ਹਿਮਾਚਲ: ਕਾਂਗੜਾ ਦੇ ਧੌਲਾਧਾਰ ਪਹਾੜੀਆਂ ਵਿੱਚ ਬਰਫ਼ ਦਾ ਤੋਦਾ ਡਿੱਗਿਆ; ਲਾਈਵ ਵੀਡੀਓ ਕੈਮਰੇ ਵਿੱਚ ਕੈਦ
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਧੌਲਾਧਾਰ ਪਹਾੜੀਆਂ ਵਿੱਚ ਬਰਫ਼ ਦੇ ਤੋਦੇ ਡਿੱਗਣ ਦਾ ਇੱਕ ਲਾਈਵ ਵੀਡੀਓ ਸਾਹਮਣੇ ਆਇਆ , ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਧੌਲਾਧਰ ਪਹਾੜੀਆਂ ਇਸ ਸਮੇਂ ਬਰਫ਼ ਨਾਲ ਢੱਕੀਆਂ ਹੋਈਆਂ ਹਨ ਅਤੇ ਸਥਾਨਕ ਲੋਕ ਅਤੇ ਸੈਲਾਨੀ ਦੂਰੋਂ ਹੀ ਸ਼ਾਨਦਾਰ ਦ੍ਰਿਸ਼ ਦਾ ਆਨੰਦ ਮਾਣ ਰਹੇ ਹਨ। ਲੋਕ ਇਨ੍ਹਾਂ ਸੁੰਦਰ ਵਾਦੀਆਂ ਦੀਆਂ ਵੀਡੀਓ ਵੀ ਰਿਕਾਰਡ ਕਰ ਰਹੇ ਸਨ।
ਇਹ ਘਟਨਾ ਕੈਮਰੇ ਵਿੱਚ ਉਦੋਂ ਕੈਦ ਹੋਈ, ਜਦੋਂ ਇੱਕ ਔਰਤ ਧਰਮਸ਼ਾਲਾ ਦੇ ਤਪੋਵਨ ਵਿੱਚ ਵਿਧਾਨ ਸਭਾ ਇਮਾਰਤ ਦੇ ਨੇੜੇ ਆਪਣੇ ਦੋਸਤ ਨਾਲ ਇੱਕ ਰੀਲ ਫਿਲਮਾ ਰਹੀ ਸੀ। ਉਸਦੀ ਸਹੇਲੀ ਧੌਲਾਧਾਰ ਪਹਾੜਾਂ ਦੇ ਦ੍ਰਿਸ਼ ਨੂੰ ਫਿਲਮਾ ਰਹੀ ਸੀ। ਅਚਾਨਕ ਵੀਡੀਓ ਵਿੱਚ ਇਹ ਨਜ਼ਾਰਾ ਕੈਦ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਹ ਬਰਫ਼ਬਾਰੀ 7 ਅਕਤੂਬਰ ਨੂੰ ਸ਼ਾਮ 5 ਵਜੇ ਦੇ ਕਰੀਬ ਵਾਪਰੀ।
ਇਹ ਰੋਮਾਂਚਕ ਅਤੇ ਹੈਰਾਨ ਕਰਨ ਵਾਲਾ ਵੀਡੀਓ ਹੁਣ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਸ਼ੇਅਰ ਕੀਤਾ ਜਾ ਰਿਹਾ। ਲੋਕ ਇਸਨੂੰ ਕੁਦਰਤ ਦੇ ਕਹਿਰ ਕਹਿ ਰਹੇ ਹਨ।