GOOGLE BIRTHDAY: ਗੂਗਲ ਦਾ 27ਵਾਂ ਜਨਮਦਿਨ: ਜਾਣੋਂ ਗੈਰਾਜ ਸਟਾਰਟਅੱਪ ਤੋਂ ਦੁਨੀਆ ਦੀ ਸਭ ਤੋਂ ਵੱਡੀ ਟੈਕ ਕੰਪਨੀ ਬਣਨ ਦਾ ਸਫ਼ਰ
ਗੂਗਲ ਅੱਜ, 27 ਸਤੰਬਰ 2025 ਨੂੰ ਆਪਣਾ 27ਵਾਂ ਜਨਮਦਿਨ ਮਨਾ ਰਿਹਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਗੂਗਲ ਦੀ ਅਸਲੀ ਸ਼ੁਰੂਆਤ 4 ਸਤੰਬਰ 1998 ਨੂੰ ਹੋਈ ਸੀ?
ਲੈਰੀ ਪੇਜ ਅਤੇ ਸਰਗੇਈ ਬ੍ਰਿਨ, ਜੋ ਸਟੈਨਫੋਰਡ ਯੂਨੀਵਰਸਿਟੀ ਵਿੱਚ ਪੀਐਚਡੀ ਦੇ ਵਿਦਿਆਰਥੀ ਸਨ ਜਿਨ੍ਹਾਂ ਨੇ ਇਸ ਦਿਨ ਗੂਗਲ ਨੂੰ ਆਧਿਕਾਰਿਕ ਤੌਰ ’ਤੇ ਕਾਇਮ ਕੀਤਾ। ਅਗਸਤ 1998 ਵਿੱਚ, ਐਂਡੀ ਬੈਕਟੋਲਸ਼ਾਈਮ ਨੇ ਲੈਰੀ ਅਤੇ ਸਰਗੇਈ ਨੂੰ 1 ਲੱਖ ਡਾਲਰ ਦਾ ਚੈੱਕ ਦਿੱਤਾ ਜੋ ਗੂਗਲ ਦੀ ਅਸਲੀ ਸ਼ੁਰੂਆਤ ਸੀ।
ਕਿਵੇਂ ਪਿਆ GOOGLE ਨਾਂਅ !
ਗੂਗਲ ਸਰਚ ਇੰਜਣ ਦੇ ਨਾਮ ਨੂੰ ਇਸਦੇ ਸੰਸਥਾਪਕਾਂ ਦੁਆਰਾ ਕੀਤੀ ਗਈ ਇੱਕ ਗਲਤੀ ਕਾਰਨ GOOGLE ਲਿਖਿਆ ਗਿਆ ਸੀ। ਕੰਪਨੀ ਨੂੰ ਅਸਲ ਵਿੱਚ GOOGOL ਕਿਹਾ ਜਾਣਾ ਸੀ।
ਕਿਉਂ ਮਨਾਇਆ ਜਾਂਦਾ ਹੈ 27 ਸਤੰਬਰ?
ਗੂਗਲ ਨੇ ਆਪਣੇ ਜਨਮਦਿਨ ਨੂੰ ਸਾਲਾਂ ਵਾਰ ਵੱਖ-ਵੱਖ ਤਰੀਕਾਂ ਨਾਲ ਮਨਾਇਆ। ਪਰ 2005 ਤੋਂ ਇਸਨੇ 27 ਸਤੰਬਰ ਨੂੰ ਆਪਣਾ ਅਧਿਕਾਰਿਤ ਜਨਮਦਿਨ ਮੰਨਿਆ। ਇਹ ਤਾਰੀਖ ਇਸ ਲਈ ਚੁਣੀ ਗਈ ਕਿਉਂਕਿ ਇਸ ਸਮੇਂ ਗੂਗਲ ਨੇ ਵੈੱਬ ਇੰਡੈਕਸਿੰਗ ਵਿੱਚ ਇਕ ਵੱਡੀ ਤਰੱਕੀ ਕੀਤੀ ਸੀ। ਇਸ ਤਰ੍ਹਾਂ, 27 ਸਤੰਬਰ ਨੂੰ ਮਨਾਉਣ ਦਾ ਮਕਸਦ ਇਸ ਮਹੱਤਵਪੂਰਨ ਮੋੜ ਨੂੰ ਯਾਦ ਰੱਖਣਾ ਹੈ।
ਗੂਗਲ ਦੀਆਂ ਮੁੱਖ ਸੇਵਾਵਾਂ
