ਇਮਰਾਨ ਦੀਆਂ ਭੈਣਾਂ ਨੇ ਪੁਲੀਸ ਕੁੱਟਮਾਰ ਦੀ ਜਾਂਚ ਮੰਗੀ
ਪਾਕਿਸਤਾਨ ਦੀ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਤਿੰਨ ਭੈਣਾਂ ਨੇ ਪੰਜਾਬ ਪੁਲੀਸ ਦੇ ਮੁਖੀ ਉਸਮਾਨ ਅਨਵਰ ਨੂੰ ਲਿਖੇ ਪੱਤਰ ’ਚ ਪਿਛਲੇ ਹਫ਼ਤੇ ਅਡਿਆਲਾ ਜੇਲ੍ਹ ਦੇ ਬਾਹਰ ਉਨ੍ਹਾਂ ’ਤੇ ਅਤੇ ਉਨ੍ਹਾਂ ਦੇ ਭਰਾ ਦੇ ਹਮਾਇਤੀਆਂ ’ਤੇ ਹੋਏ...
Advertisement
ਪਾਕਿਸਤਾਨ ਦੀ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਤਿੰਨ ਭੈਣਾਂ ਨੇ ਪੰਜਾਬ ਪੁਲੀਸ ਦੇ ਮੁਖੀ ਉਸਮਾਨ ਅਨਵਰ ਨੂੰ ਲਿਖੇ ਪੱਤਰ ’ਚ ਪਿਛਲੇ ਹਫ਼ਤੇ ਅਡਿਆਲਾ ਜੇਲ੍ਹ ਦੇ ਬਾਹਰ ਉਨ੍ਹਾਂ ’ਤੇ ਅਤੇ ਉਨ੍ਹਾਂ ਦੇ ਭਰਾ ਦੇ ਹਮਾਇਤੀਆਂ ’ਤੇ ਹੋਏ ‘ਜ਼ਾਲਮਾਨਾ’ ਪੁਲੀਸ ਹਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਖ਼ਾਨ ਦੀਆਂ ਭੈਣਾਂ ਨੋਰੀਨ ਨਿਆਜ਼ੀ, ਅਲੀਮਾ ਖ਼ਾਨ ਤੇ ਡਾ. ਉਜ਼ਮਾ ਖਾਨ ਨੇ ਮਹੀਨੇ ਤੱਕ ਉਨ੍ਹਾਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਨਾ ਮਿਲਣ ਮਗਰੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੈਂਬਰਾਂ ਨਾਲ ਅਡਿਆਲਾ ਜੇਲ੍ਹ ਦੇ ਬਾਹਰ ਡੇਰਾ ਲਾਇਆ ਹੋਇਆ ਸੀ। ਉਹ ਜੇਲ੍ਹ ਦੇ ਬਾਹਰ ਬੈਠੀਆਂ ਸਨ ਤਾਂ ਪੁਲੀਸ ਨੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
Advertisement
Advertisement
