ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿੱਖ ਭਾਈਚਾਰੇ ਲਈ ਇਤਿਹਾਸਕ ਅਤੇ ਮਾਣਮੱਤਾ ਪਲ ; ਕਵੀਨਜ਼ ’ਚ ਚੌਰਾਹੇ ਨੂੰ ‘ਗੁਰੂ ਤੇਗ ਬਹਾਦਰ ਜੀ ਵੇਅ’ ਦਾ ਨਾਮ ਦਿੱਤਾ

ਨਿਊਯਾਰਕ ਭਾਰਤ ਤੋਂ ਬਾਹਰ ਪਹਿਲਾ ਸ਼ਹਿਰ ਬਣਿਆ, ਜਿੱਥੇ ਕਿਸੇ ਸਟ੍ਰੀਟ ਦਾ ਨਾਮ ਗੁਰੂ ਜੀ ਦੇ ਨਾਂਅ ’ਤੇ ਰੱਖਿਆ ਗਿਆ
ਵੀਡੀਓਗ੍ਰੈਬ। ਫੇਸਬੁੱਕ ਪੋਸਟ
Advertisement

ਨਿਊਯਾਰਕ ਸਿਟੀ ਨੇ ਨੌਵੇਂ ਸਿੱਖ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇੱਕ ਵਿਲੱਖਣ ਸ਼ਰਧਾਂਜਲੀ ਭੇਟ ਕੀਤੀ ਹੈ। ਕਵੀਨਜ਼ ਵਿੱਚ 114ਵੀਂ ਸਟਰੀਟ ਅਤੇ 101ਵੀਂ ਐਵੇਨਿਊ ਦੇ ਚੌਰਾਹੇ ਨੂੰ ਹੁਣ ਅਧਿਕਾਰਤ ਤੌਰ ’ਤੇ ‘ਗੁਰੂ ਤੇਗ ਬਹਾਦਰ ਜੀ ਵੇਅ’ ਦਾ ਨਾਮ ਦਿੱਤਾ ਗਿਆ ਹੈ।

ਸਿੱਖ ਭਾਈਚਾਰੇ ਲਈ ਇੱਕ ਇਤਿਹਾਸਕ ਅਤੇ ਮਾਣਮੱਤਾ ਪਲ ਹੈ। ਇਹ ਇੱਕ ਇਤਿਹਾਸਕ ਘਟਨਾ ਹੈ, ਕਿਉਂਕਿ ਨਿਊਯਾਰਕ ਭਾਰਤ ਤੋਂ ਬਾਹਰ ਪਹਿਲਾ ਸ਼ਹਿਰ ਬਣ ਗਿਆ ਹੈ ਜਿੱਥੇ ਇੱਕ ਸਿੱਖ ਗੁਰੂ ਜੀ ਦੇ ਨਾਮ ਨੂੰ ਇੱਕ ਗਲੀ (ਸਟ੍ਰੀਨ) ਸਮਰਪਿਤ ਕੀਤੀ ਗਈ ਹੈ।

Advertisement

ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ ਦੁਨੀਆ ਭਰ ਵਿੱਚ ਵਿਆਪਕ ਤੌਰ ’ਤੇ ਮਨਾਇਆ ਜਾ ਰਿਹਾ ਹੈ।

ਇਹ ਸਨਮਾਨ ਗੁਰੂ ਤੇਗ ਬਹਾਦਰ ਜੀ ਦੀ ਅਮਰ ਵਿਰਾਸਤ ਨੂੰ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਧਾਰਮਿਕ ਆਜ਼ਾਦੀ, ਮਨੁੱਖੀ ਅਧਿਕਾਰਾਂ ਅਤੇ ਨਿਆਂ ਲਈ ਸਰਵਉੱਚ ਕੁਰਬਾਨੀ ਦਿੱਤੀ।

Advertisement
Tags :
'Guru Tegh Bahadur Ji Way'114thStreetBabaMakhanShahLubanaGurdwaraCoNamingGuruTeghBahadurJiGuruTeghBahadurMargWayJusticeAndCompassionNYCProud MovementRichmondHillQueensSikhCommunitySikhismSikhNews
Show comments