ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੁਸ਼ਤੀ: ਸੁਨੀਲ ਨੇ ਤੇਰਾਂ ਸਾਲਾਂ ਮਗਰੋਂ ਭਾਰਤ ਲਈ ਕਾਂਸੀ ਜਿੱਤੀ

ਹਾਂਗਜ਼ੂ: ਸੁਨੀਲ ਕੁਮਾਰ ਨੇ 87 ਕਿਲੋ ਭਾਰ ਵਰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤ ਕੇ ਅੱਜ ਇੱਥੇ ਭਾਰਤ ਨੂੰ ਏਸ਼ਿਆਈ ਖੇਡਾਂ ਵਿੱਚ 13 ਸਾਲ ਮਗਰੋਂ ਗਰੀਕੋ ਰੋਮਨ ’ਚ ਪਹਿਲਾਂ ਤਗ਼ਮਾ ਦਵਿਾਇਆ ਪਰ ਦੇਸ਼ ਦੇ ਹੋਰ ਪਹਿਲਵਾਨ ਸ਼ੁਰੂ ਵਿੱਚ ਹੀ ਬਾਹਰ ਹੋ...
Advertisement

ਹਾਂਗਜ਼ੂ: ਸੁਨੀਲ ਕੁਮਾਰ ਨੇ 87 ਕਿਲੋ ਭਾਰ ਵਰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤ ਕੇ ਅੱਜ ਇੱਥੇ ਭਾਰਤ ਨੂੰ ਏਸ਼ਿਆਈ ਖੇਡਾਂ ਵਿੱਚ 13 ਸਾਲ ਮਗਰੋਂ ਗਰੀਕੋ ਰੋਮਨ ’ਚ ਪਹਿਲਾਂ ਤਗ਼ਮਾ ਦਵਿਾਇਆ ਪਰ ਦੇਸ਼ ਦੇ ਹੋਰ ਪਹਿਲਵਾਨ ਸ਼ੁਰੂ ਵਿੱਚ ਹੀ ਬਾਹਰ ਹੋ ਗਏ। ਕਿਰਗਿਸਤਾਨ ਦੇ ਅਤਾਬੇਕ ਅਜ਼ੀਸਬੇਕੋਵ ਖ਼ਿਲਾਫ਼ ਕਾਂਸੇ ਦੇ ਤਗ਼ਮੇ ਲਈ ਮੁਕਾਬਲੇ ’ਚ ਸੁਨੀਲ ਕੁਮਾਰ ਨੇ ਦਾਅ-ਪੇਚ ਲਾਉਂਦਿਆਂ ਆਪਣੇ ਵਿਰੋਧੀ ਨੂੰ ਅੰਕ ਨਹੀਂ ਬਣਾਉਣ ਦਿੱਤੇ। ਅਖ਼ੀਰ ਉਸ ਨੇ ਇਹ ਮੁਕਾਬਲਾ 2-1 ਨਾਲ ਜਿੱਤਿਆ। ਭਾਰਤ ਨੇ 2010 ਵਿੱਚ ਗੁਆਂਗਜ਼ੂ ਏਸ਼ਿਆਈ ਖੇਡਾਂ ’ਚ ਗਰੀਕੋ ਰੋਮਨ ਵਿੱਚ ਦੋ ਤਗ਼ਮੇ ਜਿੱਤੇ ਸੀ। ਉਦੋਂ ਰਵਿੰਦਰ ਸਿੰਘ ਨੇ 60 ਕਿਲੋ ਭਾਰ ਵਰਗ ਅਤੇ ਸੁਨੀਲ ਕੁਮਾਰ ਰਾਣਾ ਨੇ 66 ਕਿਲੋ ਭਾਰ ਵਰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਸੁਨੀਲ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਚੀਨ ਦੇ ਫੇਈ ਪਿੰਗ ਖ਼ਿਲਾਫ਼ 4-3 ਦੀ ਕਰੀਬੀ ਜਿੱਤ ਨਾਲ ਕੀਤੀ ਅਤੇ ਫਿਰ ਤਜਾਕਿਸਤਾਨ ਦੇ ਸੁਖਰੋਬ ਅਬਦੁੱਲਖਵਾਏ ਨੂੰ ਤਕਨੀਕੀ ਸਮਰੱਥਾ ਦੇ ਆਧਾਰ ’ਤੇ ਹਰਾਇਆ। -ਪੀਟੀਆਈ

Advertisement
Advertisement
Show comments