ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੁਸ਼ਤੀ ਟਰਾਇਲ: ਅਮਨ ਸਹਿਰਾਵਤ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ

ਪੰਜਾਬ ਦੇ ਸੰਦੀਪ ਤੇ ਸਾਹਿਲ ਨੇ ਵੀ ਜਗ੍ਹਾ ਪੱਕੀ ਕੀਤੀ
Advertisement

ਪਟਿਆਲਾ, 26 ਅਗਸਤ

ਪਹਿਲਵਾਨ ਅਮਨ ਸਹਿਰਾਵਤ ਨੇ ਪੁਰਸ਼ਾਂ ਦੇ 57 ਕਿੱਲੋ ਫ੍ਰੀ-ਸਟਾਈਲ ਵਰਗ ’ਚ ਆਪਣਾ ਦਬਦਬਾ ਬਰਕਰਾਰ ਰੱਖਦਿਆਂ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲਫਾਈ ਕਰ ਲਿਆ ਹੈ। ਜਦਕਿ ਤਜਰਬੇਕਾਰ ਉਲੰਪੀਅਨ ਦੀਪਕ ਪੂਨੀਆ, ਬਜਰੰਗ ਪੂਨੀਆ, ਜੀਤੇਂਦਰ ਕਿੰਨ੍ਹਾ ਅਤੇ ਸਤਿਆਵਰਤ ਕਾਦਿਆਨ ਟਰਾਇਲਾਂ ’ਚ ਸ਼ਾਮਲ ਨਹੀਂ ਹੋਏ। ਵਿਸ਼ਵ ਚੈਂਪੀਅਨਸ਼ਿਪ 16 ਸਤੰਬਰ ਤੋਂ ਬੈਲਗਰੇਡ (ਸਰਬੀਆ) ਵਿੱਚ ਹੋਣੀ ਹੈ। ਅਮਨ ਨੇ ਟਰਾਇਲ ਦੇ ਫਾਈਨਲ ’ਚ ਅਤੀਸ਼ ਟੋਡਕਰ ਨੂੰ ਹਰਾ ਕੇ ਇਸ ਸਾਲ ਆਪਣੇ ਲਈ ਦੋਹਰੀ ਖੁਸ਼ੀ ਹਾਸਲ ਕੀਤੀ। ਪੰਜਾਬ ਦੇ ਸੰਦੀਪ ਸਿੰਘ ਨੇ 86 ਕਿੱਲੋ ਭਾਰ ਵਰਗ ਅਤੇ ਸਾਹਿਲ ਨੇ 97 ਕਿੱਲੋ ਭਾਰ ਵਰਗ ’ਚ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਹੈ। ਦੀਪਕ ਪੂਨੀਆ ਗ਼ੈਰਮੌਜੂਦਗੀ ’ਚ ਟਰਾਇਲਾਂ ਦੌਰਾਨ ਸੰਦੀਪ ਨੇ ਜੌਂਟੀ ਕੁਮਾਰ ਨੂੰ ਜਦਕਿ ਸਾਹਿਲ ਨੇ ਵਿੱਕੀ ਨੂੰ ਹਰਾਇਆ।

