ਹਿਮਾਚਲ 83 ਬਰਫ਼ੀਲੇ ਤੇਂਦੁਏ ਦਾ ਘਰ
ਅਧਿਐਨ ’ਚ ਹੋਇਆ ਖੁਲਾਸਾ; ੳੂਨੀ ੳੁੱਡਣ ਵਾਲੀ ਗਲਿਹਰੀ ਤੇ ਪੱਲਾਸ ਬਿੱਲੀ ਦੀ ਪਸੰਦੀਦਾ ਜਗ੍ਹਾ ਬਣਿਆ ਹਿਮਾਚਲ
Advertisement
ਪਿਛਲੇ ਕੁਝ ਸਾਲਾਂ ਵਿੱਚ ਬਰਫ਼ੀਲੇ ਤੇਂਦੁਏ ਦੀ ਆਬਾਦੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਹਿਮਾਚਲ ਪ੍ਰਦੇਸ਼ ਵਾਈਲਡਲਾਈਫ ਵਿੰਗ ਵੱਲੋਂ ਨੇਚਰ ਕੰਜ਼ਰਵੇਸ਼ਨ ਫਾਊਂਡੇਸ਼ਨ (NCF), ਬੰਗਲੂਰੂ ਦੇ ਸਹਿਯੋਗ ਨਾਲ ਕੀਤੇ ਗਏ ਇੱਕ ਅਧਿਐਨ ਮੁਤਾਬਕ 2021 ਵਿੱਚ 51 ਤੋਂ ਵਧ ਕੇ ਬਰਫ਼ੀਲੇ ਤੇਂਦੁਏ ਦੀ ਗਿਣਤੀ 83 ਹੋ ਗਈ ਹੈ।
ਅਧਿਐਨ ਨੇ ਹਿਮਾਚਲ ਵਿੱਚ ਦੋ ਨਵੀਆਂ ਜੰਗਲੀ ਪ੍ਰਜਾਤੀਆਂ- ਊਨੀ ਉੱਡਣ ਵਾਲੀ ਗਲਿਹਰੀ ਅਤੇ ਪੈਲਾਸ ਬਿੱਲੀ ਦੀ ਮੌਜੂਦਗੀ ਦਾ ਵੀ ਦਸਤਾਵੇਜ਼ੀਕਰਨ ਕੀਤਾ ਹੈ। ਇਸ ਅਧਿਐਨ ਨੇ 26,112 ਵਰਗ ਕਿਲੋਮੀਟਰ ਦੇ ਖੇਤਰ ਨੂੰ ਕਵਰ ਕੀਤਾ।
Advertisement
PCCF ਵਾਈਲਡਲਾਈਫ ਅਮਿਤਾਭ ਗੌਤਮ ਨੇ ਕਿਹਾ ਕਿ ਹਿਮਾਚਲ ਵਿੱਚ ਬਰਫ਼ੀਲੇ ਤੇਂਦੁਏ ਖ਼ਤਰੇ ਵਿੱਚ ਹਨ ਅਤੇ ਵਾਈਲਡਲਾਈਫ ਵਿੰਗ ਉਨ੍ਹਾਂ ਦੀ ਸੰਭਾਲ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਬਹੁਤ ਸਾਰੀਆਂ ਜੰਗਲੀ ਪ੍ਰਜਾਤੀਆਂ ਅਲੋਪ ਹੋਣ ਦੇ ਕੰਢੇ ’ਤੇ ਹਨ ਅਤੇ ਜੰਗਲਾਤ ਵਿਭਾਗ ਵਾਈਲਡਲਾਈਫ ਵਿੰਗ ਨਾਲ ਮਿਲ ਕੇ ਉਨ੍ਹਾਂ ਦੀ ਰੱਖਿਆ ਲਈ ਮਹੱਤਵਪੂਰਨ ਕਦਮ ਚੁੱਕ ਰਿਹਾ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਭਾਗ ਦੇ ਨਾਲ-ਨਾਲ ਲੋਕਾਂ ਨੂੰ ਵੀ ਜੰਗਲੀ ਜੀਵਾਂ ਦੀ ਸੰਭਾਲ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਲੋੜ ਹੈ। ਉਨ੍ਹਾਂ ਸਥਾਨਕ ਭਾਈਚਾਰਿਆਂ ਨੂੰ ਇਸ ਮਿਸ਼ਨ ਵਿੱਚ ਵਿਭਾਗ ਨਾਲ ਹੱਥ ਮਿਲਾਉਣ ਦਾ ਸੱਦਾ ਦਿੱਤਾ।
Advertisement