ਗਾਜ਼ਾ ’ਤੇ ਇਜ਼ਰਾਇਲੀ ਹਮਲੇ ’ਚ 14 ਹਲਾਕ
ਗਾਜ਼ਾ ਪੱਟੀ ਵਿੱਚ ਅੱਜ ਇਜ਼ਰਾਇਲੀ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 14 ਜਣੇ ਮਾਰੇ ਗਏ ਅਤੇ 45 ਹੋਰ ਜ਼ਖਮੀ ਹੋ ਗਏ। ਇਹ ਹਮਲੇ ਫਲਸਤੀਨੀ ਅਤਿਵਾਦੀ ਜਥੇਬੰਦੀ ਹਮਾਸ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗਬੰਦੀ ਲਈ ਵੱਡੀ ਚੁਣੌਤੀ ਹਨ। ਚਸ਼ਮਦੀਦਾਂ ਅਤੇ ਮੈਡੀਕਲ ਸਟਾਫ ਨੇ...
Advertisement
ਗਾਜ਼ਾ ਪੱਟੀ ਵਿੱਚ ਅੱਜ ਇਜ਼ਰਾਇਲੀ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 14 ਜਣੇ ਮਾਰੇ ਗਏ ਅਤੇ 45 ਹੋਰ ਜ਼ਖਮੀ ਹੋ ਗਏ। ਇਹ ਹਮਲੇ ਫਲਸਤੀਨੀ ਅਤਿਵਾਦੀ ਜਥੇਬੰਦੀ ਹਮਾਸ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗਬੰਦੀ ਲਈ ਵੱਡੀ ਚੁਣੌਤੀ ਹਨ। ਚਸ਼ਮਦੀਦਾਂ ਅਤੇ ਮੈਡੀਕਲ ਸਟਾਫ ਨੇ ਦੱਸਿਆ ਕਿ ਪਹਿਲਾ ਹਮਲਾ ਰਿਮਾਲ ਇਲਾਕੇ ਇੱਕ ਕਾਰ ’ਤੇ ਹੋਇਆ, ਜਿਸ ਵਿੱਚ ਪੰਜ ਜਣੇ ਮਾਰੇ ਗਏ। ਇਸ ਤੋਂ ਥੋੜ੍ਹੀ ਦੇਰ ਬਾਅਦ ਕੇਂਦਰੀ ਗਾਜ਼ਾ ਪੱਟੀ ਵਿੱਚ ਦਰ ਅਲ-ਬਲਾਹ ਸ਼ਹਿਰ ਅਤੇ ਨੁਸੇਰਾਤ ਕੈਂਪ ਦੇ ਦੋ ਘਰਾਂ ’ਤੇ ਹੋਰ ਹਮਲੇ ਕੀਤੇ ਗਏ, ਜਿੱਥੇ ਘੱਟੋ-ਘੱਟ ਪੰਜ ਹੋਰ ਜਣਿਆਂ ਦੀ ਮੌਤ ਹੋ ਗਈ। ਦਿਨ ਦੇ ਅਖੀਰ ਵਿੱਚ ਪੱਛਮੀ ਗਾਜ਼ਾ ਸਿਟੀ ਵਿੱਚ ਹੋਏ ਇੱਕ ਹੋਰ ਹਮਲੇ ’ਚ ਚਾਰ ਜਣੇ ਮਾਰੇ ਗਏ। ਸ਼ਿਫਾ ਹਸਪਤਾਲ ਦੇ ਡਾਇਰੈਕਟਰ ਨੇ ਦੱਸਿਆ ਕਿ ਜ਼ਖਮੀਆਂ ਵਿੱਚ ਜ਼ਿਆਦਾਤਰ ਬੱਚੇ ਸ਼ਾਮਲ ਹਨ।
ਇਜ਼ਰਾਇਲੀ ਫ਼ੌਜ ਨੇ ਦੋਸ਼ ਲਾਇਆ ਕਿ ਇੱਕ ਬੰਦੂਕਧਾਰੀ ਨੇ ਗਾਜ਼ਾ ਵਿੱਚ ਮਨੁੱਖਤਾਵਾਦੀ ਸਹਾਇਤਾ ਲਈ ਬਣੇ ਰਸਤੇ ਦੀ ਗਲਤ ਵਰਤੋਂ ਕਰਦਿਆਂ ਇਜ਼ਰਾਇਲੀ ਕਬਜ਼ੇ ਵਾਲੇ ਇਲਾਕੇ ਵਿੱਚ ਘੁਸਪੈਠ ਕੀਤੀ। ਫ਼ੌਜ ਨੇ ਇਸ ਨੂੰ ਜੰਗਬੰਦੀ ਦੀ ‘ਸ਼ਰੇਆਮ ਉਲੰਘਣਾ’ ਦੱਸਦਿਆਂ ਜਵਾਬੀ ਕਾਰਵਾਈ ਕੀਤੀ ਅਤੇ ਗਾਜ਼ਾ ’ਚ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਦੂਜੇ ਪਾਸੇ ਹਮਾਸ ਦੇ ਅਧਿਕਾਰੀਆਂ ਨੇ ਇਜ਼ਰਾਈਲ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਹ ਜੰਗਬੰਦੀ ਪ੍ਰਤੀ ਵਚਨਬੱਧ ਹਨ।
Advertisement
10 ਅਕਤੂਬਰ ਨੂੰ ਹੋਈ ਜੰਗਬੰਦੀ ਤੋਂ ਬਾਅਦ ਦੋਵੇਂ ਧਿਰਾਂ ਇੱਕ-ਦੂਜੇ ’ਤੇ ਉਲੰਘਣਾ ਦੇ ਦੋਸ਼ ਲਾ ਰਹੀਆਂ ਹਨ। ਫਲਸਤੀਨੀ ਸਿਹਤ ਵਿਭਾਗ ਮੁਤਾਬਕ ਜੰਗਬੰਦੀ ਤੋਂ ਬਾਅਦ ਇਜ਼ਰਾਇਲੀ ਹਮਲਿਆਂ ਵਿੱਚ 316 ਲੋਕ ਮਾਰੇ ਗਏ ਹਨ, ਜਦਕਿ ਇਜ਼ਰਾਈਲ ਦਾ ਕਹਿਣਾ ਹੈ ਕਿ ਇਸ ਦੌਰਾਨ ਉਸ ਦੇ ਤਿੰਨ ਫ਼ੌਜੀ ਹਲਾਕ ਹੋ ਗਏ ਹਨ।
Advertisement
