ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੋਪ ਨੇ ਪਰਵਾਸੀਆਂ ਨਾਲ ਵਿਹਾਰ ’ਤੇ ਚਿੰਤਾ ਜਤਾਈ

ਪੋਪ ਲਿਓ 14ਵੇਂ ਨੇ ਅਮਰੀਕਾ ’ਚ ਹਿਰਾਸਤ ਵਿੱਚ ਲਏ ਗਏ ਪਰਵਾਸੀਆਂ ਨਾਲ ਹੋ ਰਹੇ ਵਿਹਾਰ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਕਈ ਲੋਕ ਜੋ ਸਾਲਾਂ ਤੋਂ ਉੱਥੇ ਰਹਿ ਰਹੇ ਹਨ ਤੇ ਉਨ੍ਹਾਂ ਕਦੀ ਕੋਈ ਸਮੱਸਿਆ ਪੈਦਾ ਨਹੀਂ ਕੀਤੀ, ਉਹ ਇਸ...
Advertisement

ਪੋਪ ਲਿਓ 14ਵੇਂ ਨੇ ਅਮਰੀਕਾ ’ਚ ਹਿਰਾਸਤ ਵਿੱਚ ਲਏ ਗਏ ਪਰਵਾਸੀਆਂ ਨਾਲ ਹੋ ਰਹੇ ਵਿਹਾਰ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਕਈ ਲੋਕ ਜੋ ਸਾਲਾਂ ਤੋਂ ਉੱਥੇ ਰਹਿ ਰਹੇ ਹਨ ਤੇ ਉਨ੍ਹਾਂ ਕਦੀ ਕੋਈ ਸਮੱਸਿਆ ਪੈਦਾ ਨਹੀਂ ਕੀਤੀ, ਉਹ ਇਸ ਸਮੇਂ ਜੋ ਕੁਝ ਹੋ ਰਿਹਾ ਹੈ ਉਸ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਸ਼ਿਕਾਗੋ ’ਚ ਜਨਮੇ ਪੋਪ ਬੀਤੇ ਦਿਨ ਕਾਸਲ ਗੰਡੋਲਫੋ ’ਚ ਪੋਪ ਰੀਟਰੀਟ ਦੇ ਬਾਹਰ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ ਜਿਨ੍ਹਾਂ ’ਚ ਅਮਰੀਕੀ ਹਿਰਾਸਤ ਵਿੱਚ ਪਰਵਾਸੀਆਂ ਦੇ ਅਧਿਆਤਮਿਕ ਅਧਿਕਾਰ, ਵੈਨੇਜ਼ੁਏਲਾ ਦੇ ਤੱਟ ’ਤੇ ਸ਼ੱਕੀ ਡਰੱਗ ਤਸਕਰਾਂ ’ਤੇ ਅਮਰੀਕੀ ਸੈਨਾ ਦੇ ਹਮਲੇ ਤੇ ਮੱਧ ਪੂਰਬ ’ਚ ਜੰਗਬੰਦੀ ਜਿਹੇ ਸਵਾਲ ਸ਼ਾਮਲ ਸਨ। ਲਿਓ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਧਰਮ ਗ੍ਰੰਥ ਉਸ ਸਵਾਲ ’ਤੇ ਜ਼ੋਰ ਦਿੰਦੇ ਹਨ ਕਿ ਜੋ ਦੁਨੀਆ ਦੇ ਅੰਤ ਸਮੇਂ ਪੁੱਛਿਆ ਜਾਵੇਗਾ: ‘‘ਤੁਸੀਂ ਉਸ ਵਿਦੇਸ਼ੀ ਦਾ ਸਵਾਗਤ ਕਿਸ ਤਰ੍ਹਾਂ ਕੀਤਾ। ਕੀ ਤੁਸੀਂ ਉਸ ਦਾ ਸਵਾਗਤ ਕੀਤਾ ਜਾਂ ਨਹੀ? ਮੈਨੂੰ ਲਗਦਾ ਹੈ ਕਿ ਜੋ ਕੁਝ ਹੋ ਰਿਹਾ ਹੈ ਉਸ ’ਤੇ ਵਿਚਾਰ ਚਰਚਾ ਦੀ ਲੋੜ ਹੈ।’’

Advertisement
Advertisement
Show comments