ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Doctor Dance Video: ਹਸਪਤਾਲ ਵਿਚ ਮੰਗੇਤਰ ਮੁਟਿਆਰ ਨਾਲ ਨੱਚਦਾ ਟੱਪਦਾ ਨਜ਼ਰ ਆਇਆ ਡਾਕਟਰ

ਵੀਡੀਓ ਵਾਇਰਲ, ਸਿਹਤ ਵਿਭਾਗ ਨੇ ਨੋਟਿਸ ਜਾਰੀ ਕਰਕੇ ਸਪਸ਼ਟੀਕਰਨ ਮੰਗਿਆ; ਰਿਹਾਇਸ਼ ਵੀ ਖਾਲੀ ਕਰਵਾਈ
Advertisement

Doctor Dance Video:  ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਕਾਂਧਲਾ ਥਾਣਾ ਖੇਤਰ ਅਧੀਨ ਆਉਂਦੇ ਹਸਪਤਾਲ ਵਿਚ ਤਾਇਨਾਤ ਇਕ ਡਾਕਟਰ ਦਾ ਮੁਟਿਆਰ ਨਾਲ ਡਾਂਸ ਕਰਦਿਆਂ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਇਸ ਮੁਟਿਆਰ ਦਾ ਡਾਕਟਰ ਨਾਲ ਮੰਗਣਾ ਹੋਇਆ ਸੀ ਤੇ ਇਸੇ ਖ਼ੁਸ਼ੀ ਵਿਚ ਡਾਕਟਰ ਨੱਚ ਟੱਪ ਰਿਹਾ ਸੀ।

ਉਧਰ ਵੀਡੀਓ ਵਾਇਰਲ ਹੋਣ ਮਗਰੋਂ ਸਿਹਤ ਵਿਭਾਗ ਵੀ ਹਰਕਤ ਵਿਚ ਆ ਗਿਆ। ਵਾਇਰਲ ਵੀਡੀਓ ਹਸਪਤਾਲ ਦੀ ਉਪਰਲੀ ਮੰਜ਼ਿਲ ’ਤੇ ਬਣੇ ਕਮਰੇ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਡਾਕਟਰ ਕਥਿਤ ਤੌਰ ’ਤੇ ਮੁਟਿਆਰ ਨਾਲ ਨੱਚ ਟੱਪ ਰਿਹਾ ਹੈ। ਵੀਡੀਓ ਵਿਚ ਡਾਕਟਰ ਬਨੈਨ ਤੇ ਲੋਅਰ ਪਾ ਕੇ ਮੁਟਿਆਰ ਨਾਲ ਨੱਚਦਾ ਨਜ਼ਰ ਆ ਰਿਹਾ ਹੈ। ਵੀਡੀਓ ਹਸਪਤਾਲ ਵਿਚ ਸ਼ੂਟ ਕੀਤੇ ਜਾਣ ਨੂੰ ਲੈ ਕੇ ਹਸਪਤਾਲ ਦੀ ਸ਼ਾਨ ’ਤੇ ਸਵਾਲ ਉੱਠਣ ਲੱਗੇ ਹਨ।

Advertisement

 

ਮੀਡੀਆ ਰਿਪੋਰਟਾਂ ਅਨੁਸਾਰ ਮੈਡੀਕਲ ਸੁਪਰਡੈਂਟ ਨੇ ਡਾਕਟਰ ਨੂੰ ਨੋਟਿਸ ਜਾਰੀ ਕਰਕੇ ਸਪਸ਼ਟੀਕਰਨ ਮੰਗਿਆ ਹੈ। ਵਿਭਾਗ ਨੇ ਡਾਕਟਰ ਦੀ ਇਸ ਕਾਰਵਾਈ ਨੂੰ ਹਸਪਤਾਲ ਦੀ ਦਿੱਖ ਤੇ ਅਨੁਸ਼ਾਸਨ ਖਿਲਾਫ਼ ਮੰਨਿਆ ਹੈ। ਵਿਵਾਦ ਮਗਰੋਂ ਡਾਕਟਰ ਨੂੰ ਰਿਹਾਇਸ਼ੀ ਕਮਰਾ ਖਾਲੀ ਕਰਨ ਲਈ ਆਖ ਦਿੱਤਾ ਗਿਆ ਹੈ।

ਸਿਹਤ ਵਿਭਾਗ ਮਾਮਲੇ ਦੀ ਜਾਂਚ ਕਰ ਰਿਹਾ ਹੈ ਤੇ ਡਾਕਟਰ ਨੂੰ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ। ਵਿਭਾਗੀ ਅਧਿਕਾਰੀ ਜਲਦੀ ਹੀ ਰਿਪੋਰਟ ਤਿਆਰ ਕਰ ਕੇ ਉੱਚ ਅਧਿਕਾਰੀਆਂ ਨੂੰ ਭੇਜਣਗੇ। ਇਹ ਘਟਨਾ ਹਸਪਤਾਲ ਸਟਾਫ਼ ਤੇ ਮੁਕਾਮੀ ਲੋਕਾਂ ਲਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਿਭਾਗ ਨੇ ਇਸ਼ਾਰਾ ਕੀਤਾ ਹੈ ਕਿ ਜਾਂਚ ਮੁਕੰਮਲ ਹੋਣ ਮਗਰੋਂ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

Advertisement
Tags :
Dance in HospitalDoctor Dance VideoPunjabi News Shamli Hospital DanceTrending Newsviral videoਹਸਪਤਾਲ ਵਿੱਚ ਡਾਂਸਟ੍ਰੈਂਡਿੰਗ ਖ਼ਬਰਾਂਡਾਕਟਰ ਡਾਂਸ ਵੀਡੀਓਪੰਜਾਬੀ ਖ਼ਬਰਾਂ ਸ਼ਾਮਲੀ ਹਸਪਤਾਲ ਡਾਂਸਵਾਇਰਲ ਵੀਡੀਓ
Show comments