ਗਾਜ਼ਾ ਤੋਂ ਬਾਅਦ ਹੁਣ ਧਿਆਨ ਰੂਸ-ਯੂਕਰੇਨ ਜੰਗ ’ਤੇ: ਟਰੰਪ
ਇਜ਼ਰਾਈਲ-ਹਮਾਸ ਵਿਚਾਲੇ ਜੰਗਬੰਦੀ ਸਮਝੌਤਾ ਹੋਣ ਮਗਰੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਹੁਣ ਉਹ ਰੂਸ-ਯੂਕਰੇਨ ਜੰਗ ਖ਼ਤਮ ਕਰਨ ’ਤੇ ਧਿਆਨ ਕੇਂਦਰਤ ਕਰ ਰਹੇ ਹਨ। ਉਂਝ ਰੂਸ ’ਤੇ ਦਬਾਅ ਪਾਉਣ ਲਈ ਟਰੰਪ ਯੂਕਰੇਨ ਨੂੰ ਲੰਬੀ ਦੂਰੀ ਦੀਆਂ ਟੌਮਹਾਕ...
Advertisement
ਇਜ਼ਰਾਈਲ-ਹਮਾਸ ਵਿਚਾਲੇ ਜੰਗਬੰਦੀ ਸਮਝੌਤਾ ਹੋਣ ਮਗਰੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਹੁਣ ਉਹ ਰੂਸ-ਯੂਕਰੇਨ ਜੰਗ ਖ਼ਤਮ ਕਰਨ ’ਤੇ ਧਿਆਨ ਕੇਂਦਰਤ ਕਰ ਰਹੇ ਹਨ। ਉਂਝ ਰੂਸ ’ਤੇ ਦਬਾਅ ਪਾਉਣ ਲਈ ਟਰੰਪ ਯੂਕਰੇਨ ਨੂੰ ਲੰਬੀ ਦੂਰੀ ਦੀਆਂ ਟੌਮਹਾਕ ਮਿਜ਼ਾਇਲਾਂ ਦੇਣ ਬਾਰੇ ਵਿਚਾਰ ਕਰ ਰਹੇ ਹਨ। ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਵਿਚਾਲੇ ਸ਼ੁੱਕਰਵਾਰ ਨੂੰ ਮੀਟਿੰਗ ਹੋਵੇਗੀ ਜੋ ਇਸ ਵਰ੍ਹੇ ਚੌਥੀ ਹੈ। ਮੀਟਿੰਗ ਤੋਂ ਪਹਿਲਾਂ ਟਰੰਪ ਨੇ ਕਿਹਾ ਕਿ ਜੇ ਵਲਾਦੀਮੀਰ ਪੂਤਿਨ ਛੇਤੀ ਸ਼ਾਂਤੀ ਵਾਰਤਾ ਸ਼ੁਰੂ ਨਹੀਂ ਕਰਦੇ ਤਾਂ ਉਹ ਯੂਕਰੇਨ ਨੂੰ ਟੌਮਹਾਕ ਕਰੂਜ਼ ਮਿਜ਼ਾਇਲਾਂ ਵੇਚਣ ਬਾਰੇ ਵਿਚਾਰ ਕਰਨਗੇ। ਇਨ੍ਹਾਂ ਮਿਜ਼ਾਇਲਾਂ ਦੀ ਮਾਰ ਕਰੀਬ 1600 ਕਿਲੋਮੀਟਰ ਹੈ।
Advertisement
Advertisement