ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਾਕਿ ਦੇ ਸਾਬਕਾ ਆਈ ਐੱਸ ਆਈ ਮੁਖੀ ਨੂੰ 14 ਸਾਲ ਜੇਲ੍ਹ

ਸੈਨਾ ਦੇ ਕਾਨੂੰਨਾਂ ਦੀ ਉਲੰਘਣਾ ਦੇ ਦੋਸ਼ ਹੇਠ ਫੌਜੀ ਅਦਾਲਤ ਨੇ ਸੁਣਾਈ ਸਜ਼ਾ
Advertisement

ਪਾਕਿਸਤਾਨ ਦੀ ਫੌਜੀ ਅਦਾਲਤ ਨੇ ਅੱਜ ਸਾਬਕਾ ਆਈ ਐੱਸ ਆਈ ਮੁਖੀ ਫ਼ੈਜ਼ ਹਮੀਦ ਨੂੰ ਸੈਨਾ ਦੇ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 14 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ।

ਸੈਨਾ ਦੇ ਬਿਆਨ ਅਨੁਸਾਰ ਸਾਬਕਾ ਲੈਫਟੀਨੈਂਟ ਜਨਰਲ ਫ਼ੈਜ਼ ਹਮੀਦ ਖ਼ਿਲਾਫ਼ 12 ਅਗਸਤ 2024 ਨੂੰ ਪਾਕਿਸਤਾਨੀ ਸੈਨਾ ਕਾਨੂੰਨ ਦੀਆਂ ਮੱਦਾਂ ਤਹਿਤ ਫੀਲਡ ਜਨਰਲ ਕੋਰਟ ਮਾਰਸ਼ਲ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ’ਤੇ ਰਾਜਨੀਤਕ ਗਤੀਵਿਧੀਆਂ ’ਚ ਸ਼ਾਮਲ ਹੋਣ, ਰਾਜ ਦੀ ਸੁਰੱਖਿਆ ਤੇ ਹਿੱਤਾਂ ਲਈ ਨੁਕਸਾਨਦਾਇਕ ਅਧਿਕਾਰਤ ਖੁਫੀਆ ਕਾਨੂੰਨ ਦੀ ਉਲੰਘਣਾ ਕਰਨ, ਅਧਿਕਾਰ ਤੇ ਸਰਕਾਰੀ ਸਰੋਤਾਂ ਦੀ ਦੁਰਵਰਤੋਂ ਕਰਨ ਅਤੇ ਲੋਕਾਂ ਨੂੰ ਗ਼ੈਰ-ਵਾਜਿਬ ਨੁਕਸਾਨ ਪਹੁੰਚਾਉਣ ਨਾਲ ਸਬੰਧਤ ਚਾਰ ਦੋਸ਼ ਲਾਏ ਗਏ ਸਨ। ਸੈਨਾ ਨੇ ਕਿਹਾ, ‘‘ਲੰਮੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਮੁਲਜ਼ਮ ਨੂੰ ਸਾਰੇ ਮਾਮਲਿਆਂ ’ਚ ਦੋਸ਼ੀ ਪਾਇਆ ਗਿਆ ਹੈ ਅਤੇ ਅਦਾਲਤ ਨੇ 14 ਸਾਲ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ।’’ ਸੈਨਾ ਨੇ ਕਿਹਾ ਕਿ ਦੋਸ਼ੀ ਨੂੰ ਸਜ਼ਾ ਤੋਂ ਬਾਅਦ ਸਮਰੱਥ ਮੰਚ ’ਤੇ ਅਪੀਲ ਕਰਨ ਦਾ ਅਧਿਕਾਰ ਹੈ। ਸਿਆਸੀ ਤੱਤਾਂ ਨਾਲ ਮਿਲ ਕੇ ਰਾਜਨੀਤਕ ਅੰਦੋਲਨ ਤੇ ਅਸਥਿਰਤਾ ਫੈਲਾਉਣ ’ਚ ਦੋਸ਼ੀ ਦੀ ਸ਼ਮੂਲੀਅਤ ਤੇ ਕੁਝ ਹੋਰ ਮਾਮਲਿਆਂ ’ਤੇ ਵੱਖਰੇ ਤੌਰ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਤਾਕਤਵਰ ਖੁਫੀਆ ਏਜੰਸੀ ਆਈ ਐੱਸ ਆਈ ਦੇ ਸਾਬਕਾ ਮੁਖੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਉਨ੍ਹਾਂ 2019 ਤੋਂ 2021 ਤੱਕ ਆਈ ਐੱਸ ਆਈ ਦੇ ਡਾਇਰੈਕਟਰ ਜਨਰਲ ਵਜੋਂ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ 10 ਦਸੰਬਰ 2022 ਨੂੰ ਸੇਵਾਮੁਕਤੀ ਲੈਣ ਤੋਂ ਪਹਿਲਾਂ 31ਵੀਂ ਕੋਰ ਦੇ ਕਮਾਂਡਰ ਵਜੋਂ ਆਖ਼ਰੀ ਸੇਵਾਵਾਂ ਦਿੱਤੀਆਂ ਸਨ।

Advertisement

Advertisement
Show comments