ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੂਸ ਨੂੰ ਘਟਦੀ ਅਤੇ ਬੁੱਢੀ ਹੋ ਰਹੀ ਆਬਾਦੀ ਦਾ ਸੰਕਟ

ਵਿੱਤੀ ਅਨਿਸ਼ਚਿਤਤਾ, ਯੂਕਰੇਨ ਵਿੱਚ ਜੰਗ ਤੇ ਨੌਜਵਾਨਾਂ ਦੇ ਪਰਵਾਸ ਨੇ ਪਾਇਆ ਅਸਰ
Advertisement

ਇੱਕ ਚੌਥਾਈ ਸਦੀ ਤੋਂ ਸੱਤਾਧਾਰੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਮੁਲਕ ਰੂਸ ਨੂੰ ਘਟਦੀ ਅਤੇ ਬੁੱਢੀ ਹੋ ਰਹੀ ਆਬਾਦੀ ਸਬੰਧੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 1999 ਵਿੱਚ ਉਨ੍ਹਾਂ ਦੇ ਸੱਤਾ ਵਿੱਚ ਆਉਣ ਤੋਂ ਇੱਕ ਸਾਲ ਪਹਿਲਾਂ ਰੂਸ ’ਚ ਪੈਦਾ ਹੋਏ ਬੱਚਿਆਂ ਦੀ ਗਿਣਤੀ ਸਭ ਤੋਂ ਘੱਟ ਦਰਜ ਪੱਧਰ ’ਤੇ ਆ ਗਈ ਸੀ। 2005 ਵਿੱਚ ਪੂਤਿਨ ਨੇ ਕਿਹਾ ਸੀ ਕਿ ਆਬਾਦੀ ਦੀਆਂ ਮੁਸ਼ਕਿਲਾਂ ਨੂੰ ‘ਸਮਾਜਿਕ ਅਤੇ ਆਰਥਿਕ ਸਥਿਰਤਾ’ ਕਾਇਮ ਰੱਖ ਕੇ ਹੱਲ ਕਰਨ ਦੀ ਲੋੜ ਹੈ। ਰੂਸ ਦੀ ਆਬਾਦੀ 1990 ਵਿੱਚ ਜਦੋਂ ਯੂ ਐੱਸ ਐੱਸ ਆਰ ਢਹਿ ਗਿਆ ਸੀ, 14.76 ਕਰੋੜ ਤੋਂ ਘਟ ਕੇ ਇਸ ਸਾਲ 14.61 ਕਰੋੜ ਹੋ ਗਈ ਹੈ।

