ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਿਮਾਚਲ: ਕਾਂਗੜਾ ਦੇ ਧੌਲਾਧਾਰ ਪਹਾੜੀਆਂ ਵਿੱਚ ਬਰਫ਼ ਦਾ ਤੋਦਾ ਡਿੱਗਿਆ; ਲਾਈਵ ਵੀਡੀਓ ਕੈਮਰੇ ਵਿੱਚ ਕੈਦ

ਇਹ ਬਰਫ਼ਬਾਰੀ 7 ਅਕਤੂਬਰ ਨੂੰ ਸ਼ਾਮ 5 ਵਜੇ ਦੇ ਕਰੀਬ ਵਾਪਰੀ। ਇਹ ਰੋਮਾਂਚਕ ਅਤੇ ਹੈਰਾਨ ਕਰਨ ਵਾਲਾ ਵੀਡੀਓ ਹੁਣ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਦੇਖਿਆ ਅਤੇ ਸਾਂਝਾ ਕੀਤਾ ਜਾ ਰਿਹਾ ਹੈ।
ਵੀਡੀਓਗਰੈਬ।
Advertisement

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਧੌਲਾਧਾਰ ਪਹਾੜੀਆਂ ਵਿੱਚ ਬਰਫ਼ ਦੇ ਤੋਦੇ ਡਿੱਗਣ ਦਾ ਇੱਕ ਲਾਈਵ ਵੀਡੀਓ ਸਾਹਮਣੇ ਆਇਆ , ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਧੌਲਾਧਰ ਪਹਾੜੀਆਂ ਇਸ ਸਮੇਂ ਬਰਫ਼ ਨਾਲ ਢੱਕੀਆਂ ਹੋਈਆਂ ਹਨ ਅਤੇ ਸਥਾਨਕ ਲੋਕ ਅਤੇ ਸੈਲਾਨੀ ਦੂਰੋਂ ਹੀ ਸ਼ਾਨਦਾਰ ਦ੍ਰਿਸ਼ ਦਾ ਆਨੰਦ ਮਾਣ ਰਹੇ ਹਨ। ਲੋਕ ਇਨ੍ਹਾਂ ਸੁੰਦਰ ਵਾਦੀਆਂ ਦੀਆਂ ਵੀਡੀਓ ਵੀ ਰਿਕਾਰਡ ਕਰ ਰਹੇ ਸਨ।

ਇਹ ਘਟਨਾ ਕੈਮਰੇ ਵਿੱਚ ਉਦੋਂ ਕੈਦ ਹੋਈ, ਜਦੋਂ ਇੱਕ ਔਰਤ ਧਰਮਸ਼ਾਲਾ ਦੇ ਤਪੋਵਨ ਵਿੱਚ ਵਿਧਾਨ ਸਭਾ ਇਮਾਰਤ ਦੇ ਨੇੜੇ ਆਪਣੇ ਦੋਸਤ ਨਾਲ ਇੱਕ ਰੀਲ ਫਿਲਮਾ ਰਹੀ ਸੀ। ਉਸਦੀ ਸਹੇਲੀ ਧੌਲਾਧਾਰ ਪਹਾੜਾਂ ਦੇ ਦ੍ਰਿਸ਼ ਨੂੰ ਫਿਲਮਾ ਰਹੀ ਸੀ। ਅਚਾਨਕ ਵੀਡੀਓ ਵਿੱਚ ਇਹ ਨਜ਼ਾਰਾ ਕੈਦ ਹੋ ਗਿਆ।

Advertisement

ਦੱਸਿਆ ਜਾ ਰਿਹਾ ਹੈ ਕਿ ਇਹ ਬਰਫ਼ਬਾਰੀ 7 ਅਕਤੂਬਰ ਨੂੰ ਸ਼ਾਮ 5 ਵਜੇ ਦੇ ਕਰੀਬ ਵਾਪਰੀ।

ਇਹ ਰੋਮਾਂਚਕ ਅਤੇ ਹੈਰਾਨ ਕਰਨ ਵਾਲਾ ਵੀਡੀਓ ਹੁਣ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਸ਼ੇਅਰ ਕੀਤਾ ਜਾ ਰਿਹਾ। ਲੋਕ ਇਸਨੂੰ ਕੁਦਰਤ ਦੇ ਕਹਿਰ ਕਹਿ ਰਹੇ ਹਨ।

Advertisement
Tags :
DharamsalaHimachal PradeshIndian MountainsMountain AvalancheNature's FuryPunjabi TribunePunjabi Tribune Latest NewsPunjabi Tribune NewsSnow AvalancheTapovanviral videoWinter In Himachalਪੰਜਾਬੀ ਟ੍ਰਿਬਿਊਨ Dhauladhar Avalancheਪੰਜਾਬੀ ਟ੍ਰਿਬਿਊਨ ਖ਼ਬਰਾਂਪੰਜਾਬੀ ਟ੍ਰਿਬਿਊਨ ਤਾਜ਼ਾ ਖ਼ਬਰਾਂ
Show comments