ਐਲਨ ਮਸਕ ਨੇ ਪੁੱਤਰ ਦਾ ਨਾਮ ‘ਸ਼ੇਖਰ’, ਆਪਣੀ ਪਾਰਟਨਰ ਦੇ ਭਾਰਤੀ ਹੋਣ ਦਾ ਕੀਤਾ ਖੁਲਾਸਾ !
ਦੁਨੀਆ ਦੇ ਚੋਟੀ ਦੇ ਅਰਬਪਤੀਆਂ ਵਿੱਚੋਂ ਇੱਕ, ਸਪੇਸਐਕਸ (SpaceX) ਦੇ ਸੀਈਓ ਐਲਨ ਮਸਕ ਨੇ ਖੁਲਾਸਾ ਕੀਤਾ ਹੈ ਕਿ ਉਸਦੇ ਇੱਕ ਪੁੱਤਰ ਦਾ ਨਾਮ ‘ਸ਼ੇਖਰ’ ਹੈ, ਇਹ ਕਦਮ ਉਸਦੇ ਭਾਰਤੀ-ਅਮਰੀਕੀ ਪਾਰਟਨਰ, ਸ਼ਿਵੋਨ ਗਿਲਿਸ ਦੇ ਨਾਮ ’ਤੇ ਰੱਖਿਆ ਗਿਆ ਹੈ। ਮਸਕ ਦੇ ਅਨੁਸਾਰ, ਇਹ ਨਾਮ ਭਾਰਤੀ-ਅਮਰੀਕੀ ਨੋਬਲ ਪੁਰਸਕਾਰ ਜੇਤੂ ਖਗੋਲ-ਭੌਤਿਕ ਵਿਗਿਆਨੀ ਸੁਬ੍ਰਹਮਣੀਅਮ ਚੰਦਰਸ਼ੇਖਰ ਦੇ ਸਨਮਾਨ ਵਿੱਚ ਹੈ। ਮਸਕ ਦੀ ਸਾਥੀ, ਸ਼ਿਵੋਨ ਗਿਲਿਸ, ਨਿਊਰਲਿੰਕ ਵਿੱਚ ਇੱਕ ਸੀਨੀਅਰ ਕਾਰਜਕਾਰੀ ਹਨ।
ਮਸਕ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਾਥੀ ਸ਼ਿਵੋਨ ਜਿਲਿਸ (Shivon Zilis) ਅੱਧੀ ਭਾਰਤੀ ਹੈ ਅਤੇ ਉਨ੍ਹਾਂ ਨੇ ਆਪਣੇ ਇੱਕ ਬੱਚੇ ਦਾ ਵਿਚਕਾਰਲਾ ਨਾਮ ਨੋਬਲ ਪੁਰਸਕਾਰ ਜੇਤੂ ਸੁਬਰਾਮਨੀਅਨ ਚੰਦਰਸ਼ੇਖਰ ਦੇ ਨਾਮ ’ਤੇ ਸ਼ੇਖਰ ਰੱਖਿਆ ਹੈ।
ਜਿਲਿਸ ਅਤੇ ਮਸਕ ਦੇ ਚਾਰ ਬੱਚੇ ਹਨ - ਜੁੜਵਾਂ ਬੱਚੇ ਸਟ੍ਰਾਈਡਰ (Strider) ਅਤੇ ਐਜ਼ਿਓਰ (Azure), ਇੱਕ ਬੇਟੀ ਅਰਕਾਡੀਆ (Arcadia) ਅਤੇ ਬੇਟਾ ਸੇਲਡਨ ਲਾਈਕਰਗਸ (Selden Lycurgus)। ਜਿਲਿਸ, ਮਸਕ ਦੀ ਇੱਕ ਕੰਪਨੀ ਨਿਊਰਾਲਿੰਕ (Neuralink) ਵਿੱਚ ਆਪਰੇਸ਼ਨਲ ਅਤੇ ਸਪੈਸ਼ਲ ਪ੍ਰੋਜੈਕਟਸ ਵਿੱਚ ਨਿਰਦੇਸ਼ਕ ਹੈ।
ਮਸਕ ਨੇ ਜ਼ੀਰੋਧਾ ਦੇ ਸਹਿ-ਸੰਸਥਾਪਕ ਨਿਖਿਲ ਕਾਮਥ ਦੇ ਪ੍ਰੋਗਰਾਮ ਪੀਪਲ ਬਾਈ ਡਬਲਯੂਟੀਐਫ (People by WTF) ਵਿੱਚ ਇੱਕ ਇੰਟਰਵਿਊ ਵਿੱਚ ਕਿਹਾ, “ ਜਿਲਿਸ ਤੋਂ ਮੇਰਾ ਇੱਕ ਬੇਟਾ ਹੈ, ਉਸਦਾ ਵਿਚਕਾਰਲਾ ਨਾਮ ਚੰਦਰਸ਼ੇਖਰ ਦੇ ਨਾਮ ‘ਤੇ ਸ਼ੇਖਰ ਰੱਖਿਆ ਗਿਆ ਹੈ।”
ਦੱਸ ਦਈਏ ਕਿ ਐੱਸ. ਚੰਦਰਸ਼ੇਖਰ ਇੱਕ ਪ੍ਰਸਿੱਧ ਭਾਰਤੀ-ਅਮਰੀਕੀ ਖਗੋਲ ਭੌਤਿਕ ਵਿਗਿਆਨੀ (Astrophysicist) ਸਨ, ਜਿਨ੍ਹਾਂ ਨੂੰ ਤਾਰਿਆਂ ਦੀ ਬਣਤਰ ਅਤੇ ਵਿਕਾਸ ਲਈ ਮਹੱਤਵਪੂਰਨ ਭੌਤਿਕ ਪ੍ਰਕਿਰਿਆਵਾਂ ’ਤੇ ਉਨ੍ਹਾਂ ਦੇ ਸਿਧਾਂਤਕ ਅਧਿਐਨਾਂ ਲਈ 1983 ਵਿੱਚ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਪ੍ਰਦਾਨ ਕੀਤਾ ਗਿਆ ਸੀ।
ਇਹ ਪੁੱਛੇ ਜਾਣ ’ਤੇ ਕਿ ਕੀ ਜਿਲਿਸ ਭਾਰਤ ਵਿੱਚ ਰਹੀ ਹੈ, ਮਸਕ ਨੇ ਕਿਹਾ ਕਿ ਜਦੋਂ ਉਹ ਛੋਟੀ ਸੀ ਤਾਂ ਉਸ ਨੂੰ ਗੋਦ ਲੈ ਲਿਆ ਗਿਆ ਸੀ ਅਤੇ ਉਹ ਕੈਨੇਡਾ ਵਿੱਚ ਪਲੀ-ਵਧੀ ਹੈ।
ਉਨ੍ਹਾਂ ਕਿਹਾ, “ ਮੇਰਾ ਖ਼ਿਆਲ ਹੈ ਕਿ ਉਨ੍ਹਾਂ ਦੇ ਪਿਤਾ ਯੂਨੀਵਰਸਿਟੀ ਵਿੱਚ ਪੜ੍ਹਨ ਆਏ ਸਨ ਜਾਂ ਕੁਝ ਅਜਿਹਾ ਹੀ ਹੋਵੇਗਾ। ਮੈਨੂੰ ਇਸਦੀ ਪੂਰੀ ਜਾਣਕਾਰੀ ਨਹੀਂ ਹੈ। ਪਰ ਜਿਲਿਸ ਨੂੰ ਗੋਦ ਲਿਆ ਗਿਆ ਸੀ।”
