ਕਿਵੇਂ ਧਰਮਿੰਦਰ ਨੇ ਫ਼ਿਲਮ ‘ਸ਼ੋਅਲੇ’ ਦੇ ਸੈੱਟ ’ਤੇ 2000 ਰੁਪਏ ਖਰਚ ਕੇ ਹੇਮਾ ਮਾਲਿਨੀ ਨੂੰ ਰਿਝਾਇਆ
ਬਾਲੀਵੁੱਡ ਦੇ ਸਭ ਤੋਂ ਰੋਮਾਂਟਿਕ ਅਦਾਕਾਰਾਂ ’ਚੋਂ ਇਕ ਧਰਮਿੰਦਰ ਨੇ ਭਾਵੇਂ ਇੱਕ ਐਕਸ਼ਨ ਹੀਰੋ ਵਜੋਂ ਵੱਡੇ ਪਰਦੇ ’ਤੇ ਰਾਜ ਕੀਤਾ ਹੋਵੇ, ਪਰ ਇਹ ਅਦਾਕਾਰ ਦੀਆਂ ਆਫ-ਸਕਰੀਨ ਹਰਕਤਾਂ ਹੀ ਸਨ, ਜਿਨ੍ਹਾਂ ਨੇ ਹੇਮਾ ਮਾਲਿਨੀ ਦਾ ਦਿਲ ਚੁਰਾ ਲਿਆ। ਹੀ-ਮੈਨ ਅਤੇ ਡ੍ਰੀਮ ਗਰਲ ਵਿਚਾਲੇ ਕੈਮਿਸਟਰੀ ਸਿਰਫ਼ ਸਿਨੇਮੈਟਿਕ ਜਾਦੂ ਨਹੀਂ ਸੀ, ਇਹ ਇੱਕ ਪ੍ਰੇਮ ਕਹਾਣੀ ਸੀ, ਜੋ ਸ਼ਰਾਰਤਾਂ, ਲਗਨ ਅਤੇ ਥੋੜ੍ਹੀ ਜਿਹੀ ਰਿਸ਼ਵਤਖੋਰੀ ਨਾਲ ਤਿਆਰ ਕੀਤੀ ਗਈ ਸੀ।
ਇਹ ਸਭ ਕੁਝ ਫ਼ਿਲਮ ‘ਤੁਮ ਹਸੀਨ ਮੈਂ ਜਵਾਂ’ (1970) ਦੇ ਸੈੱਟ ’ਤੇ ਸ਼ੁਰੂ ਹੋਇਆ ਸੀ, ਜਿੱਥੇ ਜੋਸ਼ੀਲੀ ਨਵੀਂ ਅਦਾਕਾਰਾ ਤੇ ਚਾਰਮਿੰਗ ਲੀਡਿੰਗ ਅਦਾਕਾਰ ਵਿਚਾਲੇ ਪਿਆਰ ਦੀ ਚਿੰਗਾਰੀ ਉੱਠੀ।
ਜਦੋਂ ਫ਼ਿਲਮ 'ਸ਼ੋਅਲੇ' (1975) ਆਈ, ਧਰਮਿੰਦਰ ਪੂਰੀ ਤਰ੍ਹਾਂ ਹੇਮਾ ਮਾਲਿਨੀ ’ਤੇ ਫ਼ਿਦਾ ਹੋ ਚੁੱਕਾ ਸੀ। ਪਰ ਇੱਕ ਮੁਸ਼ਕਲ ਸੀ: ਹੇਮਾ ਇੱਕ ਆਈਕਨ ਬਣਨ ਵਿੱਚ ਰੁੱਝੀ ਹੋਈ ਸੀ, ਅਤੇ ਧਰਮ ਭਾਅਜੀ ਤੋਂ ਇਹ ਦੂਰੀ ਨਹੀਂ ਸਹੀ ਜਾ ਰਹੀ ਸੀ। ਕੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅਦਾਕਾਰ ਨੇ ਉਦੋਂ ਕੀ ਕੀਤਾ ਹੋਵੇਗਾ? ਧਰਮਿੰਦਰ ਨੇ ਉਦੋਂ ਸਪਾਟ ਬੁਆਇਜ਼ ਨੂੰ ਜਾਣਬੁੱਝ ਕੇ ਕੀਤੇ ਜਾਣ ਵਾਲੇ ‘ਹਾਦਸਿਆਂ’ ਲਈ ਪੈਸੇ ਦਿੱਤੇ।
