ਭੈਣ ਦੇ ਸ਼ਗਨ ਸਮਾਗਮ ਵਿੱਚ ਖੂਬ ਨੱਚਿਆ ਕ੍ਰਿਕਟਰ ਅਭਿਸ਼ੇਕ ਸ਼ਰਮਾ
ਅਭਿਸ਼ੇਕ ਨੇ ਯੁਵਰਾਜ ਸਿੰਘ ਨਾਲ ਭੰਗੜਾ ਪਾਇਆ
Advertisement
ਦੁਬਈ ਵਿਚ ਖੇਡੇ ਏਸ਼ੀਆ ਕੱਪ ਟੀ20 ਵਿਚ ਆਪਣੀ ਸ਼ਾਨਦਾਰ ਖੇਡ ਨਾਲ ਸਾਰਿਆਂ ਦਾ ਜਿੱਤਣ ਵਾਲੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਅਭਿਸ਼ੇਕ ਸ਼ਰਮਾ ਨੇ ਲੁਧਿਆਣਾ ਵਿਚ ਆਪਣੀ ਭੈਣ ਦੇ ਸ਼ਗਨ ਸਮਾਗਮ ਦੌਰਾਨ ਸਾਬਕਾ ਕ੍ਰਿਕਟਰ ਤੇ ਆਪਣੇ ਗੁਰੂ ਯੁਵਰਾਜ ਸਿੰਘ ਨਾਲ ਰੱਜ ਕੇ ਡਾਂਸ ਕੀਤਾ।
Advertisement
ਇਸ ਸਮਾਗਮ ਵਿੱਚ ਰਣਜੀਤ ਬਾਵਾ ਨੇ ਪੇਸ਼ਕਾਰੀ ਦਿੱਤੀ। ਮੰਗਲਵਾਰ ਸ਼ਾਮ ਇੱਥੋਂ ਦੇ ਸਟ੍ਰਲਿੰਗ ਰਿਜ਼ੌਰਟ ਵਿੱਚ ਹੋਏ ਸਮਾਗਮ ਦੌਰਾਨ ਰਣਜੀਤ ਬਾਵਾ ਵੱਲੋਂ ਗਾਏ ‘ਗਿੱਦੜਾਂ ਦਾ ਸੁਣਿਆ ਝੁੰਡ ਫਿਰਦਾ, ਓ ਕਹਿੰਦੇ ਸ਼ੇਰ ਮਾਰਨਾ’ ਗਾਣੇ ’ਤੇ ਕ੍ਰਿਕਟਰ ਅਭਿਸ਼ੇਕ ਸ਼ਰਮਾ ਅਤੇ ਯੁਵਰਾਜ ਸਿੰਘ ਨੇ ਖੂਬ ਭੰਗੜਾ ਪਾਇਆ। ਇਸ ਸਮਾਗਮ ਵਿੱਚ ਹੋਰ ਕਈ ਅਹਿਮ ਸਖਸ਼ੀਅਤਾਂ ਹਾਜ਼ਰ ਸਨ। ਅਭਿਸ਼ੇਕ ਦੀ ਭੈਣ ਕੋਮਲ ਦਾ ਵਿਆਹ ਲੁਧਿਆਣਾ ਦੇ ਵਪਾਰੀ ਲੋਵਿਸ਼ ਓਬਰਾਏ ਨਾਲ 3 ਅਕਤੂਬਰ ਨੂੰ ਅੰਮ੍ਰਿਤਸਰ ਵਿਚ ਹੋਵੇਗਾ।
Advertisement