ਸ੍ਰੀ ਪੂਤਿਨ ਨੇ ਕ੍ਰੈਮਲਿਨ ਵਿਖੇ ਦੀ ਜਨਸੰਖਿਆ ਕਾਨਫ਼ਰੰਸ ਦੌਰਾਨ ਕਿਹਾ ਕਿ ਜਨਮ ਦਰ ਵਧਾਉਣਾ ਰੂਸ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਹੋਰ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਪਹਿਲਕਦਮੀਆਂ ਵੀ ਸ਼ੁਰੂ ਕੀਤੀਆਂ ਹਨ। ਇਨ੍ਹਾਂ ਪਹਿਲਕਦਮੀਆਂ ਵਿੱਚ ਵੱਡੇ ਪਰਿਵਾਰਾਂ ਲਈ ਮੁਫ਼ਤ ਸਕੂਲੀ ਭੋਜਨ ਤੋਂ ਲੈ ਕੇ 10 ਜਾਂ ਵੱਧ ਬੱਚਿਆਂ ਵਾਲੀਆਂ ਔਰਤਾਂ ਨੂੰ ‘ਹੀਰੋ ਮਾਂ’ ਮੈਡਲ ਦੇਣਾ ਸ਼ਾਮਿਲ ਹੈ। ਯਾਦ ਰਹੇ ਕਿ ਸ੍ਰੀ ਪੂਤਿਨ ਨੇ 2023 ਵਿੱਚ ਕਿਹਾ ਸੀ, ‘‘ਸਾਡੀਆਂ ਬਹੁਤ ਸਾਰੀਆਂ ਦਾਦੀਆਂ ਪੜਦਾਦੀਆਂ ਦੇ ਸੱਤ, ਅੱਠ, ਇੱਥੋਂ ਤੱਕ ਕਿ ਹੋਰ ਵੀ ਬੱਚੇ ਸਨ। ਆਓ, ਇਨ੍ਹਾਂ ਸ਼ਾਨਦਾਰ ਪਰੰਪਰਾਵਾਂ ਨੂੰ ਸੁਰੱਖਿਅਤ ਰੱਖੀਏ ਤੇ ਸੁਰਜੀਤ ਕਰੀਏ। ਬਹੁਤ ਸਾਰੇ ਬੱਚੇ ਅਤੇ ਵੱਡਾ ਪਰਿਵਾਰ ਨਿਯਮ ਬਣਨਾ ਚਾਹੀਦਾ ਹੈ।’’ ਸ਼ੁਰੂ ਵਿੱਚ ਰੂਸ ਦੀ ਆਰਥਿਕ ਖੁਸ਼ਹਾਲੀ ਨਾਲ ਜਨਮ ਦਰ ਵਧੀ; ਇਹ 1999 ਵਿੱਚ 12.1 ਲੱਖ ਤੋਂ ਵਧ ਕੇ 2015 ਵਿੱਚ 19.4 ਲੱਖ ਹੋ ਗਈ, ਪਰ ਵਿੱਤੀ ਅਨਿਸ਼ਚਿਤਤਾ, ਯੂਕਰੇਨ ਵਿੱਚ ਜੰਗ, ਨੌਜਵਾਨਾਂ ਦਾ ਦੇਸ਼ ਛੱਡਣਾ ਅਤੇ ਆਵਾਸ ਦੇ ਵਿਰੋਧ ਕਾਰਨ ਮੁਸ਼ਕਿਲ ਨਾਲ ਹਾਸਲ ਕੀਤੇ ਇਹ ਸਭ ਲਾਭ ਖ਼ਤਮ ਹੋ ਰਹੇ ਹਨ। 2014 ਵਿੱਚ ਕ੍ਰੀਮੀਆ ਦੇ ਕਬਜ਼ੇ ਤੋਂ ਬਾਅਦ, ਇਸ ਦੀ ਲਗਪਗ 20 ਲੱਖ ਆਬਾਦੀ ਵੀ ਆਪਣੇ ਅੰਕੜਿਆਂ ਵਿੱਚ ਸ਼ਾਮਿਲ ਕੀਤੀ ਗਈ ਹੈ।

Advertisement

ਪਾਬੰਦੀ ਵਾਲੇ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼

ਰੂਸ ਆਬਾਦੀ ਦੇ ਇਸ ਨਿਘਾਰ ਨੂੰ ਰੋਕਣ ਅਤੇ ਰਵਾਇਤੀ ਪਰਿਵਾਰਕ ਕਦਰਾਂ-ਕੀਮਤਾਂ ਅਪਣਾਉਣ ਲਈ ਨਵੀਆਂ ਪਾਬੰਦੀਆਂ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ ਪਾਬੰਦੀਆਂ ਤਹਿਤ ਗਰਭਪਾਤ ਅਤੇ ਬਾਲ ਮੁਕਤ ਪਹੁੰਚ ਨੂੰ ਉਤਸ਼ਾਹਿਤ ਕਰਨ ’ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਅਤੇ ਸਮੂਹ ਐੱਲ ਜੀ ਬੀ ਟੀ ਕਿਊ ਸਰਗਰਮੀਆਂ ਨੂੰ ਗੈਰ-ਕਾਨੂੰਨੀ ਠਹਿਰਾਉਣਾ ਸ਼ਾਮਿਲ ਹੈ। ਰੂਸੀ ਨਾਰੀਵਾਦੀ ਵਿਦਵਾਨ ਸਾਸ਼ਾ ਤਲਾਵੇਰ ਨੇ ਕਿਹਾ ਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਜਿਹੀਆਂ ਕਦਰਾਂ-ਕੀਮਤਾਂ ਆਬਾਦੀ ਸਬੰਧੀ ਸਮੱਸਿਆਵਾਂ ਹੱਲ ਕਰ ਸਕਦੀਆਂ ਹਨ।

Advertisement
Show comments