ਨੇਪਾਲੀ ਸਦਨ ਦੀ ਬਹਾਲੀ ਲਈ ਸੁਪਰੀਮ ਕੋਰਟ ਦਾ ਰੁਖ਼
ਨੇਪਾਲ ਦੇ ਗੱਦੀਓਂ ਲਾਹੇ ਪ੍ਰਧਾਨ ਮੰਤਰੀ ਕੇ ਪੀ ਓਲੀ ਦੀ ਪਾਰਟੀ ਸੀ ਪੀ ਐੱਨ-ਯੂ ਐੱਮ ਐੱਲ ਨੇ ਅੱਜ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਸਦਨ ਬਹਾਲ ਕਰਨ ਦੀ ਮੰਗ ਕੀਤੀ ਹੈ। ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਕਿ ਸਦਨ ਭੰਗ...
Advertisement
ਨੇਪਾਲ ਦੇ ਗੱਦੀਓਂ ਲਾਹੇ ਪ੍ਰਧਾਨ ਮੰਤਰੀ ਕੇ ਪੀ ਓਲੀ ਦੀ ਪਾਰਟੀ ਸੀ ਪੀ ਐੱਨ-ਯੂ ਐੱਮ ਐੱਲ ਨੇ ਅੱਜ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਸਦਨ ਬਹਾਲ ਕਰਨ ਦੀ ਮੰਗ ਕੀਤੀ ਹੈ। ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਕਿ ਸਦਨ ਭੰਗ ਕਰਨਾ ਗ਼ੈਰ-ਸੰਵਿਧਾਨਕ ਹੈ। ਸੁਪਰੀਮ ਕੋਰਟ ਦੇ ਅਧਿਕਾਰੀਆਂ ਮੁਤਾਬਕ, ਪਟੀਸ਼ਨ ’ਤੇ ਸੀ ਪੀ ਐੱਨ-ਯੂ ਐੱਮ ਐੱਲ ਵੱਲੋਂ ਸਾਬਕਾ ਚੀਫ ਵ੍ਹਿਪ ਮਹੇਸ਼ ਬਰਤੌਲਾ ਅਤੇ ਵ੍ਹਿਪ ਸੁਨੀਤਾ ਬਰਾਲ ਦੇ ਦਸਤਖ਼ਤ ਹਨ। ਸੁਪਰੀਮ ਕੋਰਟ ਦੇ ਸੂਚਨਾ ਅਧਿਕਾਰੀ ਨੀਰਜਨ ਪਾਂਡੇ ਨੇ ਦੱਸਿਆ ਕਿ ਪਟੀਸ਼ਨ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਅਦਾਲਤ ਇਸ ਸਮੇਂ ਪਟੀਸ਼ਨ ਦਾ ਅਧਿਐਨ ਕਰ ਰਹੀ ਹੈ ਅਤੇ ਬੁੱਧਵਾਰ ਨੂੰ ਫ਼ੈਸਲਾ ਕੀਤਾ ਜਾਵੇਗਾ ਕਿ ਇਸ ਨੂੰ ਰਜਿਸਟਰ ਕਰਨਾ ਹੈ ਜਾਂ ਨਹੀਂ।’’
Advertisement
Advertisement
