ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜਲਦੀ ਕਾਮਯਾਬ ਹੋਣ ਲਈ ਡੋਪਿੰਗ ਦੀ ਦਲਦਲ ’ਚ ਫਸ ਰਹੇ ਹਨ ਪਹਿਲਵਾਨ

ਨਾਡਾ ਵੱਲੋਂ ਮੁਅੱਤਲ ਕੀਤੇ 19 ਪਹਿਲਵਾਨਾਂ ’ਚੋਂ ਪੰਜ ਨਾਬਾਲਗ; ਜੂਨੀਅਰ ਪੱਧਰ ਤੋਂ ਹੀ ਅਹਿਮ ਕਦਮ ਚੁੱਕਣ ਦੀ ਲੋਡ਼
ਸੰਕੇਤਕ ਤਸਵੀਰ।
Advertisement
ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਵੱਲੋਂ ਮੁਅੱਤਲ ਕੀਤੇ ਗਏ ਅਥਲੀਟਾਂ ਦੀ ਸੂਚੀ ’ਤੇ ਨਜ਼ਰ ਮਾਰਨ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਸਾਰੀਆਂ ਖੇਡਾਂ ’ਚੋਂ ਕੁਸ਼ਤੀ ਵਿੱਚ ਡੋਪਿੰਗ ਦੇ ਮਾਮਲੇ ਦੂਜੇ ਨੰਬਰ ’ਤੇ ਹਨ। ਇਨ੍ਹਾਂ ਦੀ ਗਿਣਤੀ 19 ਹੈ ਪਰ ਚਿੰਤਾਜਨਕ ਗੱਲ ਇਹ ਹੈ ਕਿ ਇਨ੍ਹਾਂ ’ਚੋਂ ਪੰਜ ਨਾਬਾਲਗ ਹਨ। ਜੇ ਡੋਪਿੰਗ ਦਾ ਖ਼ਤਰਾ ਕੁਸ਼ਤੀ ਵਿੱਚ ਜੂਨੀਅਰ ਪੱਧਰ ਤੱਕ ਫੈਲ ਚੁੱਕਾ ਹੈ ਤਾਂ ਫੈਡਰੇਸ਼ਨਾਂ ਅਤੇ ਪਹਿਲਵਾਨਾਂ ਨੂੰ ਇਸ ਬਾਰੇ ਜਾਗਰੂਕ ਹੋਣ ਅਤੇ ਇਸ ਬਾਰੇ ਅਹਿਮ ਕਦਮ ਚੁੱਕਣ ਦੀ ਲੋੜ ਹੈ। ਅੰਡਰ-23 ਵਿਸ਼ਵ ਚੈਂਪੀਅਨ ਅਤੇ ਓਲੰਪੀਅਨ ਰਿਤਿਕਾ ਹੁੱਡਾ ਦੀ ਅਸਥਾਈ ਮੁਅੱਤਲੀ ਨੇ ਇੱਕ ਵਾਰ ਫਿਰ ਭਾਰਤੀ ਕੁਸ਼ਤੀ ਵਿੱਚ ਡੋਪਿੰਗ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ। ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਪਹਿਲਵਾਨਾਂ, ਖਾਸ ਕਰਕੇ ਜੂਨੀਅਰ ਖਿਡਾਰੀਆਂ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ ਹੈ ਅਤੇ ਇਨ੍ਹਾਂ ਖਿਡਾਰੀਆਂ ਨੂੰ ਕੁਝ ਲੋਕਾਂ ਦੀਆਂ ਗਲਤੀਆਂ ਕਾਰਨ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ।

