ਰੂਸ ਦੀ ਫੈਕਟਰੀ ’ਚ ਧਮਾਕਾ; 11 ਹਲਾਕ, 130 ਜ਼ਖ਼ਮੀ
ਰਾਹਤ ਅਤੇ ਬਚਾਅ ਕਾਰਜ ਜਾਰੀ
Advertisement
ਰੂਸ ਦੇ ਐਮਰਜੈਂਸੀ ਮੰਤਰਾਲੇ ਨੇ ਅੱਜ ਦੱਸਿਆ ਕਿ ਸ਼ੁੱਕਰਵਾਰ ਨੂੰ ਰੂਸੀ ਖੇਤਰ ਰਿਆਜ਼ਾਨ ਵਿੱਚ ਇੱਕ ਫੈਕਟਰੀ ਵਿੱਚ ਹੋਏ ਧਮਾਕੇ ਦੌਰਾਨ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 130 ਜ਼ਖਮੀ ਹੋ ਗਏ।
ਟੈਲੀਗ੍ਰਾਮ ’ਤੇ ਇੱਕ ਬਿਆਨ ਵਿੱਚ ਮੰਤਰਾਲੇ ਨੇ ਕਿਹਾ ਕਿ ਬਚਾਅ ਕਰਮਚਾਰੀ ਮਾਸਕੋ ਤੋਂ 320 ਕਿਲੋਮੀਟਰ (198 ਮੀਲ) ਦੱਖਣ-ਪੂਰਬ ਵਿੱਚ ਧਮਾਕੇ ਵਾਲੀ ਥਾਂ ’ਤੇ ਮਲਬੇ ਵਿੱਚੋਂ ਖੋਜ ਜਾਰੀ ਰੱਖ ਰਹੇ ਹਨ।
Advertisement
ਰਿਆਜ਼ਾਨ ਖੇਤਰ ਦੇ ਗਵਰਨਰ ਪਾਵੇਲ ਮਾਲਕੋਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਘਟਨਾ ਫੈਕਟਰੀ ਵਿੱਚ ਇੱਕ ਵਰਕਸ਼ਾਪ ਦੇ ਅੰਦਰ ਅੱਗ ਲੱਗਣ ਕਾਰਨ ਵਾਪਰੀ ਹੈ।
ਅੱਗ ਲੱਗਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਸੀ, ਨਾ ਹੀ ਇਹ ਸਪੱਸ਼ਟ ਸੀ ਕਿ ਫੈਕਟਰੀ ਕਿਸ ਉਦਯੋਗ ਨਾਲ ਸਬੰਧਿਤ ਸੀ। ਯੂਕਰੇਨੀ ਡਰੋਨਾਂ ਨੇ ਪਹਿਲਾਂ ਰਿਆਜ਼ਾਨ ਖੇਤਰ ਵਿੱਚ ਫ਼ੌਜੀ ਅਤੇ ਆਰਥਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ।
ਕੁਝ ਰੂਸੀ ਮੀਡੀਆ ਆਊਟਲੈੱਟਾਂ ਨੇ ਰਿਪੋਰਟ ਦਿੱਤੀ ਕਿ ਧਮਾਕਾ ਬਾਰੂਦ ਨੂੰ ਅੱਗ ਲੱਗਣ ਕਾਰਨ ਹੋਇਆ ਸੀ।
Advertisement