ਇਹ ਵੀ ਪੜ੍ਹੋ:ਲੁਧਿਆਣਾ ਦੇ ਰੇਖੀ ਸਿਨੇਮਾ ’ਚ ਫਿਲਮ ਦੇਖਣ ਮੌਕੇ ‘ਟਿੱਕੀ ਸਮੋਸੇ’ ਲਈ ਜੇਬ੍ਹ ’ਚ ‘ਚਵੰਨੀ’ ਰੱਖਦਾ ਸੀ ਧਰਮਿੰਦਰ
20 ਰੁਪਏ ਪ੍ਰਤੀ ਪੌਪ ਦੇ ਹਿਸਾਬ ਨਾਲ ਇਹ ਸਪਾਟ ਬੁਆਇਜ਼ ਕਦੇ ਰਿਫਲੈਕਟਰ ਡੇਗ ਦਿੰਦੇ ਸਨ ਜਾਂ ਫਿਰ ਟਰਾਲੀ ਨੂੰ ਝਟਕਾ ਦਿੰਦੇ ਸਨ...ਜਿਸ ਨਾਲ ਧਰਮ ਭਾਅਜੀ ਹੇਮਾ ਮਾਲਿਨੀ ਨੂੰ ‘ਬਚਾਉਣ’ ਲਈ ਝਪਟਦੇ ਸਨ। ਅਦਾਕਾਰ ਨੇ ਅਜਿਹੀਆਂ ਰੁਕਾਵਟਾਂ ’ਤੇ ਕਰੀਬ 2,000 ਰੁਪਏ ਖਰਚ ਕੀਤੇ ਅਤੇ ਡਰੀਮ ਗਰਲ ਸਪੱਸ਼ਟ ਤੌਰ ’ਤੇ ਧਰਮਿੰਦਰ ’ਤੇ ਫਿਦਾ ਹੋ ਗਈ।
ਧਰਮਿੰਦਰ ਦਾ ਪਹਿਲਾ ਵਿਆਹ ਪ੍ਰਕਾਸ਼ ਕੌਰ ਨਾਲ ਹੋਇਆ ਸੀ, ਜਿਸ ਤੋਂ ਉਨ੍ਹਾਂ ਦੇ ਚਾਰ ਬੱਚੇ- ਸੰਨੀ ਦਿਓਲ, ਬੌਬੀ ਦਿਓਲ, ਅਜੀਤਾ ਦਿਓਲ ਅਤੇ ਵਿਜੇਤਾ ਦਿਓਲ ਸਨ। ਪਹਿਲੇ ਵਿਆਹ ਦੇ ਬਾਵਜੂਦ ਧਰਮਿੰਦਰ ਤੇ ਹੇਮਾ ਮਾਲਿਨੀ 1980 ਵਿੱਚ ਵਿਆਹ ਬੰਧਨ ਵਿਚ ਬੱਝ ਗਏ। ਧਰਮਿੰਦਰ ਤੇ ਹੇਮਾ ਦੀਆਂ ਦੋ ਧੀਆਂ- ਈਸ਼ਾ ਦਿਓਲ ਅਤੇ ਅਹਾਨਾ ਦਿਓਲ ਹਨ। ਧਰਮਿੰਦਰ ਦਾ ਸੋਮਵਾਰ ਨੂੰ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।
