ਪਾਕਿ ਫੌਜ ਨੇ ਦੇਸ਼ ਦਾ ਰੁਤਬਾ ਵਧਾਇਆ: ਮੁਨੀਰ
ਪਾਕਿਸਤਾਨੀ ਫੌਜ ਦੇ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਦਾਅਵਾ ਕੀਤਾ ਕਿ ਮਈ ਵਿੱਚ ਭਾਰਤ ਨਾਲ ਹੋਈ ਜੰਗ ਦੌਰਾਨ ਪਾਕਿਸਤਾਨ ਦੀ ਫੌਜ ਦੇ ਹਥਿਆਰਬੰਦ ਜਵਾਨਾਂ ਦੀ ਤਾਕਤ, ਦ੍ਰਿੜਤਾ, ਦੇਸ਼ ਪ੍ਰਤੀ ਵਚਨਬੱਧਤਾ ਨੇ ਪਾਕਿਸਤਾਨ ਦੇ ਆਲਮੀ ਰੁਤਬੇ ਨੂੰ ਵਧਾਇਆ ਹੈ। ਉਨ੍ਹਾਂ...
Advertisement
ਪਾਕਿਸਤਾਨੀ ਫੌਜ ਦੇ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਦਾਅਵਾ ਕੀਤਾ ਕਿ ਮਈ ਵਿੱਚ ਭਾਰਤ ਨਾਲ ਹੋਈ ਜੰਗ ਦੌਰਾਨ ਪਾਕਿਸਤਾਨ ਦੀ ਫੌਜ ਦੇ ਹਥਿਆਰਬੰਦ ਜਵਾਨਾਂ ਦੀ ਤਾਕਤ, ਦ੍ਰਿੜਤਾ, ਦੇਸ਼ ਪ੍ਰਤੀ ਵਚਨਬੱਧਤਾ ਨੇ ਪਾਕਿਸਤਾਨ ਦੇ ਆਲਮੀ ਰੁਤਬੇ ਨੂੰ ਵਧਾਇਆ ਹੈ। ਉਨ੍ਹਾਂ ਕਿਹਾ, “ਸਾਡੀ ਸਭ ਤੋਂ ਵੱਡੀ ਤਾਕਤ ਕੌਮੀ ਏਕਤਾ ਵਿੱਚ ਹੈ, ਅਸੀਂ ਆਪਣੇ ਦੁਸ਼ਮਣਾਂ ਦੇ ਮਨਸੂਬਿਆਂ ਨੂੰ ਕਦੇ ਪੂਰਾ ਨਹੀਂ ਹੋਣ ਦੇਵਾਂਗੇ।” ਉਨ੍ਹਾਂ ਇਹ ਗੱਲਾਂ ਦਾ ਪ੍ਰਗਟਾਵਾ ਰਾਵਲਪਿੰਡੀ ’ਚ ਜਨਰਲ ਹੈੱਡਕੁਆਰਟਰ ਦਾ ਦੌਰਾ ਕਰਨ ਵਾਲੇ ਤੇ ‘ਨੈਸ਼ਨਲ ਸਕਿਓਰਿਟੀ ਵਰਕਸ਼ਾਪ’ ’ਚ ਹਿੱਸਾ ਲੈਣ ਵਾਲੇ ਵਿਅਕਤੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
Advertisement
Advertisement
