ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤੀ ਕੌਂਸਲਖਾਨੇ ’ਚ ਦੀਵਾਲੀ ਸਮਾਗਮ

ਹਿਊਸਟਨ ਦੇ ਮੇਅਰ ਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰ ਸ਼ਾਮਲ ਹੋਏ
ਕੌਂਸਲ ਜਨਰਲ ਡੀ ਸੀ ਮੰਜੂਨਾਥ ਦੀਵਾਲੀ ਸਮਾਗਮ ਦਾ ਉਦਘਾਟਨ ਕਰਦੇ ਹੋਏ।
Advertisement

ਹਿਊਸਟਨ ਸਥਿਤ ਭਾਰਤੀ ਕੌਂਸਲਖਾਨੇ ਨੇ ਦੀਵਾਲੀ ਸਬੰਧੀ ਵਿਸ਼ੇਸ਼ ਸਮਾਗਮ ਕਰਵਾਇਆ। ਇਸ ਪ੍ਰੋਗਰਾਮ ’ਚ ਭਾਈਚਾਰੇ ਦੇ ਆਗੂ, ਡਿਪਲੋਮੈਟ ਅਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰ ਇਕੱਠੇ ਹੋਏ।

ਕੌਂਸਲ ਜਨਰਲ ਡੀ ਸੀ ਮੰਜੂਨਾਥ ਤੇ ਮੇਅਰ ਜੌਹਨ ਵ੍ਹਿਟਮਾਇਰ ਨੇ ਭਾਰਤੀ-ਅਮਰੀਕੀ ਭਾਈਚਾਰੇ ਨੂੰ ਦੀਵਾਲੀ ਦੀ ਵਧਾਈ ਦਿੱਤੀ। ਮੇਅਰ ਵ੍ਹਿਟਮਾਇਰ ਨੇ ਕਿਹਾ, ‘‘ਮੈਨੂੰ ਸਿਟੀ ਹਾਲ ’ਚ ਦੀਵਾਲੀ ਦੇ ਸਮਾਗਮ ਵਿੱਚ ਹਿਊਸਟਨ ਦੇ ਭਾਰਤੀ ਭਾਈਚਾਰੇ ਨਾਲ ਸ਼ਾਮਲ ਹੋਣ ’ਤੇ ਮਾਣ ਹੈ। ਇਹ ਅਜਿਹਾ ਤਿਉਹਾਰ ਹੈ ਜੋ ਸਾਨੂੰ ਚੇਤੇ ਕਰਾਉਂਦਾ ਹੈ ਕਿ ਚਾਨਣ ਦੀ ਹਨੇਰੇ ’ਤੇ ਜਿੱਤ ਹੁੰਦੀ ਹੈ ਅਤੇ ਅਨੇਕਤਾ ’ਚ ਏਕਤਾ ਸਾਡੀ ਤਾਕਤ ਹੈ।’’

Advertisement

ਕੌਂਸਲ ਜਨਰਲ ਡੀ ਸੀ ਮੰਜੂਨਾਥ ਨੇ ਦੀਵਾਲੀ ਦੇ ਤਿਉਹਾਰ ਦੀ ਭਾਵਨਾ ਨੂੰ ਸਮਝਣ ਲਈ ਮੇਅਰ ਤੇ ਹਿਊਸਟਨ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰੌਸ਼ਨੀਆਂ, ਉਮੀਦ ਅਤੇ ਸਦਭਾਵਨਾ ਦੇ ਇਸ ਤਿਉਹਾਰ ਦਾ ਸੁਨੇਹਾ ਹਿਊਸਟਨ ਵਰਗੇ ਵਿਭਿੰਨਤਾ ਭਰਪੂਰ ਅਤੇ ਗਤੀਸ਼ੀਲ ਸ਼ਹਿਰ ’ਚ ਬਹੁਤ ਡੂੰਘਾਈ ਨਾਲ ਗੂੰਜਦਾ ਹੈ। ਪ੍ਰੋਗਰਾਮ ਦੌਰਾਨ ਸ਼ਾਮ ਵੇਲੇ ਕਥਕ ਨ੍ਰਿਤ ਦੀ ਪੇਸ਼ਕਾਰੀ ਦਿੱਤੀ ਗਈ, ਜਿਸ ਵਿੱਚ ਭਾਰਤ ਦੀ ਸ਼ਾਸਤਰੀ ਕਲਾਤਮਕ ਵਿਰਾਸਤ ਦਾ ਪ੍ਰਦਰਸ਼ਨ ਕੀਤਾ ਗਿਆ।

Advertisement
Show comments