ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਜਪਾ ਵਰਕਰਾਂ ਨੇ ਕਾਂਗਰਸੀ ਅਹੁਦੇਦਾਰ ਨੂੰ ਜਬਰੀ ਸਾੜ੍ਹੀ ਪੁਆਈ

ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਦੀ ਛੇੜਛਾੜ ਵਾਲੀ ਤਸਵੀਰ ਸਾਂਝੀ ਕਰਨ ਦਾ ਮਾਮਲਾ; ਅਹੁਦੇਦਾਰ ਵੱਲੋਂ ਕਾਨੂੰਨੀ ਕਾਰਵਾਈ ਦੀ ਚੇਤਾਵਨੀ
Advertisement

ਸਥਾਨਕ ਭਾਜਪਾ ਵਰਕਰਾਂ ਨੇ ਕਥਿਤ ਤੌਰ ’ਤੇ ਇੱਕ ਕਾਂਗਰਸੀ ਅਹੁਦੇਦਾਰ ਨੂੰ ਜਨਤਕ ਤੌਰ ’ਤੇ ਸਾੜ੍ਹੀ ਪਹਿਨਣ ਲਈ ਮਜਬੂਰ ਕੀਤਾ ਕਿਉਂਕਿ ਉਸ ਨੇ ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਮੋਰਫ਼ ਕੀਤੀ ਹੋਈ ਤਸਵੀਰ ਸਾਂਝੀ ਕੀਤੀ ਸੀ। ਸਥਾਨਕ ਭਾਜਪਾ ਅਹੁਦੇਦਾਰ ਨੇ ਮੰਗਲਵਾਰ ਨੂੰ ਇਸ ਕਾਰਵਾਈ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਹ ਕਾਂਗਰਸ ਅਹੁਦੇਦਾਰ ਮਾਮਾ ਉਰਫ਼ ਪ੍ਰਕਾਸ਼ ਪਗਾਰੇ (72) ਵੱਲੋਂ ਪ੍ਰਧਾਨ ਮੰਤਰੀ ਨੂੰ ‘ਬਦਨਾਮ’ ਕਰਨ ਦੀ ਕੋਸ਼ਿਸ਼ ਦਾ ਜਵਾਬ ਸੀ। ਘਟਨਾ ਦੀ ਇੱਕ ਵੀਡੀਓ ਕਲਿੱਪ ਆਨਲਾਈਨ ਸਾਹਮਣੇ ਆਈ ਹੈ।

ਪਗਾਰੇ ਨੇ ਕਿਹਾ ਕਿ ਉਹ ਇਸ ਕਾਰਵਾਈ ਵਿੱਚ ਸ਼ਾਮਲ ਭਾਜਪਾ ਅਹੁਦੇਦਾਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨਗੇ। ਸਥਾਨਕ ਕਾਂਗਰਸੀ ਅਹੁਦੇਦਾਰ ਨੇ ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਦੀ ਇੱਕ ਛੇੜਛਾੜ ਕੀਤੀ ਤਸਵੀਰ ਸਾਂਝੀ ਕੀਤੀ ਸੀ। ਮੰਗਲਵਾਰ ਸਵੇਰੇ ਕਲਿਆਣ ਤੋਂ ਭਾਜਪਾ ਪ੍ਰਧਾਨ ਨੰਦੂ ਪਰਬ ਅਤੇ ਹੋਰ ਪਾਰਟੀ ਵਰਕਰਾਂ ਨੇ ਡੋਮੀਵਲੀ ਖੇਤਰ ਦੇ ਮਾਨਪਾੜਾ ਰੋਡ ’ਤੇ ਪਗਾਰੇ ਨੂੰ ਰੋਕਿਆ ਤੇ ਜਬਰੀ ਸਾੜ੍ਹੀ ਪਹਿਨਾ ਦਿੱਤੀ।

Advertisement

ਪਰਬ ਨੇ ਇਸ ਕਾਰਵਾਈ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਹ ਪਗਾਰੇ ਵੱਲੋਂ ਪ੍ਰਧਾਨ ਮੰਤਰੀ ਨੂੰ ‘ਬਦਨਾਮ’ ਕਰਨ ਦੀ ਕੋਸ਼ਿਸ਼ ਦਾ ਜਵਾਬ ਸੀ। ਪਰਬ ਨੇ ਕਿਹਾ, ‘‘ਅਸੀਂ ਮਾਮਾ ਪਗਾਰੇ ਨੂੰ ਸੜਕ ’ਤੇ ਸ਼ਾਲੂ (ਮਹਿੰਗੀ ਸਾੜ੍ਹੀ) ਪਹਿਨਾਈ।’’ ਮਗਰੋਂ ਪਗਾਰੇ ਨੇ ਦੋਸ਼ ਲਗਾਇਆ ਕਿ ਭਾਜਪਾ ਵਰਕਰਾਂ ਨੇ ਟਕਰਾਅ ਦੌਰਾਨ ਜਾਤੀਵਾਦੀ ਗਾਲਾਂ ਕੱਢੀਆਂ ਅਤੇ ਉਨ੍ਹਾਂ ਨੂੰ ਥੱਪੜ ਵੀ ਮਾਰਿਆ।

ਕਾਂਗਰਸ ਦੇ ਅਹੁਦੇਦਾਰ ਨੇ ਕਿਹਾ ਕਿ ਉਹ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ (ਅੱਤਿਆਚਾਰ ਰੋਕਥਾਮ) ਐਕਟ ਤਹਿਤ ਉਨ੍ਹਾਂ ਵਿਰੁੱਧ ਕਾਰਵਾਈ ਦੀ ਮੰਗ ਕਰਨ ਲਈ ਸ਼ਿਕਾਇਤ ਦਰਜ ਕਰਵਾਉਣਗੇ। ਉਨ੍ਹਾਂ ਕਿਹਾ ਕਿ ‘ਭੀੜ ਦੀ ਮਾਨਸਿਕਤਾ’ ਅਤੇ ਉਨ੍ਹਾਂ ਦੀ ਨਿੱਜੀ ਆਜ਼ਾਦੀ ’ਤੇ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਕਲਿਆਣ ਕਾਂਗਰਸ ਦੇ ਪ੍ਰਧਾਨ ਸਚਿਨ ਪੋਟੇ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਦਾਅਵਾ ਕੀਤਾ ਕਿ ਭਾਜਪਾ ਵਰਕਰਾਂ ਦੀ ਕਾਰਵਾਈ ‘ਪੂਰੀ ਮਹਿਲਾ ਵਰਗ ਦਾ ਅਪਮਾਨ’ ਹੈ ਅਤੇ ਇੱਕ ਸੀਨੀਅਰ ਨੇਤਾ ’ਤੇ ਅਸੱਭਿਅਕ ਹਮਲਾ ਹੈ। ਪੋਟੇ ਨੇ ਇਸ ਕਾਰਵਾਈ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

Advertisement
Tags :
BJP workers force Cong functionary to wear sareemorphed image on social media of the PMਸਾੜ੍ਹੀਕਾਂਗਰਸੀ ਅਹੁਦੇਦਾਰਭਾਜਪਾ ਵਰਕਰ
Show comments