ਫਾਸਟੈਗ: ਦੀਵਾਲੀ ’ਤੇ ਸਾਲਾਨਾ ਪਾਸ ਦਾ ਤੋਹਫ਼ਾ
ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (ਐੱਨ ਐੱਚ ਏ ਆਈ) ਨੇ ਕਿਹਾ ਕਿ ਦੀਵਾਲੀ ਮੌਕੇ ਲੋਕ ਆਪਣੇ ਕਰੀਬੀਆਂ ਲਈ ਫਾਸਟੈਗ ਦਾ ਸਾਲਾਨਾ ਪਾਸ ਬਣਵਾ ਕੇ ਉਨ੍ਹਾਂ ਨੂੰ ਤੋਹਫ਼ਾ ਦੇ ਸਕਦੇ ਹਨ। ਅਜਿਹਾ ਕਰਨ ਲਈ ਰਾਜਮਾਰਗਯਾਤਰਾ ਐਪ ‘ਤੇ ‘ਪਾਸ ਸ਼ਾਮਲ ਕਰੋ’ ਬਦਲ...
Advertisement
ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (ਐੱਨ ਐੱਚ ਏ ਆਈ) ਨੇ ਕਿਹਾ ਕਿ ਦੀਵਾਲੀ ਮੌਕੇ ਲੋਕ ਆਪਣੇ ਕਰੀਬੀਆਂ ਲਈ ਫਾਸਟੈਗ ਦਾ ਸਾਲਾਨਾ ਪਾਸ ਬਣਵਾ ਕੇ ਉਨ੍ਹਾਂ ਨੂੰ ਤੋਹਫ਼ਾ ਦੇ ਸਕਦੇ ਹਨ। ਅਜਿਹਾ ਕਰਨ ਲਈ ਰਾਜਮਾਰਗਯਾਤਰਾ ਐਪ ‘ਤੇ ‘ਪਾਸ ਸ਼ਾਮਲ ਕਰੋ’ ਬਦਲ ਚੁਣਨ ਮਗਰੋਂ ਕਿਸੇ ਵੀ ਉਪਭੋਗਤਾ ਦਾ ਵਾਹਨ ਨੰਬਰ ਤੇ ਉਸ ਦੇ ਸੰਪਰਕ ਵੇਰਵੇ ਸ਼ਾਮਲ ਕਰਨੇ ਹੋਣਗੇ। ਓ ਟੀ ਪੀ ਦੀ ਤਸਦੀਕ ਮਗਰੋਂ ਸਾਲਾਨਾ ਪਾਸ ਉਸ ਵਾਹਨ ’ਤੇ ਲੱਗੇ ਫਾਸਟੈਗ ਨਾਲ ਜੁੜ ਜਾਵੇਗਾ। ਜ਼ਿਕਰਯੋਗ ਹੈ ਕਿ ਫਾਸਟੈਗ ਦਾ ਸਾਲਾਨਾ ਪਾਸ ਭਾਰਤ ਵਿੱਚ ਲਗਪਗ 1,150 ਟੌਲ ਪਲਾਜ਼ਿਆਂ ’ਤੇ ਲਾਗੂ ਹੈ। ਸਾਲਾਨਾ ਪਾਸ ਇੱਕ ਸਾਲ ਲਈ ਜਾਂ ਟੌਲ ਪਲਾਜ਼ਿਆਂ ’ਤੇ ਕੁੱਲ 200 ਕਰਾਸਿੰਗਾਂ ਲਈ ਹੁੰਦਾ ਹੈ। ਇਸ ਲਈ ਇੱਕ ਵਾਰ ਦੀ ਫ਼ੀਸ ਤਿੰਨ ਹਜ਼ਾਰ ਰੁਪਏ ਦੇਣੀ ਪੈਂਦੀ ਹੈ। ਇਹ ਸਾਰੇ ਗ਼ੈਰ-ਵਪਾਰਕ ਵਾਹਨਾਂ ਲਈ ਲਾਗੂ ਹੁੰਦਾ ਹੈ। ਸਾਲਾਨਾ ਪਾਸ ਇਸ ਵਰ੍ਹੇ 15 ਅਗਸਤ ਨੂੰ ਲਾਂਚ ਕੀਤਾ ਗਿਆ ਸੀ, ਦੋ ਮਹੀਨਿਆਂ ’ਚ ਲਗਪਗ 5.67 ਕਰੋੜ ਰੁਪਏ ਦੇ ਭੁਗਤਾਨ ਨਾਲ 25 ਲੱਖ ਉਪਭੋਗਤਾਵਾਂ ਨੇ ਇਸ ਦਾ ਲਾਭ ਲਿਆ ਹੈ।
Advertisement
Advertisement