ਝੂਠੇ ਵਾਅਦੇ ’ਚ ਫਸਿਆ ਵਿਅਕਤੀ; ਵੀਜ਼ਾ ਦੀ ਉਮੀਦ ਬਣੀ ਦੁੱਖਾਂ ਦੀ ਕਹਾਣੀ !
ਵੀਜ਼ਾ ਸੇਵਾਵਾਂ ਮੁਹਈਆ ਕਰਵਾਉਣ ਦੇ ਮਾਮਲਿਆਂ ਵਿੱਚ ਅਕਸਰ ਹੀ ਬਹੁਤ ਸਾਰੀਆਂ ਕੰਪਨੀਆਂ ਵੱਲੋਂ ਲੋਕਾਂ ਨਾਲ ਧੋਖਾਧੜੀਆਂ ਕੀਤੀਆਂ ਜਾ ਰਹੀਆਂ ਹਨ। ਹਾਲ ਹੀ ਵਿੱਚ ਵੀ ਇੱਕ ਟਰੈਵਲ ਇਨਫਲੂਐਂਸਰ ਨਾਲ ਅਜਿਹਾ ਹੀ ਵਾਪਰਿਆ । ਅਕਾਸ਼ ਚੌਧਰੀ ਦੇ ਹਾਲੀਆ ਤਜਰਬੇ ਨੇ ਭਾਰਤੀ ਵੀਜ਼ਾ ਸੇਵਾ ਮੁਹਈਆ ਵਾਲੀ ਕੰਪਨੀ Atlys ਨੂੰ ਲੈ ਕੇ ਲੋਕਾਂ ਵਿੱਚ ਗੁੱਸਾ ਅਤੇ ਚਿੰਤਾ ਪੈਦਾ ਕਰ ਦਿੱਤੀ ਹੈ।
ਅਕਾਸ਼ ਨੇ Instagram ’ਤੇ ‘Don't do this Mistake Ever!’ ਕੈਪਸ਼ਨ ਨਾਲ ਵੀਡੀਓ ਸਾਂਝਾ ਕੀਤਾ।
ਅਕਾਸ਼ ਨੇ ਮੰਗੋਲੀਆ ਦਾ ਵੀਜ਼ਾ Atlys ਰਾਹੀਂ ਲਗਵਾਉਣ ਲਈ ਅਰਜ਼ੀ ਦਿੱਤੀ ਸੀ। ਕੰਪਨੀ ਨੇ 3 ਦਿਨਾਂ ਵਿੱਚ ਵੀਜ਼ਾ ਦੇਣ ਦਾ ਵਾਅਦਾ ਕੀਤਾ ਸੀ ਪਰ ਅਰਜ਼ੀ 15 ਦਿਨ ਤੱਕ ਲਟਕਦੀ ਰਹੀ।
ਜਦੋਂ ਵੀਜ਼ਾ ਆਇਆ ਤਾਂ ਉੱਤੇ ਉਨ੍ਹਾਂ ਦੇ ਪਾਸਪੋਰਟ ਨੰਬਰ ਵਿੱਚ ਗਲਤੀ ਸੀ। ਇਹ ਗਲਤੀ ਮੰਗੋਲੀਆ ਬਾਰਡਰ ’ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਜਾਂ ਡਿਪੋਰਟ ਹੋਣ ਦਾ ਕਾਰਨ ਬਣ ਸਕਦੀ ਸੀ।
ਉਨ੍ਹਾਂ ਦੱਸਿਆ ਕਿ ਇਸ ਗਲਤੀ ਕਾਰਨ ਉਨ੍ਹਾਂ ਨੂੰ ਟਿਕਟਾਂ ਰੱਦ ਕਰਵਾਉਣੀਆਂ ਪਈਆਂ, ਪੈਸਾ ਖ਼ਰਾਬ ਹੋਇਆ ਅਤੇ ਬਹੁਤ ਮਾਨਸਿਕ ਤਣਾਅ ਵੀ ਹੋਇਆ।
Atlys ਨੇ ਮਾਫ਼ੀ ਮੰਗੀ ਅਤੇ ਕਿਹਾ ਕਿ ਉਨ੍ਹਾਂ 29 ਸਤੰਬਰ ਨੂੰ ਸਹੀ ਵੀਜ਼ਾ ਜਾਰੀ ਕਰ ਦਿੱਤਾ ਹੈ ਅਤੇ ਅਕਾਸ਼ ਦੀ ਮਦਦ ਕਰ ਰਹੇ ਹਨ ਤਾਂ ਜੋ ਉਹ ਚੀਨ ਤੋਂ ਸਹੀ ਤਰੀਕੇ ਨਾਲ ਨਿਕਲ ਸਕਣ। ਅਕਾਸ਼ ਨੇ ਵੀ ਅੱਪਡੇਟ ਦਿੱਤੀ ਕਿ ਉਹ ਕੰਪਨੀ ਨਾਲ ਸੰਪਰਕ ਵਿੱਚ ਹਨ।
ਇਹ ਪੋਸਟ ਵਾਇਰਲ ਹੋਣ ਤੋਂ ਬਾਅਦ ਹੋਰ ਲੋਕਾਂ ਨੇ ਵੀ Atlys ਨਾਲ ਆਪਣੇ ਮਾੜੇ ਤਜਰਬੇ ਸਾਂਝੇ ਕੀਤੇ।
ਇੱਕ ਯੂਜ਼ਰ ਨੇ ਲਿਖਿਆ:
“ਬਿਲਕੁਲ ਠੀਕ ਕਿਹਾ! ਮੇਰੀ ਅਰਜ਼ੀ 70 ਦਿਨਾਂ ਤੋਂ ਲਟਕ ਰਹੀ ਸੀ ਪਰ ਜਦੋਂ LinkedIn ’ਤੇ ਪੋਸਟ ਕੀਤੀ ਤਾਂ 10 ਮਿੰਟਾਂ ਵਿੱਚ ਕੰਮ ਹੋ ਗਿਆ।”
ਇੱਕ ਹੋਰ ਨੇ ਲਿਖਿਆ:
“ਇਸ ਕੰਪਨੀ ’ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ।”