ਸਮੇਂ-ਸਮੇਂ ’ਤੇ ਵਿਵਾਦਾਂ ਵਿੱਚ ਘਿਰੇ ਰਹਿਣ ਦੇ ਬਾਵਜੂਦ ਓਲੰਪਿਕ ਖੇਡ ਵਜੋਂ ਕੁਸ਼ਤੀ ਦਾ ਗ੍ਰਾਫ ਲਗਾਤਾਰ ਉੱਪਰ ਉੱਠਦਾ ਰਿਹਾ ਹੈ। ਭਾਰਤੀ ਪਹਿਲਵਾਨ ਹੁਣ ਵੱਕਾਰੀ ਟੂਰਨਾਮੈਂਟਾਂ ਵਿੱਚ ਤਗਮੇ ਦੇ ਦਾਅਵੇਦਾਰਾਂ ਵਜੋਂ ਹਿੱਸਾ ਲੈਂਦੇ ਹਨ। ਇਸ ਨਾਲ ਖਿਡਾਰੀਆਂ ਨੂੰ ਆਰਥਿਕ ਤੌਰ ’ਤੇ ਵੀ ਫਾਇਦਾ ਹੋਇਆ ਅਤੇ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਵੀ ਮਿਲੀਆਂ। ਇਸ ਦਾ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਮਾਨਸਿਕਤਾ ’ਤੇ ਡੂੰਘਾ ਪ੍ਰਭਾਵ ਪਿਆ ਹੈ। ਅਜਿਹੀ ਸਥਿਤੀ ਵਿੱਚ ਕੁਝ ਖਿਡਾਰੀਆਂ ਨੇ ਜਲਦੀ ਸਫਲਤਾ ਹਾਸਲ ਕਰਨ ਅਤੇ ਜਾਗਰੂਕਤਾ ਦੀ ਘਾਟ ਕਾਰਨ ਡੋਪਿੰਗ ਦਾ ਗਲਤ ਰਸਤਾ ਚੁਣਿਆ। ਡੋਪਿੰਗ ਦੇ ਮਾਮਲੇ ਵਿੱਚ ਮੁਕੱਦਮਾ ਲੜ ਰਹੇ ਇੱਕ ਨਾਬਾਲਗ ਪਹਿਲਵਾਨ ਦੇ ਪਿਤਾ ਨੇ ਕਿਹਾ, ‘ਮੈਂ ਖੇਡ ਜਗਤ ਤੋਂ ਨਹੀਂ ਹਾਂ, ਇਸ ਲਈ ਸਾਨੂੰ ਨਹੀਂ ਪਤਾ ਕਿ ਸਹੀ ਕਦਮ ਕੀ ਹੈ।’

Advertisement

ਸਪਲੀਮੈਂਟ ਸਪਲਾਇਰਾਂ ’ਤੇ ਪਹਿਲਵਾਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼

ਹਰਿਆਣਾ ਦੇ ਕਈ ਪਰਿਵਾਰਾਂ ਨਾਲ ਗੱਲ ਕਰਨ ’ਤੇ ਪਤਾ ਲੱਗਾ ਕਿ ਸੂਬੇ ਵਿੱਚ, ਖਾਸ ਕਰਕੇ ਰੋਹਤਕ ਵਿੱਚ, ਕਈ ਸਥਾਨਕ ਸਪਲੀਮੈਂਟ ਸਪਲਾਇਰ ਪਹਿਲਵਾਨਾਂ ਦੇ ਪ੍ਰਦਰਸ਼ਨ ਵਿੱਚ ਸੁਧਾਰ ਦਾ ਵਾਅਦਾ ਕਰਕੇ ਮਾਪਿਆਂ ਅਤੇ ਪਹਿਲਵਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਨੇ ਕਿਹਾ ਕਿ ਸਪਲੀਮੈਂਟਾਂ ਦੀ ਅਣਅਧਿਕਾਰਤ ਵਿਕਰੀ ਉਨ੍ਹਾਂ ਦੇ ਧਿਆਨ ਵਿੱਚ ਆਈ ਹੈ। ਫੈਡਰੇਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ, ‘ਅਜਿਹੇ ਵਿਅਕਤੀ ਬਿਨਾਂ ਬਿੱਲ ਦੇ ਸਭ ਕੁਝ ਵੇਚਦੇ ਹਨ। ਜੇ ਇਹ ਪਹਿਲਵਾਨ ਨਾਡਾ ਦੇ ਸਾਹਮਣੇ ਬਿੱਲ ਪੇਸ਼ ਕਰ ਸਕਦੇ ਹਨ, ਤਾਂ ਉਹ ਸਪਲੀਮੈਂਟਸ ਨੂੰ ਜਾਂਚ ਲਈ ਭੇਜ ਸਕਦੇ ਹਨ। ਪਰ ਸਮੱਸਿਆ ਇਹ ਹੈ ਕਿ ਉਹ ਕਦੇ ਬਿੱਲ ਦਿੰਦੇ ਹੀ ਨਹੀਂ। ਅਸੀਂ ਆਪਣੇ ਪਹਿਲਵਾਨਾਂ ਨੂੰ ਸਲਾਹ ਦਿੰਦੇ ਹਾਂ ਕਿ ਉਹ ਅਣਅਧਿਕਾਰਤ ਲੋਕਾਂ ਤੋਂ ਸਪਲੀਮੈਂਟ ਨਾ ਲੈਣ।’

 

 

Advertisement