ਗੂਗਲ ਸਿਰਫ ਇੱਕ ਸਰਚ ਇੰਜਣ ਹੀ ਨਹੀਂ ਹੈ। ਇਸਨੇ ਜੀਮੇਲ, ਯੂਟਿਊਬ, ਗੂਗਲ ਮੈਪਸ, ਗੂਗਲ ਡ੍ਰਾਈਵ, ਐਂਡਰਾਇਡ, ਅਤੇ ਪਿਕਸਲ ਫੋਨ ਵਰਗੀਆਂ ਕਈ ਸੇਵਾਵਾਂ ਅਤੇ ਉਤਪਾਦਾਂ ਦਾ ਵਿਕਾਸ ਕੀਤਾ ਹੈ। ਇਹ ਸੇਵਾਵਾਂ ਦੁਨੀਆ ਭਰ ਦੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਰਹੀਆਂ ਹਨ।
ਅਲਫਾਬੈਟ ਅਤੇ ਲੀਡਰਸ਼ਿਪ
2015 ਵਿੱਚ ਗੂਗਲ ਨੇ ਆਪਣੀ ਮਾਂ ਕੰਪਨੀ ‘ਅਲਫਾਬੈਟ ਇੰਕ’ ਬਣਾਈ, ਜੋ ਹੁਣ ਸਾਰੇ ਗੂਗਲ ਦੇ ਉਤਪਾਦਾਂ ਅਤੇ ਸੇਵਾਵਾਂ ਨੂੰ ਸੰਭਾਲਦੀ ਹੈ। ਲੈਰੀ ਪੇਜ ਅਤੇ ਸਰਗੇਈ ਬ੍ਰਿਨ ਹਰ ਰੋਜ਼ ਦੇ ਕੰਮਾਂ ਤੋਂ ਹਟ ਗਏ ਹਨ, ਪਰ ਉਹ ਆਪਣੀਆਂ ਸ਼ੇਅਰਜ ਰਾਹੀਂ ਕੰਪਨੀ ’ਤੇ ਕੋਟਰੋਲ ਰੱਖਦੇ ਹਨ। ਸੁੰਦਰ ਪਿਚਾਈ ਗੂਗਲ ਅਤੇ ਅਲਫਾਬੈਟ ਦੇ CEO ਹਨ।
ਨਵੀਂ ਟੈਕਨਾਲੋਜੀ ਅਤੇ ਭਵਿੱਖ
ਗੂਗਲ ਨਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਪਲੇਟਫਾਰਮ ‘ਜੈਮੀਨੀ’ ’ਤੇ ਕੰਮ ਕਰ ਰਿਹਾ ਹੈ, ਜੋ ਭਵਿੱਖ ਵਿੱਚ ਟੈਕਨਾਲੋਜੀ ਦੀ ਦਿਸ਼ਾ ਬਦਲ ਸਕਦਾ ਹੈ। ਇਸ ਤਰ੍ਹਾਂ, ਗੂਗਲ ਆਪਣੀ ਇਨੋਵੇਸ਼ਨ ਰਾਹੀਂ ਸਦਾ ਅੱਗੇ ਰਹਿੰਦਾ ਹੈ।
27 ਸਾਲਾਂ ਦੀ ਯਾਤਰਾ ਵਿੱਚ, ਗੂਗਲ ਨੇ ਇੱਕ ਛੋਟੇ ਗੈਰਾਜ ਸਟਾਰਟਅੱਪ ਤੋਂ ਦੁਨੀਆ ਦੀ ਸਭ ਤੋਂ ਵੱਡੀ ਅਤੇ ਪ੍ਰਭਾਵਸ਼ਾਲੀ ਟੈਕ ਕੰਪਨੀ ਬਣਨ ਦਾ ਸਫਰ ਕੀਤਾ ਹੈ। ਇਹ ਸਫਲਤਾ ਇਨੋਵੇਸ਼ਨ, ਦ੍ਰਿੜ੍ਹਤਾ ਅਤੇ ਇੱਕ ਵਿਸ਼ਾਲ ਦ੍ਰਿਸ਼ਟੀ ਦਾ ਨਤੀਜਾ ਹੈ। ਗੂਗਲ ਦੀ ਕਹਾਣੀ ਸਾਡੇ ਲਈ ਪ੍ਰੇਰਣਾ ਹੈ ਕਿ ਕਿਵੇਂ ਇੱਕ ਛੋਟੀ ਸ਼ੁਰੂਆਤ ਵੱਡੀ ਬਦਲਾਅ ਲਿਆ ਸਕਦੀ ਹੈ।