ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੁਸ਼ਤੀ: ਰੀਤਿਕਾ ਸੀਨੀਅਰ ਏਸ਼ਿਆਈ ਚੈਂਪੀਅਨਸ਼ਿਪ ਦੇ ਫਾਈਨਲ ’ਚ

ਅਮਾਨ (ਜੌਰਡਨ), 27 ਮਾਰਚ ਭਾਰਤੀ ਓਲੰਪੀਅਨ ਪਹਿਲਵਾਨ ਰੀਤਿਕਾ ਹੁੱਡਾ ਨੇ ਅੱਜ ਇੱਥੇ ਏਸ਼ਿਆਈ ਚੈਂਪੀਅਨਸ਼ਿਪ ਦੇ 76 ਕਿਲੋ ਭਾਰ ਵਰਗ ’ਚ ਦਬਦਬਾ ਬਣਾਉਂਦਿਆਂ ਬਿਨਾਂ ਕੋਈ ਅੰਕ ਗੁਆਏ ਫਾਈਨਲ ’ਚ ਜਗ੍ਹਾ ਬਣਾਈ। ਰੀਤਿਕਾ ਤੋਂ ਇਲਾਵਾ ਤਿੰਨ ਹੋਰ ਭਾਰਤੀ ਮਹਿਲਾ ਪਹਿਲਵਾਨ ਨਿਸ਼ੂ (55...
Advertisement

ਅਮਾਨ (ਜੌਰਡਨ), 27 ਮਾਰਚ

ਭਾਰਤੀ ਓਲੰਪੀਅਨ ਪਹਿਲਵਾਨ ਰੀਤਿਕਾ ਹੁੱਡਾ ਨੇ ਅੱਜ ਇੱਥੇ ਏਸ਼ਿਆਈ ਚੈਂਪੀਅਨਸ਼ਿਪ ਦੇ 76 ਕਿਲੋ ਭਾਰ ਵਰਗ ’ਚ ਦਬਦਬਾ ਬਣਾਉਂਦਿਆਂ ਬਿਨਾਂ ਕੋਈ ਅੰਕ ਗੁਆਏ ਫਾਈਨਲ ’ਚ ਜਗ੍ਹਾ ਬਣਾਈ। ਰੀਤਿਕਾ ਤੋਂ ਇਲਾਵਾ ਤਿੰਨ ਹੋਰ ਭਾਰਤੀ ਮਹਿਲਾ ਪਹਿਲਵਾਨ ਨਿਸ਼ੂ (55 ਕਿਲੋ), ਮਾਨਸੀ ਲਾਥੇਰ (68 ਕਿਲੋ) ਤੇ ਮੁਸਕਾਨ (59 ਕਿੱਲੋ) ਵੀ ਕਾਂਸੀ ਦੇ ਤਗ਼ਮੇ ਲਈ ਦੌੜ ’ਚ ਹਨ।

Advertisement

ਅੰਡਰ-23 ਵਿਸ਼ਵ ਚੈਂਪੀਅਨ ਰੀਤਿਕਾ ਨੇ ਜਪਾਨ ਦੀ ਨੋਡੋਕ ਯਾਮਾਮੋਤੋ ਅਤੇ ਕੋਰੀਆ ਦੀ ਸੇਓਯਿਓਨ ਜਿਓਂਗ ਨੂੰ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ। ਔਰਤਾਂ ਦੇ 55 ਕਿੱਲੋ ਵਰਗ ’ਚ ਭਾਰਤ ਦੀ ਨਿਸ਼ੂ ਕਾਂਸੇ ਲਈ ਮੰਗੋਲੀਆ ਦੀ ਓਟਗੋਨਤੂਯਾ ਬਯਾਂਮੁਨਖ ਦਾ ਸਾਹਮਣਾ ਕਰੇਗੀ। ਮਾਨਸੀ ਲਾਥੇਰ ਨੂੰ ਸੈਮੀਫਾਈਨਲ ’ਚ ਚੀਨ ਦੀ ਜ਼ੈਲੂ ਲੀ ਕੋਲੋਂ ਹਾਰ ਮਿਲੀ ਤੇ ਹੁਣ ਉਸ ਦਾ ਮੁਕਾਬਲਾ ਕਜ਼ਾਖਸਤਾਨ ਦੀ ਇਰੀਨਾ ਕਾਜ਼ੀਯੂਲਿਨਾ ਨਾਲ ਹੋਵੇਗਾ। -ਪੀਟੀਆਈ

Advertisement