Advertisement

ਅਕਾਸ਼ ਦਹੀਆ 61 ਕਿੱਲੋ ਵਰਗ ’ਚ ਭਾਰਤ ਦੀ ਨੁਮਾਇੰਦਗੀ ਕਰੇਗਾ ਜਦਕਿ ਅਨੁਜ ਕੁਮਾਰ 65 ਕਿੱਲੋ ਭਾਰ ਵਰਗ ’ਚ ਚੁਣੌਤੀ ਪੇਸ਼ ਕਰੇਗਾ। ਟਰਾਇਲਾਂ ਵਿੱਚ ਵਿਸ਼ਾਲ ਕਾਲੀਰਮਨ ਨੂੰ (65 ਕਿੱਲੋ ਭਾਰ ਵਰਗ) ’ਚ ਨਿਰਾਸ਼ਾ ਮਿਲੀ। ਉਹ ਏਸ਼ਿਆਈ ਖੇਡਾਂ ਲਈ ਟਰਾਇਲਾਂ ਦੇ ਨਤੀਜੇ ਨੂੰ ਇੱਥੇ ਦੁਹਰਾਉਣ ’ਚ ਅਸਫਲ ਰਿਹਾ। ਕਾਲੀਰਮਨ ਨੇ ਏਸ਼ਿਆਈ ਖੇਡਾਂ ਲਈ ਟਰਾਇਲਾਂ ’ਚ ਜਿੱਤ ਹਾਸਲ ਕੀਤੀ ਸੀ ਪਰ ਬਜਰੰਗ ਪੂਨੀਆ ਨੂੰ ਸਿੱਧੀ ਐਂਟਰੀ ਦਿੱਤੇ ਜਾਣ ਕਰਕੇ ਉਸ (ਕਾਲੀਰਮਨ) ਨੂੰ ਸਟੈਂਡਬਾਏ ਰੱਖਿਆ ਗਿਆ ਸੀ। ਇਸ ਦੌਰਾਨ ਅਭਮੰਨਿਊ, ਨਵੀਨ ਤੇ ਸਚਿਨ ਮੌਰੇ ਨੇ ਵੀ ਕ੍ਰਮਵਾਰ 70, 74 ਅਤੇ 79 ਕਿੱਲੋ ਭਾਰ ਵਰਗ ’ਚ ਵਿਸ਼ਵ ਚੈਂਪੀਅਨਸ਼ਿਪ ਲਈ ਟਿਕਟ ਕਟਵਾ ਲਈ ਹੈ। ਇਸ ਤੋਂ ਇਲਾਵਾ ਪ੍ਰਿਥਵੀਰਾਜ ਪਾਟਿਲ ਨੇ 92 ਕਿਲੋ ਤੇ ਸੁਮਿਤ ਮਲਿਕ ਨੇ 125 ਕਿੱਲੋ ਭਾਰ ਵਰਗ ਦੇ ਟਰਾਇਲਾਂ ’ਚ ਜਿੱਤ ਹਾਸਲ ਕੀਤੀ। -ਪੀਟੀਆਈ

ਏਸ਼ਿਆਈ ਖੇਡਾਂ ਦੀ ਤਿਆਰੀ ਲਈ ਕਿਰਗਿਜ਼ਸਤਾਨ ਜਾਵੇਗਾ ਬਜਰੰਗ

ਨਵੀਂ ਦਿੱਲੀ: ਉਲੰਪਿਕ ਤਗ਼ਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੇ ਅੱਜ ਪਟਿਆਲਾ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਾਸਤੇ ਟਰਾਇਲਾਂ ਵਿੱਚ ਹਿੱਸਾ ਨਹੀਂ ਲਿਆ ਅਤੇ ਉਹ ਅਗਾਮੀ ਏਸ਼ਿਆਈ ਖੇਡਾਂ ਦੀ ਤਿਆਰੀ ਲਈ ਇਸਕ-ਕੁਲ ਕਿਰਗਿਜ਼ਸਤਾਨ ਜਾਣ ਲਈ ਤਿਆਰ ਹੈ। ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਵਲੋਂ ਕੁਸ਼ਤੀ ਲਈ ਕਾਇਮ ਐਡਹਾਕ-ਕਮੇਟੀ ਦੇ ਇੱਕ ਮੈਂਬਰ ਗਿਆਨ ਨੇ ਕਿਹਾ, ‘‘ਬਜਰੰਗ ਅੱਜ ਪਟਿਆਲਾ ਵਿੱਚ ਵਿਸ਼ਵ ਚੈਂਪੀਅਨਸ਼ਿਪ ਦੇ ਟਰਾਇਲਾਂ ’ਚ ਨਹੀਂ ਪਹੁੰਚਿਆ। ਉਸ ਨੇ ਭਾਰਤੀ ਖੇਡ ਅਥਾਰਿਟੀ ਵੱਲੋਂ ਜ਼ਰੂਰੀ ਫਿਟਨੈੱਸ ਸਰਟੀਫਿਕੇਟ ਜਮ੍ਹਾਂ ਕਰਵਾ ਦਿੱਤਾ ਹੈ ਅਤੇ ਉਸ ਨੂੰ ਏਸ਼ਿਆਈ ਖੇਡਾਂ ਦੇ ਤਿਆਰੀ ਲਈ ਜਲਦੀ ਹੀ ਕਿਰਗਿਜ਼ਸਤਾਨ ਰਵਾਨਾ ਹੋਣਾ ਚਾਹੀਦਾ ਹੈ।’’ -ਪੀਟੀਆਈ

Advertisement
Show comments