ਫੀਸਦੀ ਅਤੇ 15-19 ਸਾਲ ਦੀਆਂ 86.2 ਫੀਸਦੀ ਲੜਕੀਆਂ ਸਾਖਰ ਹਨ।

ਚਿਲਡਰਨ ਇਨ ਇੰਡੀਆ ਨਾਮ ਦੀ ਇਹ ਰਿਪੋਰਟ ਸਾਲ 2008 ਵਿੱਚ ਸ਼ੁਰੂ ਹੋਣ ਤੋਂ ਬਾਅਦ 2025 ਵਿੱਚ ਚੌਥਾ ਭਾਗ ਹੈ। ਇਹ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਵੱਲੋਂ 25 ਸਤੰਬਰ ਨੂੰ ਚੰਡੀਗੜ੍ਹ ਵਿੱਚ ਕੇਂਦਰੀ ਅਤੇ ਰਾਜ ਅੰਕੜਾ ਸੰਗਠਨਾਂ ਦੀ 29ਵੀਂ ਕਾਨਫਰੰਸ (CoCSSO) ਦੌਰਾਨ ਜਾਰੀ ਕੀਤੀ ਗਈ ਸੀ। ਡਾਟਾ ਨੈਸ਼ਨਲ ਫੈਮਿਲੀ ਹੈਲਥ ਸਰਵੇਖਣ 2019-21 ਅਤੇ ਵਿਆਪਕ ਰਾਸ਼ਟਰੀ ਪੋਸ਼ਣ ਸਰਵੇਖਣ 2016-18 ਸਮੇਤ ਸਰਕਾਰੀ ਮੰਤਰਾਲਿਆਂ ਅਤੇ ਵਿਭਾਗਾਂ ਤੋਂ ਇਕੱਠਾ ਕੀਤਾ ਗਿਆ ਸੀ।

Advertisement
Show comments